20.4 C
New York
May 16, 2021
Punjab

ਕਿਸਾਨ ਜਥੇਬੰਦੀਆ ਨੇ ਮੋਦੀ ਦਾ ਪੁਤਲਾ ਫੂਕ ਕੇ ਕਾਲਾ ਦੁਸਿਹਰਾ ਮਨਾਇਆ

ਹੁਸ਼ਿਆਰਪੁਰ 25 ਅਕਤੂਬਰ ( ਤਰਸੇਮ ਦੀਵਾਨਾ ) ਮੋਦੀ ਸਰਕਾਰ ਵੱਲੋਂ ਪਾਸ ਕੀਤੇ 3 ਕਿਸਾਨ ਵਿਰੋਧੀ ਕਾਨੂੰਨਾਂ ਅਤੇ ਬਿੱਜਲੀ ਬਿੱਲ ਅਪਰੈਲ 2020ਦੇ ਵਿਰੋਧ ਵਿੱਚ 30ਕਿਸਾਨ ਜਥੇਬੰਦੀਆਂ ਵੱਲੋਂ ਐਲਾਨੇ ਪ੍ਰੋਗਰਾਮ ਅਨੁਸਾਰ ਕਿਸਾਨ ਆਗੂ ਗੁਰਦੀਪ ਸਿੰਘ ਖੁਣਖੁਣ ਕਿਸਾਨ ਆਗੂ ਸਵਰਨ ਸਿੰਘ ਧੁੱਗਾ ਓਮ ਸਿੰਘ ਸਟਿਆਣਾ ਜਮਹੂਰੀ ਕਿਸਾਨ ਸਭਾ ਵਲੋਂ ਦਵਿੰਦਰ ਸਿੰਘ ਕੱਕੋਂ ਹਰਪ੍ਰੀਤ ਸਿੰਘ ਲਾਲੀ ਰਣਧੀਰ ਸਿੰਘ ਹਸਨਪੁਰ ਜਥੇਦਾਰ ਅਕਬਰ ਸਿੰਘ ਬੂਰੇ ਜੱਟਾਂ ਉਂਕਾਰ ਸਿੰਘ ਧਾਮੀ ਕਰਮਜੀਤ ਸਿੰਘ ਲਾਚੋਵਾਲ ਪਰਮਿੰਦਰ ਸਿੰਘ ਸੱਜਣਾ ਜਸਵੀਰ ਸਿੰਘ ਚੱਕੋਵਾਲ ਦੀ ਅਗਵਾਈ ਵਿੱਚ ਲਾਚੋਵਾਲ ਟੌਲ ਪਲਾਜ਼ੇ ਤੇ ਧਰਨਾ ਜਾਰੀ ਹੈ ਤੀਹ ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਮਜ਼ਦੂਰਾਂ ਵੱਲੋਂ ਚਲਾਇਆ ਜਾ ਰਿਹਾ ਅੰਦੋਲਨ ਜਿਹੜਾ ਹੁਣ ਜਨ ਅੰਦੋਲਨ ਬਣ ਚੁੱਕਾ ਹੈ ਅੱਜ ਟਾਂਡਾ ਰੋਡ ਪਿੰਡ ਲਾਚੋਵਾਲ ਟੌਲ ਪਲਾਜ਼ੇ ਤੇ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਵਲੋਂ ਕਾਲਾ ਦਸਹਿਰਾ ਮਨਾਇਆ ਗਿਆ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਵਾਰ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਿਸਾਨ ਮਜ਼ਦੂਰ ਮੁਲਾਜ਼ਮ ਨੇਕੀ ਦੀ ਲੜਾਈ ਬਦੀ ਦੇ ਵਿਰੋਧ ਵਿਚ ਲੜੀ ਜਾ ਰਹੀ ਹੈ ਇਸ ਦੀ ਮਹੱਤਤਾ ਇਹ ਹੈ ਕਿ ਏ ਲਡ਼ਾਈ ਸ਼ਾਂਤੀਪੂਰਵਕ ਤਰੀਕਿਆਂ ਨਾਲ ਲੜੀ ਜਾ ਰਹੀ ਹੈ ਪਰ ਭਾਰਤੀ ਜਨਤਾ ਪਾਰਟੀ ਇਸ ਸ਼ਾਂਤੀਪੂਰਵਕ ਚਲਾਏ ਜਾ ਰਹੇ ਅੰਦੋਲਨ ਅੰਦਰ ਖਲਲ ਪਾਉਣਾ ਚਾਹੁੰਦੀ ਹੈ ਜਿਸ ਨੂੰ ਲਗਾਤਾਰ ਪਛਾੜਿਆ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀਆਂ ਮੂਰਤੀਆਂ ਦੇ ਅੱਜ ਕੱਲ ਹਾਰ ਪਾ ਕੇ ਆਪਣਾ ਚਿਹਰਾ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਦਲਿਤ ਸਮਾਜ ਚ ਘੱਟ ਗਿਣਤੀਆਂ ਇਨ੍ਹਾਂ ਦਾ ਅੰਦਰਲਾ ਚਿਹਰਾ ਜਾਣ ਗਏ ਹਨ ਬੀਜੇਪੀ ਦਾ ਪਿਛਲਾ ਇਤਿਹਾਸ ਫਰੋਲਿਆ ਜਾ ਰਿਹਾ ਹੈ ਇਸ ਨੇ ਦਲਿਤਾਂ ਘੱਟ ਗਿਣਤੀਆਂ ਨਾਲ ਜੋ ਕੁਝ ਕੀਤਾ ਜਾਂ ਫਿਰ ਕਰ ਰਹੇ ਹਨ ਉਹ ਸਭ ਕੁਝ ਜਨਤਾ ਦੇ ਸਾਹਮਣੇ ਹੈ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਨੇ ਮੋਦੀ ਦਾ ਪੁਤਲਾ ਫੂਕ ਕੇ ਕਾਲਾ ਦੁਸਹਿਰਾ ਮਨਾਇਆ ਇਸ ਵਿਚ ਪਰਮਿੰਦਰ ਸਿੰਘ ਪੰਨੂ ਕੁਲਜੀਤ ਸਿੰਘ ਧਾਮੀ ਦਲਜੀਤ ਸਿੰਘ ਕੁਲਵੰਤ ਸਿੰਘ ਗੁਰਬਚਨ ਸਿੰਘ ਹਰਦਿਆਲ ਸਿੰਘ ਅਮਨਦੀਪ ਸਿੰਘ ਖੁਸ਼ਪਾਲ ਸਿੰਘ ਮਨਦੀਪ ਸਿੰਘ ਮਾਸਟਰ ਤਰਸੇਮ ਲਾਲ ਨੂਰਪੁਰ ਗੁਰਦੀਪ ਸਿੰਘ ਨੂਰਪੁਰ ਸਰਪੰਚ ਮਨਜੀਤ ਸਿੰਘ ਨੂਰਪੁਰ ਮਾਸਟਰ ਕੁਲਦੀਪ ਸਿੰਘ ਮਸੀਤੀ ਸੰਦੀਪ ਸਿੰਘ ਖਾਲਸਾ ਪਰਮਿੰਦਰ ਸਿੰਘ ਲਾਚੋਵਾਲ ਹਰਜੀਤ ਸਿੰਘ ਨੰਗਲ ਜਸਵੀਰ ਸਿੰਘ ਚੱਕੋਵਾਲ ਹਰਮੇਲ ਸਿੰਘ ਲੰਬੜਦਾਰ ਸਤਪਾਲ ਸਿੰਘ ਡਡਿਆਣਾ ਬਿੱਕਰ ਸਿੰਘ ਪਵਿੱਤਰ ਸਿੰਘ ਬਾਬਾ ਸਤਰੰਜਨ ਸਿੰਘ ਧੂਗੇ ਇਕਬਾਲ ਸਿੰਘ ਸਰਪੰਚ ਢੱਡੇ ਹੈਪੀ ਧਾਰੀਵਾਲ ਦਵਿੰਦਰ ਸਿੰਘ ਬੂਰੇ ਜੱਟਾਂ ਮਾਸਟਰ ਸ਼ਿੰਗਾਰਾ ਸਿੰਘ ਗੁਰਮੇਲ ਸਿੰਘ ਕੋਟਲਾ ਪ੍ਰੀਤਮ ਸਿੰਘ ਸਰਪੰਚ ਉੱਤਮ ਸਿੰਘ ਲੰਗਰ ਦੀ ਸੇਵਾ ਸਵਰਨ ਸਿੰਘ ਧੁੱਗਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਨਿਭਾਈ ਗਈ ਇਸ ਮੌਕੇ ਇਲਾਕੇ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਬੀਬੀਆਂ ਬੱਚੇ ਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ ।

Related posts

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਸਵੈ ਰੋਜ਼ਗਾਰ ਮੁਹਿਮ ਅਧੀਨ ਬੈਂਕਾਂ ਦੇ ਨੁਮਾਇੰਦੀਆਂ ਨਾਲ ਮੀਟਿੰਗ

qaumip

ਸੰਗਰੂਰ ਹਲਕੇ ਦੇ ਖੇਡ ਸਟੇਡੀਅਮਾਂ ’ਚ ਲਗਵਾਏ ਜਾਣਗੇ ਸੋਲਰ ਬਿਜਲੀ ਉਤਪਾਦਨ ਪਲਾਂਟ: ਵਿਜੈ ਇੰਦਰ ਸਿੰਗਲਾਕੈਬਨਿਟ ਮੰਤਰੀ ਨੇ ਪਿੰਡ ਰਾਜਪੁਰਾ ’ਚ ਲੋੜਵੰਦ ਬਜ਼ੁਰਗਾਂ ਨੂੰ ਵੰਡੇ ਰਿਆਇਤੀ ਬੱਸ ਪਾਸ

qaumip

ਡਿਪੂ ਹੋਲਡਰਾਂ ਵਲੋਂ ਪਿੰਡ ਬਾਦਲ ਵਿਖੇ ਧਰਨਾ 10 ਨੂੰ

qaumip

ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਭਾਰਤ ਦਾ ਰਾਸ਼ਟਰੀ ਪੱਧਰ ਤੇ ਗਰਾਫ਼ ਹੇਠਾਂ ਡਿੱਗਦਾ ਜਾ ਰਿਹਾ ਹੈ :- ਜਥੇਬੰਦੀਆ

qaumip

ਖੇਤੀ ਕਾਨੂੰਨਾਂ ’ਤੇ ਭਖਿਆ ਵਿਵਾਦ, ਮੰਤਰੀ ਸੁੱਖੀ ਰੰਧਾਵਾ ਨੇ ਕਬੂਲੀ ਹਰਸਿਮਰਤ ਬਾਦਲ ਦੀ ਚੁਣੌਤੀ

qaumip

ਪਿਆਰ ਦਾ ਖ਼ੌਫ਼ਨਾਕ ਅੰਤ: ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਦੁਬਈ ਤੋਂ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

qaumip

Leave a Comment