27.9 C
New York
July 31, 2021
Latest News

ਸਾਪਿੰਗ ਮਾਲ “ਈ ਜੀ ਡੇ”ਤੋਂ ਨੂੰ ਵੀ ਲਾਇਆ ਤਾਲਾ….

ਮਾਨਸਾ  21 ਅਕਤੂਬਰ ਕਿਸਾਨ, ਮਜਦੂਰ,ਮੁਲਾਜਮ,ਦੁਕਾ ਟਨਨਦਾਰ ਸੰਘਰਸ਼ ਕਮੇਟੀ ਮਾਨਸਾ ਵੱਲੋਂ ਕਾਰਪੋਰੇਟ ਨੀਤੀਆਂ ਖਿਲਾਫ਼ ਚੱਲ ਰਹੇ ਰੋਸ ਧਰਨੇ ਦੇ ਚੌਥੇ ਦਿਨ ਸ਼ਹਿਰ ਅੰਦਰ ਸਥਿਤ “ਮੋਰ”ਨਾਂ ਦਾ ਸਾਪਿੰਗ ਮਾਲ ਵੀ ਬੰਦ ਕਰਵਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਮੈਡੀਕਲ ਪ੍ਰੈਕਟੀਸਨਰ ਐਸੋਸੀਏਸ਼ਨ ਦੇ ਆਗੂ ਧੰਨਾ ਮੱਲ ਗੋਇਲ, ਕਰਿਆਨਾ ਅਸੋਸੀਏਸ਼ਨ ਦੇ ਸੁਰੇਸ਼ ਨੰਦਗੜੀਆ, ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ ਦੇ ਕੇਂਦਰੀ ਆਗੂ ਰਾਜਵਿੰਦਰ ਰਾਣਾ, ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ, ਪੰਜਾਬ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ ਮਾਨਸਾ, ਇਨਕਲਾਬੀ ਨੌਜਵਾਨ ਸਭਾ ਦੇ ਸੂਬਾ ਆਗੂ ਵਿੰਦਰ ਅਲਖ, ਜਿਲਾ ਆਗੂ ਹਰਦਮ ਸਿੰਘ ,ਜਮਹੂਰੀ ਅਧਿਕਾਰ ਸਭਾ ਦੇ ਗੋਰਾ ਲਾਲ ਅਤਲਾ,ਸਬਜੀ ਰੇਹੜੀ ਯੂਨੀਅਨ ਦੇ ਹਰਜਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅੰਬਾਨੀ, ਅੰਡਾਨੀ ਦੇ ਪੱਖ ਪੂਰਨ ਲਈ ਰੋਜ਼ਾਨਾ ਮਿਹਨਤਕਸ਼ ਆਵਾਮ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਹਰ ਚੀਜ਼ ਨੂੰ ਸੇਲ ਤੇ ਲਗਾ ਦਿੱਤਾ ਗਿਆ ਹੈ। ਕੇਂਦਰ ਦੀ ਬੀ ਜੇ ਪੀ ਸਰਕਾਰ ਵੱਲੋਂ ਜਮੀਨ, ਦੁਕਾਨ, ਪਾਣੀ, ਸੜਕਾਂ, ਹਸਪਤਾਲ, ਸਕੂਲ, ਬੈਂਕਾਂ, ਟਰੇਨਾਂ, ਪੈਟਰੋਲ ਪੰਪ ਮੁੱਠੀ ਭਰ ਲੋਕਾਂ ਲਈ ਰਾਖਵੇਂ ਕਰ ਦੇਸ ਦੀ ਅੰਨੀ ਲੁੱਟ ਕੀਤੀ ਜਾ ਰਹੀ ਹੈ।ਜਿਸ ਨੂੰ ਨੱਥ ਪਾਉਣ ਲਈ ਪੰਜਾਬ ਦੇ ਲੋਕ ਮਿਲਜੁਲ ਕੇ ਨਜਿੱਠਣਗੇ।

ਉਨਾਂ ਕਿਹਾ ਕਿ ਭਾਰਤ ਵਿੱਚ ਆ ਈ ਇੱਕ “ਈਸਟ ਇੰਡੀਆ ਕੰਪਨੀ ਨੇ ਦੇਸ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਵਿੱਚ ਜਕੜ ਲਿਆ ਸੀ। ਜਿਸ ਤੋਂ ਆਜ਼ਾਦ ਹੋਣ ਲਈ ਲੱਖਾਂ ਕੁਰਬਾਨੀਆਂ ਦੇਣੀਆਂ ਪਈਆਂ। ਗੋਰੇ ਅੰਗਰੇਜ਼ਾਂ ਦੀ ਗੁਲਾਮੀ ਤੋਂ ਬਾਅਦ ਕਾਲੇ ਅੰਗਰੇਜ਼ ਮੁੜ ਕਾਬਿਜ ਹੋ ਰਹੇ ਹਨ ਜਿਸਨੂੰ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ।
ਇਸ ਸਮੇਂ ਗਗਨ ਕੌਰ, ਰਜਿੰਦਰ ਕੌਰ,ਜੱਸੀ ਬਾਵਾ, ਹਰਮੀਤ ਸਿੰਘ, ਵਿਜੈ ਕੁਮਾਰ, ਜਤਿੰਦਰ ਜੈਨ, ਅਸ਼ਵਨੀ ਕੁਮਾਰ ਹਾਜ਼ਿਰ ਸਨ।

Related posts

ਲਾਕਡਾਊਨ ਦੌਰਾਨ ਖੜੀਆਂ ਸਕੂਲ ਬੱਸਾਂ ਦੇ ਮਾਲਕਾਂ ਨੇ ਆਪਣੀਆਂ ਮੁਸ਼ਕਿਲਾਂ ਸੰਬੰਧੀ ਦਾਮਨ ਬਾਜਵਾ ਨੂੰ ਦਿੱਤਾ ਮੰਗ ਪੱਤਰ

qaumip

ਦਿੱਲੀ ਹਾਈ ਕੋਰਟ ਵੱਲੋਂ ਸੁਸ਼ੀਲ ਕੁਮਾਰ ਦੀ ਮੀਡੀਆ ਟਰਾਈਲ ਵਾਲੀ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ

qaumip

ਲੌਂਗੋਵਾਲ ਵਿਖੇ ਝੱਖੜ ਤੇ ਬਾਰਿਸ਼ ਕਾਰਨ ਭਾਰੀ ਨੁਕਸਾਨ

qaumip

ਸੰਤ ਰਾਮਾਨੰਦ ਜੀ ਤੇ ਵਿਸ਼ੇਸ਼

qaumip

ਭਾਰਤ ‘ਚ ਹਰੀ ਝੰਡੀ ਪ੍ਰਾਪਤ ਕਰਨ ਵਾਲਾ ਇਹ ਹੋ ਸਕਦੈ ਪਹਿਲਾ ਕੋਰੋਨਾ ਟੀਕਾ

qaumip

ਕਰੋਨਾ ਦੇ ਦੁਰੑਪ੍ਰਭਾਵਾਂ ਤੋ ਬੱਚਣ ਲਈ ਵੈਕਸੀਨੇਸ਼ਨ ਇੱਕੋ ਇੱਕ ਹੱਲ – ਜੱਜ ਸਿਲਪਾ

qaumip

Leave a Comment