20.4 C
New York
May 16, 2021
Latest News

ਅਲੋਪ ਹੋ ਰਹੀ ਬਾਜਰਾ ਭਿਉਣ ਦੀ ਰਸਮ

ਸਾਡੇ ਸਭਿਆਚਾਰ ਦੇ ਪੁਰਾਤਨ ਰਿਵਾਜ ਬਹੁਤ ਖੂਬਸੂਰਤ ਸਨ।ਜਦ ਕਿਸੇ ਲੜਕੀ ਦਾ ਵਿਆਹ ਦਾ ਦਿਨ ਨੇੜੇ ਅਾ ਜਾਂਦਾ ਸੀ ਤਾਂ ਸਾਰੇ ਸ਼ਰੀਕੇ ਤੇ ਕੋੜਮੇ ਨੂੰ ਚੁੱਲ੍ਹੇ ਨਿਓਂਦ ਕੀਤੀ ਜਾਂਦੀ ਸੀ।ਵਿਆਹ ਵਾਲੀ ਕੁੜੀ ਨੂੰ ਮਾਈਏਂ ਪਾਉਣ ਲਈ ਇਕ ਰਸਮ ਸਭ ਤੋਂ ਪਹਿਲਾਂ ਅਦਾ ਕੀਤੀ ਜਾਂਦੀ ਸੀ।ਜਿਸ ਤੋਂ ਬਾਅਦ ਉਸ ਕੁੜੀ ਨੇ ਬਸ ਅੰਦਰ ਹੀ ਬੈਠਣਾ ਹੁੰਦਾ ਸੀ ।ਉਸ ਦਿਨ ਤੋਂ ਉਸ ਲਈ ਘਰ ਤੋਂ ਬਾਹਰ ਨਿਕਲਣਾ ਵਿਵਰਜਿਤ ਸੀ।ਇਸ ਰਸਮ ਨੂੰ ਬਾਜਰਾ ਭਿਓਨਾ ਕਿਹਾ ਜਾਂਦਾ ਸੀ।ਅਜਿਹੇ ਵਿੱਚ ਸਾਰੀਆਂ ਔਰਤਾਂ ਇਕੱਠੀਆਂ ਹੋਕੇ ਬਾਜਰਾ ਭਿਓਂਦੀਆਂ ਸਨ ਤੇ ਹਰ ਰਿਸ਼ਤੇ ਦਾ ਨਾਮ ਲੈਕੇ ਇਹ ਬਹੁਤ ਪਿਆਰਾ ਗੀਤ ਮਿਲਕੇ ਗਾਉਂਦੀਆਂ ਸਨ।ਪਰ ਅਫਸੋਸ ਦੀ ਗੱਲ ਹੈ ਕਿ ਇਹ ਰਸਮ ਅੱਜਕਲ੍ਹ ਅਲੋਪ ਹੋ ਰਹੀ ਹੈ।

ਉੱਪਰ ਤਾਂ ਵਾੜੇ ਤੈਨੂੰ ਸਦ ਹੋਈ ,ਸਾਲੂ ਵਾਲੀਏ,
ਆਕੇ ਤਾਂ ਬਾਜਰਾ ਨੀ ਭਿਗੋ,
ਦਿਲਾਂ ਵਿੱਚ ਵਸ ਰਹੀਏ।

ਬਾਜਰਾ  ਤਾਂ ਭਿਓਂਣ ਤੇਰੀਆਂ ਚਾਚੀਆਂ ਤਾਈਆਂ,
ਜਿੰਨਾਂ ਦੇ ਦਿਲਾਂ ਵਿਚ ਚਾਅ,
ਦਿਲਾਂ ਦੇ ਵਿੱਚ ਵਸ ਰਹੀਏ।

ਉੱਪਰ ਤਾਂ ਵਾੜੇ ਤੈਨੂੰ ਸਦ ਹੋਈ ,
ਨੱਥ ਵਾਲੀਏ,
ਆਕੇ ਤਾਂ ਬਾਜਰਾ ਨੀ ਭਿਓਂ,
ਦਿਲਾਂ ਦੇ ਵਿੱਚ ਵਸ ਰਹੀਏ।

ਬਾਜਰਾ ਤਾਂ ਭੀਓਣ ਤੇਰੀਆਂ ਮਾਮੀਆਂ ,ਮਾਸੀਆਂ,
ਜਿੰਨਾਂ ਦੇ ਦਿਲਾਂ ਵਿੱਚ ਚਾਅ,
ਦਿਲਾਂ ਦੇ ਵਿੱਚ ਵਸ ਰਹੀਏ।

ਉੱਪਰ ਤਾਂ ਵਾੜੇ ਤੈਨੂੰ ਸਦ ਹੋਈ,
ਨੀ ਸੱਗੀ ਵਾਲੀਏ,
ਆਕੇ ਤਾਂ ਬਾਜਰਾ ਨੀ ਭਿਓਂ,
ਦਿਲਾਂ ਦੇ ਵਿੱਚ ਵਸ ਰਹੀਏ।

ਬਾਜਰਾ ਤਾਂ ਭਿਓਣ ਤੇਰੀਆਂ ਭੈਣ ਤੇ ਫੁੱਫੀਆਂ,
ਜਿੰਨਾ ਦੇ ਦਿਲਾਂ ਵਿਚ ਚਾਅ,
ਦਿਲਾਂ ਦੇ ਵਿੱਚ ਵਸ ਰਹੀਏ।

ਉੱਪਰ ਤਾਂ ਵਾੜੇ ਤੈਨੂੰ ਸਦ ਹੋਈ ,ਸਾਲੂ ਵਾਲੀਏ,
ਆਕੇ ਤਾਂ ਬਾਜਰਾ ਨੀ ਭਿਗੋ,
ਦਿਲਾਂ ਵਿੱਚ ਵਸ ਰਹੀਏ।

ਰਾਜਨਦੀਪ ਕੌਰ ਮਾਨ

Related posts

ਵੱਡੀ ਖ਼ਬਰ: ਕਿਸਾਨ ਆਗੂਆਂ ਨੇ ਤੈਅ ਕੀਤਾ ਕੇਂਦਰ ਨਾਲ ਬੈਠਕ ਦਾ ਸਮਾਂ ਅਤੇ ਤਾਰੀਖ਼

qaumip

ਕਿਰਤੀ ਕਿਸਾਨ ਯੂਨੀਅਨ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਹਾੜੇ ਤੇ ਸਰਹੰਦ ਵਿਖੇ ਕੀਤੀ ਜਾਣ ਵਾਲੀ ਕਿਸਾਨ ਕਾਨਫਰੰਸ ਦੀ ਤਿਆਰੀ ਸਬੰਧੀ ਪਿੰਡਾਂ ਚ ਰੈਲੀਆਂ

qaumip

ਬੁਮਰਾਹ ਨੇ ਕਮਾਈ ਦੇ ਮਾਮਲੇ ’ਚ ਕੋਹਲੀ ਨੂੰ ਛੱਡਿਆ ਪਿੱਛੇ

qaumip

ਸਰਕਾਰ ਨਹੀਂ ਲਵੇਗੀ ਖੇਤੀ ਕਾਨੂੰਨ ਵਾਪਸ, 3 ਵੱਡੀਆਂ ਸੋਧਾਂ ਲਈ ਸਹਿਮਤ, ਜਾਣੋ ਕਿੱਥੇ ਫਸਿਆ ਕਿਸਾਨਾਂ ਤੇ ਸਰਕਾਰ ਦਾ ਪੇਚਾ

qaumip

ਕਿਸਾਨ ਅੰਦੋਲਨ ਦਰਮਿਆਨ ਪੰਜਾਬ ਭਾਜਪਾ ਵੀ ਹੋਈ ਸਰਗਰਮ, ਸ਼ਵੇਤ ਮਲਿਕ ਨੇ ਆਖੀ ਵੱਡੀ ਗੱਲ

qaumip

ਆਮ ਲੋਕਾਂ ਨੂੰ ਲੱਗੇਗਾ ਵੱਡਾ ਝਟਕਾ, ਵਧ ਸਕਦੇ ਹਨ ਸਾਬਣ ਤੇ ਬਿਸਕੁੱਟ ਦੇ ਭਾਅ, ਜਾਣੋ ਕਿਉਂ

qaumip

Leave a Comment