16.7 C
New York
April 20, 2021
Politics

ਸਲਮਾਨ ਖਾਨ ਦੀ ਟੀਮ ”ਚ ਖੇਡੇਗਾ ਕ੍ਰਿਸ ਗੇਲ

ਨਵੀਂ ਦਿੱਲੀ : ਬਾਲੀਵੁੱਡ ਅਤੇ ਕ੍ਰਿਕਟ ਦਾ ਰਿਸ਼ਤਾ ਅਟੂਟ ਹੈ। ਸ਼ਾਹਰੁਖ ਖਾਨ ਅਤੇ ਪ੍ਰੀਤੀ ਜਿੰਟਾ ਨੇ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕੇਟ ਲੀਗ ਆਈ.ਪੀ.ਐਲ. ਵਿਚ ਟੀਮ ਖ਼ਰੀਦੀ ਹੋਈ ਹੈ ਅਤੇ ਹੁਣ ਇਸ ਕੜੀ ਵਿਚ ਸਲਮਾਨ ਖਾਨ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਪਰਿਵਾਰ ਨੇ ਲੰਕਾ ਪ੍ਰੀਮੀਅਰ ਲੀਗ ਵਿਚ ਟੀਮ ਖ਼ਰੀਦਣ ਦੀ ਪੁਸ਼ਟੀ ਕੀਤੀ ਹੈ। ਖਬਰਾਂ ਮੁਤਾਬਕ ਖਾਨ ਪਰਿਵਾਰ ਨੇ ਐਲ.ਪੀ.ਐਲ. ਦੀ ਕੈਂਡੀ ਫਰੈਂਚਾਇਜੀ ਖ਼ਰੀਦੀ ਹੈ, ਇਸ ਟੀਮ ਦੇ ਸਟਾਰ ਖਿਡਾਰੀ ਕ੍ਰਿਸ ਗੇਲ ਹਨ।ਬਾਲੀਵੁੱਡ ਫਿਲ਼ਮ ਨਿਰਮਾਤਾ-ਨਿਰਦੇਸ਼ਕ ਅਤੇ ਅਦਾਕਾਰ ਸੋਹੇਲ ਖਾਨ ਨੇ ਸ਼੍ਰੀਲੰਕਾ ਪ੍ਰੀਮੀਅਰ ਲੀਗ ਦੀ ਟੀਮ ਕੈਂਡੀ ਟਸਕਰਸ ਨੂੰ ਖ਼ਰੀਦ ਲਿਆ ਹੈ। ਕੈਂਡੀ ਟਸਕਰਸ ਨੇ ਵੈਸਟਇੰਡੀਜ ਦੇ ਮਹਾਨ ਬੱਲੇਬਾਜ ਕ੍ਰਿਸ ਗੇਲ ਦੇ ਇਲਾਵਾ ਸ਼੍ਰੀਲੰਕਾ ਦੀ ਟੀ-20 ਕ੍ਰਿਕੇਟ ਟੀਮ ਦੇ ਮਾਹਰ ਕੁਸ਼ਲ ਪਰੇਰਾ, ਕੁਸ਼ਲ ਮੈਂਡਿਸ ਅਤੇ ਨੁਵਾਨ ਪ੍ਰਦੀਪ ਨੂੰ ਖ਼ਰੀਦ ਲਿਆ ਹੈ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਲਿਆਮ ਪਲੰਕੇਟ ਵੀ ਕੈਂਡੀ ਵੱਲੋਂ ਖੇਡਣਗੇ ਜਦੋਂ ਕਿ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਹਸਨ ਤੀਲਕਰਤਨੇ ਕੈਂਡੀ ਟੀਮ ਦੀ ਕੋਚਿੰਗ ਦਾ ਚਾਰਜ ਸੰਭਾਲਣਗੇ।ਸ਼੍ਰੀਲੰਕਾ ਪ੍ਰੀਮੀਅਰ ਲੀਗ 21 ਨਵੰਬਰ ਤੋਂ 13 ਦਸੰਬਰ ਤੱਕ ਦੋ ਸਥਾਨਾਂ- ਕੈਂਡੀ ਦੇ ਪੱਲੇਕੇਲ ਅੰਤਰਰਸ਼ਟਰੀ ਕ੍ਰਿਕਟ ਸਟੇਡੀਅਮ ਅਤੇ ਹੰਬਨਟੋਟਾ ਦੇ ਮਹਿੰਦਾ ਰਾਜਪਕਸ਼ੇ ਅੰਤਰਰਸ਼ਟਰੀ ਕ੍ਰਿਕਟ ਸਟੇਡੀਅਮ ‘ਚ ਖੇਡੀ ਜਾਵੇਗੀ। ਸਾਰੀਆਂ ਟੀਮਾਂ ਖ਼ਿਤਾਬ ਲਈ 15 ਦਿਨਾਂ ਦੀ ਮਿਆਦ ‘ਚ 23 ਮੈਚਾਂ ‘ਚ ਮੁਕਾਬਲਾ ਕਰਨਗੀਆਂ।

Related posts

ਪੰਜਾਬ ਸਰਕਾਰ ਵੱਲੋਂ ਕਿਸਾਨੀ ਦੇ ਹੱਕ ਵਿੱਚ ਪਾਸ ਕੀਤੇ ਬਿੱਲਾਂ ਦੀ ਖੁਸ਼ੀ ਵਿੱਚ ਕਾਂਗਰਸੀਆਂ ਨੇ ਲੱਡੂ ਵੰਡੇ

qaumip

ਹੁਣ ਸਰਕਾਰ ਨੇ ਖੇਤੀ ਨਾਲ ਜੁੜੇ ਨਿਯਮ ਕੀਤੇ ਜਾਰੀ

qaumip

ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅੱਜ 56 ਵਾਂ ਜਨਮਦਿਨ

qaumip

ਨਿਤੀਸ਼ ਨੇ ਮੁੱਖ ਮੰਤਰੀ ਦਾ ਦਾਅਵਾ ਪੇਸ਼ ਕਰਨ ਤੋਂ ਕੀਤਾ ਇਨਕਾਰ!

qaumip

Leave a Comment