27.9 C
New York
July 31, 2021
National

ਲੱਖਾਂ ਦੇ ਕਰਜ਼ੇ ਸਿਰ ਚਾੜ੍ਹ ਕੇ ਅਮਰੀਕਾ ਪੁੱਜੇ 69 ਭਾਰਤੀ ਹੋਏ ਡਿਪੋਰਟ

ਅੰਮ੍ਰਿਤਸਰ (ਸੁਮਿਤ ਖੰਨਾ) : ਕਰਜ਼ਾ ਸਿਰ ‘ਚੇ ਚਾੜ ਕੇ ਕਥਿਤ ਤੌਰ ‘ਤੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਗਏ 69 ਭਾਰਤੀਆਂ ਨੂੰ ਟਰੰਪ ਸਰਕਾਰ ਵਲੋਂ ਅੱਜ ਵਤਨ ਵਾਪਸ ਭੇਜ ਦਿੱਤਾ ਗਿਆ ਹੈ। ਇਹ ਭਾਰਤੀ ਉਥੋਂ 2 ਸਾਲ ਤੱਕ ਦੀ ਸਜ਼ਾ ਕੱਟ ਕੇ ਵਾਪਸ ਪਰਤੇ ਹਨ।  ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਨੌਜਵਾਨਾਂ ਨੇ ਦੱਸਿਆ ਕਿ ਏਜੰਟ ਨੇ ਧੋਖੇ ਨਾਲ ਉਨ੍ਹਾਂ ਨੂੰ ਉਥੇ ਫ਼ਸਾਇਆ। ਉਨ੍ਹਾਂ ਦੱਸਿਆ ਕਿ ਉਹ ਕਰਜ਼ੇ ਚੁੱਕ ਕੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਖ਼ਾਤਰ ਅਮਰੀਕਾ ਗਏ ਸਨ। ਉਨ੍ਹਾਂ ਦੱਸਿਆ ਕਿ ਜਦੋਂ ਦੇ ਉਹ ਉਥੇ ਗਏ ਹਨ ਇਕ ਦਿਨ ਵੀ ਕੰਮ ਨਹੀਂ ਕੀਤਾ। ਉਥੇ ਉਨ੍ਹਾਂ ਨੇ 2 ਸਾਲ ਤੱਕ ਜੇਲ ਕੱਟੀ ਤੇ ਆਖ਼ਰ ‘ਚ ਪੱਕੇ ਹੋਣ ਦੀ ਜੰਗ ਹਾਰਨ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਉਕਤ ਦੋਸ਼ੀ ਏਜੰਟ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

Related posts

ਘਰ ਤੇ ਦੁਕਾਨਾਂ ਨੂੰ ਗਹਿਣੇ ਰੱਖ ਸੋਨੂੰ ਸੂਦ ਨੇ ਕੀਤੀ ਲੋੜਵੰਦਾਂ ਦੀ ਮਦਦ, ਐਕਟਰ ਨੇ ਲਿਆ 10 ਕਰੋੜ ਦਾ ਕਰਜ਼ਾ

qaumip

ਭਾਰਤੀ ਸਰਹੱਦ ‘ਚ ਵੜ ਰਹੇ ਘੁਸਪੈਠੀਏ ਨੂੰ ‘ਚ ਬੀ.ਐੱਸ.ਐੱਫ. ਨੇ ਕੀਤਾ ਢੇਰ

qaumip

ਮਾਸਕ ਨਾ ਪਾਉਣ ਤੇ 2000 ਜੁਰਮਾਨਾ, LG ਨੇ ਸੋਧ ਨੂੰ ਦਿੱਤੀ ਮਨਜ਼ੂਰੀ

qaumip

Qaumi Patrika, Monday, 25th January 2021

qaumip

ਪਰਸਨਲ ਡਾਟਾ ਪ੍ਰੋਟੈਕਸ਼ਨ ਬਿੱਲ 28 ਤੇ 29 ਨੂੰ ਸੰਯੁਕਤ ਕਮੇਟੀ ਦੀ ਬੈਠਕ

qaumip

ਮੁੱਖ ਮੰਤਰੀ ਦੀ ਦੌੜ ’ਚੋਂ ਬਾਹਰ ਹੋਏ ਸੁਖਬੀਰ ਸਿੰਘ ਬਾਦਲ!

qaumip

Leave a Comment