14.1 C
New York
March 24, 2023
Punjab Sangrur-Barnala

ਯੂਥ ਕਾਂਗਰਸ ਦੀ ਕੇਂਦਰ ਸਰਕਾਰ ਤੇ ਅਨੋਖੀ ਚੋਟ ਪ੍ਰਧਾਨ ਮੰਤਰੀ ਨੂੰ ਪਾਰਸਲ ਰਾਹੀਂ ਭੇਜੇ ਆਲੂ ਪਿਆਜ਼ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜਿਆ: ਸਾਜਨ ਕਾਂਗੜਾ

ਯੂਥ ਕਾਂਗਰਸ ਦੀ ਕੇਂਦਰ ਸਰਕਾਰ ਤੇ ਅਨੋਖੀ ਚੋਟ ਪ੍ਰਧਾਨ ਮੰਤਰੀ ਨੂੰ ਪਾਰਸਲ ਰਾਹੀਂ ਭੇਜੇ ਆਲੂ ਪਿਆਜ਼ 

ਸੰਗਰੂਰ, (ਜਗਸੀਰ ਲੌਂਗੋਵਾਲ ) – ਦਿਨ ਪ੍ਰਤੀ ਦਿਨ ਵੱਧ ਰਹੀ ਮਹਿੰਗਾਈ ਦੇ ਚਲਦਿਆਂ ਵਿਧਾਨ ਸਭਾ ਯੂਥ ਕਾਂਗਰਸ ਸੰਗਰੂਰ ਵੱਲੋ ਕੇਂਦਰ ਸਰਕਾਰ ਤੇ ਅਨੋਖੀ ਚੋਟ ਕਰਦਿਆਂ ਹਲਕਾ ਪ੍ਰਧਾਨ ਸ਼੍ਰੀ ਸਾਜਨ ਕਾਂਗੜਾ ਅਤੇ ਹੋਰ ਯੂਥ ਕਾਂਗਰਸੀਆ ਵੱਲੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾ ਆਲੂ ਪਿਆਜ਼ ਪਾਰਸਲ ਕਰਕੇ ਵਿਰੋਧ ਜਤਾਇਆ ਗਿਆ ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਸਾਜਨ ਕਾਂਗੜਾ ਨੇ ਕਿਹਾ ਕਿ ਮੋਦੀ ਸਰਕਾਰ ਜੂਲੀਆ ਦੀ ਸਰਕਾਰ ਬਣ ਕੇ ਰਹਿ ਗਈ ਹੈ ਜਿਨ੍ਹਾਂ ਜਿੱਥੇ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਹਰ ਸਾਲ ਦੋ ਕਰੋੜ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਉੱਥੇ ਹੀ ਉਨ੍ਹਾਂ ਦੇਸ਼ ਵਿੱਚ ਮਹਿੰਗਾਈ ਨੂੰ ਨੱਥ ਪਾਉਣ ਸਣੇ ਅਨੇਕਾਂ ਵਾਅਦੇ ਕੀਤੇ ਸਨ ਪਰੰਤੂ 6 ਸਾਲਾਂ ਤੋਂ ਵੀ ਵੱਧ ਸਮਾਂ ਬੀਤ ਚੁੱਕਾ ਹੈ ਪਰੰਤੂ ਮੋਦੀ ਸਰਕਾਰ ਵੱਲੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ ਅਜ ਦੇਸ਼ ਅੰਦਰ ਮਹਿੰਗਾਈ ਨੇ ਲੋਕਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ ਸਾਜਨ ਕਾਂਗੜਾ ਨੇ ਪ੍ਰਧਾਨ ਮੰਤਰੀ ਦੀ ਖਿਲੀ ਉਡਾਉਂਦੇ ਆ ਕਿਹਾ ਕਿ ਨਰਿੰਦਰ ਮੋਦੀ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਜਗ੍ਹਾ ਪਕੌੜੇ ਵੇਚਣ ਦਾ ਕਾਰੋਬਾਰ ਕਰਨ ਦੀ ਸਲਾਹ ਦਿੱਤੀ ਗਈ ਸੀ ਪਰੰਤੂ ਲੱਕ ਤੋੜਵੀਂ ਮਹਿੰਗਾਈ ਦੇ ਚਲਦਿਆਂ ਆਲੂ, ਪਿਆਜ਼, ਤੇਲ ਅਤੇ ਹੋਰ ਸਬਜੀਆ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ ਜਿਸ ਕਾਰਨ ਪਕੌੜੇ ਵੇਚਣ ਦਾ ਕਾਰੋਬਾਰ ਵੀ ਹੁਣ ਉਨ੍ਹਾਂ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ ਸਾਜਨ ਕਾਂਗੜਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਜੋ ਪ੍ਰਧਾਨ ਮੰਤਰੀ ਨੂੰ ਆਲੂ ਪਿਆਜ਼ ਪਾਰਸਲ ਕਰਕੇ ਵਧ ਰਹੀ ਅੱਤ ਦੀ ਮਹਿੰਗਾਈ ਸਬੰਧੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਯੂਥ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੋਦੀ ਸਰਕਾਰ ਅੱਜ ਹਰ ਫਰੰਟ ਤੇ ਫੈਲ ਸਾਬਿਤ ਹੋ ਰਹੀ ਹੈ ਇਸ ਮੌਕੇ ਯੂਥ ਕਾਂਗਰਸੀਆ ਵੱਲੋ ਮੋਦੀ ਸਰਕਾਰ ਵਿਰੁੱਧ ਜੰਮਕੇ ਨਾਅਰੇ ਬਾਜੀ ਵੀ ਕੀਤੀ ਗਈ ਇਸ ਮੌਕੇ ਜੋਨੀ ਗਰਗ, ਰੁਸਤਮ ਲੋਟ,ਪਰਦੀਪ ਸਿੰਘ, ਅਮਨ ਰਾਮ ਨਗਰ ਬਸਤੀ ਸੰਗਰੂਰ, ਭਿੰਦਾ, ਲੱਕੀ ਗੁਲਾਟੀ, ਸੁਖਪਾਲ ਸਿੰਘ ਭੰਮਾਬੰਦੀ, ਦਰਸ਼ਨ ਸਿੰਘ ਕਾਂਗੜਾ, ਲੱਖੀ, ਜਗਸੀਰ ਸਿੰਘ, ਅਜੇ ਮੇਹਰਾ, ਹੁਸਨ ਸ਼ਕਤੀ, ਪਰਦੀਪ ਬੋਕਸਰ, ਸੰਜੂ ਗਿੱਲ, ਕੁਲਵਿੰਦਰ ਸਿੰਘ, ਮੋਕਸ਼, ਸੋਨੂੰ, ਰਾਜਨ ਕਾਂਗੜਾ, ਲੱਕੀ ਲੋਟ, ਰਾਹੁਲ ਰੰਧਾਵਾ, ਸੁੱਖੀ ਅੰਬੇਡਕਰ ਨਗਰ, ਪਰਦੀਪ ਸ਼ਰਮਾ ਆਦਿ ਵਰਕਰ ਹਾਜ਼ਰ ਸਨ ।

Related posts

ਵਿਧਾਇਕ ਨਾਜਰ ਸਿੰਘ ਮਾਨਸਾਹੀਆ ਵੱਲੋਂ ਸ਼ਹਿਰੀ ਵਾਤਾਵਰਣ ਸੁਧਾਰਪ੍ਰੋਗਰਾਮ ਤਹਿਤ 2 ਗਲੀਆਂ ‘ਚ ਇੰਟਰਲਾਕ ਟਾਇਲਾਂ ਦੇ ਕੰਮ ਦੀ ਸ਼ੁਰੂਆਤ

qaumip

ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਵੀਡੀਓ ਕਾਨਫਰੰਸ ਰਾਹੀਂ ਹੋਈ ਪੇਸ਼ੀ

qaumip

ਕੇਂਦਰ ਦੇ ਕਿਸਾਨ ਵਿਰੋਧੀ ਰਵੱਈਏ ਕਾਰਨ ਕਿਸਾਨਾਂ ਸਮੇਤ ਹੋਰ ਵਰਗਾਂ ਦੀਆਂ ਮੁਸ਼ਕਲਾਂ ਵਿੱਚ ਭਾਰੀ ਵਾਧਾ ਹੋਇਆ : ਬਿਕਰਮ ਸਿੰਘ ਮੋਫ਼ਰ

qaumip

ਕੈਪਟਨ ਸਰਕਾਰ ਵਿਧਾਇਕਾਂ ਦੇ ਬੱਚਿਆਂ ਦੀ ਬਜਾਏ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਦੇਵੇ ਸਰਕਾਰੀ ਨੌਕਰੀ – ਵਿਨਰਜੀਤ ਸਿੰਘ ਖਡਿਆਲ

qaumip

ਮੋਦੀ ਸਰਕਾਰ ਵਲੋਂ ਲਿਆਂਦੇ ਦੇਸ਼ ਵਿਰੋਧੀ ਕਾਲ਼ੇ ਕਾਨੂੰਨ ਦੇ ਖਿਲਾਫ ਲਾਇਆ ਧਰਨਾ ਅੱਜ 39 ਵੇ ਦਿਨ ਵੀ ਜਾਰੀ ਹੈ

qaumip

ਪਰਾਲੀ ਸਾਂਭਣ ਵਾਸਤੇ ਜਮੀਨ ਅਨੁਸਾਰ ਸੰਦਾਂ ਦੀ ਵਰਤੋ ਕੀਤੀ ਜਾਵੇ: ਡਾ਼ ਵਾਲੀਆ- ਖੇਤੀਬਾੜੀ ਵਿਭਾਗ ਕੋਲ ਕਣਕ ਦੇ ਬੀਜ ਉਪਲਬਧ

qaumip

Leave a Reply

Your email address will not be published. Required fields are marked *