0.6 C
New York
January 20, 2022
National

ਬੀ.ਕੇ.ਯੂ.ਉਗਰਾਹ‍ਾਂ ਵੱਲੋਂ 25 ਅਕਤੂਬਰ ਨੂੰ ਮੋਦੀ ਹਕੂਮਤ ਤੇ ਕ‍ਰਪੋਰੇਟਾਂ ਦਾ ਆਦਮ ਕੱਦ ਬੁੱਤ ਫੂਕਣ ਦਾ ਐਲਾਨ

13 ਸ਼ਹਿਰੀ ਜਥੇਬੰਦੀਆਂ ਵੱਲੋਂ ਸਾਂਝੇ ਰੂਪ ਵਿੱਚ ਫੂਕਿਆ ਜਾਵੇਗਾ ਪੁਤਲਾ।ਤਲਵੰਡੀ ਸਾਬੋ, 22 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੱਦੇ ‘ਤੇ ਤਲਵੰਡੀ ਸਾਬੋ ਦੀਆਂ 13 ਸ਼ਹਿਰੀ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਬਾਬਾ ਡੱਲ ਸਿੰਘ ਪਾਰਕ ਤਲਵੰਡੀ ਸਾਬੋ ਵਿਖੇ ਹੋਈ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਦੱਸਿਆ ਕਿ ਬੀ.ਕੇ.ਯੂ. ਏਕਤਾ (ਉਗਰਾਹਾਂ) ਦੇ ਸੂਬਾ ਪੱਧਰੀ ਉਲੀਕੇ ਹੋਏ ਪ੍ਰੋਗਰਾਮ ਤਹਿਤ 25 ਅਕਤੂਬਰ ਨੂੰ ਸ਼ਹਿਰ ਦੀਆਂ 13 ਜਥੇਬੰਦੀਆਂ ਨੂੰ ਨਾਲ ਲੈ ਕੇ ਰੋੜੀ ਰੋਡ ਟਰੈਕਟਰ ਮੰਡੀ ਵਿੱਚ ਸ਼ਾਮ ਨੂੰ 3 ਵਜੇ ਵਿਦੇਸ਼ੀ ਕੰਪਨੀਆਂ, ਕਰਪੋਰੇਟਾਂ ਤੇ ਭਾਜਪਾ ਦੀ ਤਿਕੜੀ ਦੇ ਦਿਓਕੱਦ ਹੰਕਾਰੀ ਬੁੱਤ ਨੂੰ ਵਿਸ਼ਾਲ ਕਿਸਾਨ ਸਮੂਹ, ਪੇਂਡੂ ਅਤੇ ਸ਼ਹਿਰੀ ਵਰਗ ਅਤੇ ਟਰੇਡ ਯੂਨੀਅਨ ਦੇ ਕਾਰਕੁਨਾਂ ਵੱਲੋਂ ਲਾਂਬੂ ਲਾਇਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਹ ਦਿਨ ਪੰਜਾਬ ਦੇ ਲੋਕਾਂ ਦੀ ਵਿਸ਼ਾਲ ਏਕਤਾ ਅਤੇ ਨਫ਼ਰਤ ਦੇ ਪ੍ਰਗਟਾਵੇ ਦਾ ਦਿਨ ਸਾਬਤ ਹੋਵੇਗਾ। ਸਹਾਰਾ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਕਿ ਮੁਲਕ ਭਰ ਵਿੱਚ ਚੱਲ ਰਹੇ ਕਿਸਾਨ ਘੋਲ ਨੂੰ ਜਿੱਤ ਤੱਕ ਪਹੁੰਚਾਉਣ ਲਈ ਮਿਲਕੇ ਹੰਭਲਾ ਮਾਰਿਆ ਜਾਵੇਗਾ। ਬੀ.ਕੇ.ਯੂ. ਉਗਰਾਹ‍ਾਂ ਦੇ ਕਾਰਜਕਾਰੀ ਪ੍ਰਧਾਨ ਬਿੰਦਰ ਸਿੰਘ ਜੋਗੇਵਾਲਾ ਨੇ ਸ਼ਹਿਰੀ ਕੇਂਦਰਾਂ ਦੇ ਮਿਹਨਤਕਸ਼ ਲੋਕਾਂ, ਵਪਾਰੀਆਂ ਤੇ ਖੇਤੀ ਕ‍ਾਰੋਬਾਰੀਆਂ ਦੀ ਕ‍ਰਪੋਰੇਟਾਂ ਹੱਥੋਂ ਵਧ ਰਹੀ ਲੁੱਟ ਤੋਂ ਪੀੜਤ ਦੁਕਾਨਦ‍ਾਰਾਂ ਤੇ ਵਪਾਰੀ ਵਰਗ ਨੂੰ ਘੋਲ ਦੀ ਹਮਾਇਤ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਅੱਜ ਦੀ ਮੀਟਿੰਗ ਵਿੱਚ ਮਨੁੱਖਤਾ ਸੇਵਾ ਕਲੱਬ ਤੋਂ ਬਲਵਿੰਦਰ ਬੱਡੂ, ਬਾਬਾ ਫਰੀਦ ਗਰੀਬ ਸਹਾਰਾ ਕਲੱਬ ਤੋਂ ਬਲਵਿੰਦਰ ਸਿੰਘ, ਡੀ.ਟੀ.ਐੱਫ ਬਲਾਕ ਪ੍ਰਧਾਨ ਭੋਲਾ ਰਾਮ, ਮੁਸਲਿਮ ਕਮੇਟੀ ਤੋਂ ਮਲਕੀਤ ਖਾਨ, ਹੈਲਥ ਕਲੱਬ ਜਿੰਮ ਐਸੋਸੀਏਸ਼ਨ ਤੋਂ ਗੁਰਪ੍ਰੀਤ ਸਿੰਘ, ਮੈਡੀਕਲ ਐਸੋਸੀਏਸ਼ਨ ਤੋਂ ਨਾਨਕ ਸਿੰਘ, ਮੁਨਸ਼ੀ ਕਲਰਕ ਯੂਨੀਅਨ ਤੋਂ ਹਰਬੰਸ ਸਿੰਘ, ਟਾਈਪਿਸਟ ਯੂਨੀਅਨ ਤੋਂ ਜਸਵਿੰਦਰ ਸਿੰਘ, ਲੈਬ ਐਸੋਸੀਏਸ਼ਨ ਤੋਂ ਗੁਰਤੇਜ ਸਿੰਘ, ਬਾਰ ਐਸੋਸੀਏਸ਼ਨ ਤੋਂ ਸਤਿੰਦਰ ਸਿੰਘ, ਬਾਬਾ ਲੱਖਾ ਵੈੱਲਫੇਅਰ ਕਲੱਬ ਤੋਂ ਜਗਦੇਵ ਸਿੰਘ ਤੇ ਟਰੱਕ ਯੂਨੀਅਨ ਤੋਂ ਜਸਕਰਨ ਗੁਰੂਸਰ ਹਾਜ਼ਰ ਸਨ।

Related posts

ਬੋਰਡ ਪ੍ਰੀਖਿਆਵਾਂ ਬਾਰੇ ਅੱਜ ਸ਼ਾਮ ਨੂੰ ਹੋਣ ਵਾਲੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਮੋਦੀ

qaumip

ਕਿਸਾਨਾਂ ਨੂੰ ਰਾਜ਼ੀ ਕਰਨ ਦੀ ਮੋਦੀ ਨੇ ਸੰਭਾਲੀ ਕਮਾਨ, ‘ਭਾਰਤ ਬੰਦ’ ਦਾ ਐਕਸਨ ਵੇਖ ਕਰਨਗੇ ਫੈਸਲਾ

qaumip

ਰਸੋਈ ਵਿੱਚ ਵਰਤੋਂ ਅਉਣ ਵਾਲੀਆਂ ਵਸਤਾਂ ਦੀਆਂ ਵੱਧ ਰਹੀਆਂ ਕੀਮਤਾਂ ਨੇ ਗਰੀਬ ਪਾਏ ਕੱਢੇ ਹੰਝੂ :- ਪ੍ਰਮਜੀਤ ਸੱਚਦੇਵਾ

qaumip

ਅਦਾਕਾਰ ਸਿਧਾਰਥ ਸ਼ੁਕਲਾ ਦਾ ਅੰਤਿਮ ਸੰਸਕਾਰ

qaumip

ੳ ਦੇਸ਼ ‘ਅਸੀਂ ਸਰਕਾਰ ਵੱਲੋਂ ਗੈਰ-ਜਥੇਬੰਦ ਸੈਕਟਰਾਂ ਦੇ ਕਾਮਿਆਂ ਦੀ ਰਜਿਸਟਰੇਸ਼ਨ ਲਈ ਕੀਤੇ ਯਤਨਾਂ ਤੋਂ ਸੰਤੁਸ਼ਟ ਨਹੀਂ’

qaumip

ਨਿਤੀਸ਼ ਨੇ ਮੁੱਖ ਮੰਤਰੀ ਦਾ ਦਾਅਵਾ ਪੇਸ਼ ਕਰਨ ਤੋਂ ਕੀਤਾ ਇਨਕਾਰ!

qaumip

Leave a Reply

Your email address will not be published. Required fields are marked *