ਪਟਨਾ, 23 ਅਕਤੂਬਰ- ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਸਾਰਾਮ ‘ਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰਾਂ ‘ਤੇ ਜੰਮ ਕੇ ਨਿਸ਼ਾਨਾ ਸਾਧਿਆ ਅਤੇ ਨਿਤਿਸ਼ ਸਰਕਾਰ ਦੀ ਤਾਰੀਫ਼ਾਂ ਦੇ ਪੁਲ ਬੰਨੇ। ਪ੍ਰਧਾਨ ਮੰਤਰੀ ਨੇ ਕਿਹਾ, ”ਅੱਜ ਬਿਹਾਰ ਕੋਰੋਨਾ ਦਾ ਮੁਕਾਬਲਾ ਕਰਦਿਆਂ…ਸਾਰੀਆਂ ਸਾਵਧਾਨੀਆਂ ਦੇ ਨਾਲ ਲੋਕਤੰਤਰ ਦਾ ਜਸ਼ਨ ਮਨਾ ਰਿਹਾ ਹੈ। ਮੈਂ ਬਿਹਾਰ ਦੇ ਕਈ ਲੋਕਾਂ ਨਾਲ ਕਰੀਬ ਤੋਂ ਕੰਮ ਕੀਤਾ। ਸਿੱਖਿਆ ਵੀ। ਇਕ ਗੱਲ ਬਿਹਾਰੀਆਂ ‘ਚ ਬਹੁਤ ਚੰਗੀ ਹੁੰਦੀ ਹੈ, ਜਿਹੜੀ ਉਨ੍ਹਾਂ ਦੀ ਸਪਸ਼ਟਤਾ ਹੈ। ਉਹ ਉਲਝਣ ‘ਚ ਨਹੀਂ ਰਹਿੰਦੇ।” ਪ੍ਰਧਾਨ ਮੰਤਰੀ ਮੁਤਾਬਕ, ਦੇਸ਼ ਜਿੱਥੇ ਸੰਕਟ ਦਾ ਹੱਲ ਕਰਦਿਆਂ ਅੱਗੇ ਵਧ ਰਿਹਾ ਹੈ, ਉੱਥੇ ਹੀ ਵਿਰੋਧੀ ਧਿਰ ਦੇਸ਼ ਦੇ ਹਰ ਸੰਕਲਪ ਦੇ ਸਾਹਮਣੇ ਰੋੜਾ ਬਣ ਕੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੇ ਕਿਸਾਨਾਂ ਨੂੰ ਵਿਚੋਲਿਆਂ ਅਤੇ ਦਲਾਲਾਂ ਤੋਂ ਮੁਕਤ ਕਰਾਉਣ ਦਾ ਫ਼ੈਸਲਾ ਲਿਆ ਤਾਂ ਵਿਰੋਧੀ ਧਿਰ ਵਿਚੋਲਿਆਂ ਅਤੇ ਦਲਾਲਾਂ ਦੇ ਪੱਖ ‘ਚ ਖੁੱਲ੍ਹ ਕੇ ਮੈਦਾਨ ‘ਚ ਆ ਗਏ। ਉਨ੍ਹਾਂ ਕਿਹਾ ਕਿ ਮੰਡੀ ਅਤੇ ਐਮ. ਐਸ. ਪੀ. ਤਾਂ ਬਹਾਨਾ ਹੈ ਅਸਲ ‘ਚ ਦਲਾਲਾਂ ਅਤੇ ਵਿਚੋਲਿਆਂ ਨੂੰ ਬਚਾਉਣਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਕਿਸਾਨਾਂ ਦੇ ਬੈਂਕ ਖਾਤਿਆਂ ‘ਚ ਸਿੱਧੇ ਪੈਸੇ ਦੇਣ ਦਾ ਕੰਮ ਸ਼ੁਰੂ ਹੋਇਆ ਤਾਂ ਇਨ੍ਹਾਂ ਨੇ (ਵਿਰੋਧੀ ਧਿਰਾਂ) ਨੇ ਇਹੋ ਜਿਹਾ ਭਰਮ ਪੈਦਾ ਕੀਤਾ ਸੀ। ਜਦੋਂ ਰਾਫੇਲ ਜਹਾਜ਼ ਖ਼ਰੀਦਿਆ ਗਿਆ ਤਾਂ ਉਦੋਂ ਵੀ ਇਹ ਵਿਚੋਲਿਆਂ ਅਤੇ ਦਲਾਲਾਂ ਦੀ ਬੋਲੀ ਬੋਲ ਰਹੇ ਸਨ।

previous post
next post