20.4 C
New York
May 16, 2021
National

ਪਰਸਨਲ ਡਾਟਾ ਪ੍ਰੋਟੈਕਸ਼ਨ ਬਿੱਲ 28 ਤੇ 29 ਨੂੰ ਸੰਯੁਕਤ ਕਮੇਟੀ ਦੀ ਬੈਠਕ

ਏਐੱਨਆਈ : ਪਰਸਨਲ ਡਾਟਾ ਪ੍ਰੋਟੈਕਸ਼ਨ ਬਿੱਲ, 2019 ‘ਤੇ ਸੰਯੁਕਤ ਕਮੇਟੀ ਦੀ ਦੋ ਬੈਠਕ 28 ਤੇ 29 ਅਕਤੂਬਰ ਨੂੰ ਕਰਵਾਈ ਗਈ ਹੈ। ਜਾਣਕਾਰੀ ਅਨੁਸਾਰ ਲੋਕ ਸਭਾ ਸਕੱਤਰ ਵੱਲੋ ਸ਼ੁੱਕਰਵਾਰ ਨੂੰ ਦਿੱਤੀ ਗਈ। ਇਸ ਬੈਠਕ ‘ਚ ਪੇਟੀਐੱਮ ਤੇ ਗੂਗਲ ਦੁਆਰਾ ਮੌਖਿਕ ਸਬੂਤ ਪੇਸ਼ ਕੀਤਾ ਜਾਵੇਗਾ। ਇਸ ਦੇ ਇਲਾਵਾ ਸੋਸ਼ਲ ਮੀਡੀਆ ਦੀਆਂ ਵੱਡੀਆਂ ਕੰਪਨੀਆਂ ਫੇਸਬੁੱਕ ਤੇ ਟਵਿੱਟਰ ਨੂੰ ਸੰਸਦ ਦੀ ਸੰਯੁਕਤ ਕਮੇਟੀ ਨੇ ਡਾਟਾ ਦੀ ਸੁਰੱਖਿਆ ਤੇ ਪ੍ਰਾਈਵੇਸੀ ਦੇ ਮੁੱਦੇ ‘ਤੇ ਸਮਨ ਜਾਰੀ ਕੀਤਾ ਹੈ।
ਲੋਕ ਸਭਾ ਸਕੱਤਰ ਦੁਆਰਾ ਜਾਰੀ ਨੋਟਿਸ ਅਨੁਸਾਰ ਫੇਸਬੁੱਕ ਇੰਡੀਆ ਦੇ ਪ੍ਰਤੀਨਿਧੀਆਂ ਨੂੰ ਵੀ ਸੰਯੁਕਤ ਕਮੇਟੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਪਰਸਨਲ ਡੇਟਾ ਪ੍ਰੋਟੈਕਸ਼ਨ ਬਿੱਲ 2019 ‘ਤੇ ਪੇਸ਼ ਹੋਣਾ ਹੈ। ਭਾਜਪਾ ਸੰਸਦ ਮੀਨਾਕਸ਼ੀ ਲੇਖੀ ਦੀ ਅਗਵਾਈ ‘ਚ ਇਹ ਕਮੇਟੀ ਬੈਠਕ ਕਰ ਰਹੀ ਹੈ। ਕਮੇਟੀ ‘ਚ ਵੱਖ-ਵੱਖ ਰਾਜਨੀਤਿਕ ਦਲਾਂ ਦੇ ਪ੍ਰਤੀਨਿਧੀ ਸ਼ਾਮਲ ਹਨ। ਟਵਿੱਟਰ ਅਧਿਕਾਰੀਆਂ ਨੂੰ 28 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ‘ਚ ਆਉਣਾ ਪਵੇਗਾ।
ਕਮੇਟੀ ਪ੍ਰਧਾਨ ਮੀਨਾਕਸ਼ੀ ਲੇਖੀ ਦਨੇ ਕਿਹਾ ਕਿ ਜਿਸ ਦੀ ਵੀ ਜ਼ਰੂਰਤ ਹੋਵੇਗੀ, ਭਾਵੇ ਉਹ ਵਿਅਕਤੀ ਜਾਂ ਕੋਈ ਇਕਾਈ ਹੋਵੇ, ਉਸ ਡਾਟੇ ਦੀ ਸੁਰੱਖਿਆ ਤੇ ਪ੍ਰਾਈਵੇਸੀ ਦੇ ਮੁੱਦੇ ‘ਤੇ ਪੈਨਲ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਜਾਵੇਗਾ ਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਪੈਨਲ ਦੁਆਰਾ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ਦੀ ਨਜ਼ਰ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਦੇ ਸਮਨ ਨੂੰ ਦੇਖਣਾ ਗ਼ਲਤ ਹੋਵੇਗਾ। ਕਮੇਟੀ ‘ਚ ਵੱਖ-ਵੱਖ ਰਾਜਨੀਤੀਕ ਦਲਾਂ ਨਾਲ ਪ੍ਰਤੀਨਿਧੀ ਹੈ ਤੇ ਬਿਲ ‘ਤੇ ਚਰਚਾਵਾਂ ਕੌਮੀ ਹਿੱਤ ਦੇ ਨਜ਼ਰੀਏ ਤੋਂ ਕੀਤੇ ਦਾ ਰਹੇ ਹਨ।

Related posts

ਮੋਦੀ ਦੇ ਮੰਤਰੀ ਨੂੰ ਅੰਦੋਲਨ ‘ਚ ਨਜ਼ਰ ਨਹੀਂ ਆ ਰਹੇ ਕਿਸਾਨ

qaumip

ਦੀਵਾਲੀ ਤੋਂ ਪਹਿਲਾਂ ਸਰਹੱਦ ‘ਤੇ ਜੰਗ ਵਰਗੇ ਹਾਲਾਤ

qaumip

ਕਿਸਾਨ ਦਿੱਲੀ-ਯੂਪੀ ਬਾਰਡਰ ‘ਤੇ ਕਰ ਸਕਦੇ ਨਵੇਂ ਮੋਰਚੇ ਦੀ ਸ਼ੁਰੂਆਤ

qaumip

ਪੰਜਵੇਂ ਦੌਰ ਦੀ ਗੱਲਬਾਤ ‘ਚ ‘ਮੌਨ’ ਰਹੇ ਕਿਸਾਨ, ਸਰਕਾਰ ਤੋਂ ਮੰਗਿਆ ਸਿਰਫ਼ ਹਾਂ ਜਾਂ ਨਾਹ ‘ਚ ਜਵਾਬ

qaumip

ਗਡਕਰੀ ਬੋਲੇ- ਕਿਸਾਨਾਂ ਦੇ ਫ਼ਾਇਦੇ ਲਈ ਅਤੇ ਬਹੁਤ ਸੋਚ-ਸਮਝ ਕੇ ਬਣਾਏ ਖੇਤੀ ਕਾਨੂੰਨ

qaumip

ਐਮਐਲਏ ਤੇ ਮੁਲਾਜ਼ਮਾਂ ਲਈ ਅਲੱਗ-ਅਲੱਗ ਪੈਨਸ਼ਨ ਵਿਵਸਥਾ ਦੇ ਖ਼ਾਤਮੇ ਤੱਕ ਸੰਘਰਸ ਜਾਰੀ ਰਹੇਗਾ: ਰਾਜਵੀਰ ਬਡਰੁੱਖਾਂਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨ ‘ਤੇ ਸਰਕਾਰ ਦੀ ਅਰਥੀ ਫੂਕ ਕੇ ਰੋਸ ਜਾਹਿਰ ਕੀਤਾ

qaumip

Leave a Comment