20.4 C
New York
May 17, 2021
Punjab Sangrur

ਡਾ. ਸਿੱਧੂ ਨੂੰ ਬੀਜ਼ ਪ੍ਰਮਾਣਨ ਸੰਸਥਾ ਦਾ ਡਾਇਰੈਕਟਰ ਬਣਨ ਤੇ ਵਧਾਈ ਦਿੱਤੀ

ਸੰਗਰੂਰ,(ਜਗਸੀਰ ਲੌਂਗੋਵਾਲ ) – ਪੰਜਾਬ ਸਰਕਾਰ ਵੱਲੋਂ ਡਾਕਟਰ ਸੁਖਦੇਵ ਸਿੰਘ ਸਿੱਧੂ ਜੁਆਇੰਟ ਡਾਇਰੈਕਟਰ (ਪੀ ਪੀ) ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਪੰਜਾਬ ਰਾਜ ਬੀਜ ਪ੍ਰਮਾਣਨ ਸੰਸਥਾ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਪੈਸਟੀਸਾਈਡਜ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਵਾਇਸ ਪ੍ਰਧਾਨ ਅਤੇ ਬਾਂਸਲ’ਜ ਗਰੁੱਪ ਸੂਲਰ ਘਰਾਟ ਦੇ ਐਮ. ਡੀ. ਸ੍ਰੀ ਸੰਜੀਵ ਬਾਂਸਲ ਨੇ ਡਾ. ਸੁਖਦੇਵ ਸਿੰਘ ਸਿੱਧੂ ਨੂੰ ਮਿਲ ਕੇ ਵਧਾਈ ਦਿੱਤੀ ਅਤੇ ਕਿਹਾ ਕਿ ਡਾ. ਸਿੱਧੂ ਬਹੁਤ ਹੀ ਸੂਝਵਾਨ ਅਤੇ ਇਮਾਨਦਾਰ ਅਫਸਰਾਂ ਵਿੱਚੋਂ ਇੱਕ ਹਨ। ਜਿਹਨਾਂ ਨੇ ਪੰਜਾਬ ਦੇ ਸੰਗਰੂਰ, ਫਰੀਦਕੋਟ, ਮੁਕਤਸਰ, ਬਠਿੰਡਾ ਆਦਿ ਜ਼ਿਲਿਆਂ ਅੰਦਰ ਵੱਖ ਵੱਖ ਅਹੁਦਿਆਂ ਤੇ ਰਹਿੰਦੇ ਹੋਏ ਕਿਸਾਨਾਂ ਦੀ ਭਲਾਈ ਲਈ ਬਹੁਤ ਵਧੀਆ ਕੰਮ ਕੀਤੇ ਹਨ। ਸਾਲ 2016 ਦੌਰਾਨ ਪੰਜਾਬ ਸਰਕਾਰ ਵੱਲੋਂ ਕਪਾਹ ਦੀ ਫਸਲ ਨੂੰ ਪ੍ਰਫੁੱਲਿਤ ਕਰਨ ਲਈ ਤਿੰਨ ਰਾਜਾਂ ਦੀ ਕਮੇਟੀ ਅੰਦਰ ਡਾ. ਸਿੱਧੂ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਸੀ। ਉਸ ਮੌਕੇ ਡਾ. ਸਿੱਧੂ ਨੇ ਪੰਜਾਬ ਖੇਤੀਬਾੜੀ ਯੂਨੀਵਰਸਟੀ ਨਾਲ ਤਾਲਮੇਲ ਕਰਕੇ ਕਪਾਹ ਦੀ ਮਰ ਰਹੀ ਫਸਲ ਨੂੰ ਕਾਮਯਾਬ ਕਰਨ ਵਿੱਚ ਯਾਦਗਾਰ ਰੋਲ ਅਦਾ ਕੀਤਾ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੋਪਲ ਕੰਪਨੀ ਦੇ ਡਾਇਰੈਕਟਰ ਹੈਲਿਕ ਬਾਂਸਲ, ਖੇਤੀਬਾੜੀ ਵਿਭਾਗ ਦੇ ਅਧਿਕਾਰੀ ਅਤੇ ਪੈਸਟੀਸਾਈਡਜ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ

Related posts

ਕਿਸਾਨ ਜਥੇਬੰਦੀਆਂ ਆਰਐੱਸਐੱਸ ਅਤੇ ਭਾਜਪਾ ਦਾ ਕੱਲ੍ਹ ਨੂੰ ਕਰਨਗੀਆ ਤਿੱਖਾ ਵਿਰੋਧ

qaumip

ਕਿਸਾਨ ਜਥੇਬੰਦੀ ਨੇ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਖੱਟਰ ਦੀ ਅਰਥੀ

qaumip

ਦੁਸਹਿਰੇ ‘ਤੇ ਚੜ੍ਹਿਆ ਕਿਸਾਨੀ ਅੰਦੋਲਨ ਦਾ ਸੰਘਰਸ਼ੀ ਰੰਗ ‘ਭਾਜਪਾ ਤਿੱਕੜੀ ਦੇ ਪੁਤਲੇ ਸਾੜ ਕੀਤਾ ਰੋਸ ਪ੍ਰਦਰਸ਼ਨ’

qaumip

ਪੰਜਾਬ ‘ਚ ‘ਕਾਲਜ’ ਤੇ ਯੂਨੀਵਰਸਿਟੀਆਂ, ਖੋਲਣ ਦੇ ਹੁਕੁਮ ਜਾਰੀ

qaumip

ਸਿਆਸੀ ਨੇਤਾ ਤੇ ਮੁਲਾਜ਼ਮਾਂ ਲਈ ਅਲੱਗ-ਅਲੱਗ ਪੈਨਸ਼ਨ ਵਿਵਸਥਾ ਦੇ ਖ਼ਾਤਮੇ ਤੱਕ ਸੰਘਰਸ ਜਾਰੀ ਰਹੇਗਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾਂ ਕਰਨ ‘ਤੇ ਸਰਕਾਰ ਦੀ ਅਰਥੀ ਫੂਕ ਕੇ ਰੋਸ ਜਾਹਿਰ ਕੀਤਾ

qaumip

ਸ਼੍ਰੋਮਣੀ ਅਕਾਲੀ ਦਲ ਮਾਨਸਾ ਸ਼ਹਿਰ ਦੇ ਪ੍ਰੇਮ ਕੁਮਾਰ ਅਰੋਡ਼ਾ ਨੂੰ ਹਾਈ ਕਮਾਂਡ ਵੱਲੋਂ ਮੁੜ ਪ੍ਰਧਾਨ ਲਗਾਉਣ ਤੇ ਅਕਾਲੀਆਂ ਖ਼ੁਸ਼ੀ ਦਾ ਇਜ਼ਹਾਰ ਕੀਤਾ

qaumip

Leave a Comment