ਪੰਜਾਬ ਸਟੂਡੈਂਟਸ ਯੂਨੀਅਨ ਨੇ ਸਰਕਾਰੀ ਕਾਲਜ ਮਾਲੇਰਕੋਟਲਾ ਅੱਗੇ ਕਾਲਜ, ਯੂਨੀਵਰਸਿਟੀਆਂ ਨੂੰ ਖੁਲ੍ਹਵਾਉਣ ਲਈ ਲਗਾਇਆ ਪੱਕਾ ਧਰਨਾ ਸੰਗਰੂਰ,(ਜਗਸੀਰ ਲੌਂਗੋਵਾਲ ) – ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਜਸਪ੍ਰੀਤ ਜੱਸੂ ਤੇ ਸ਼ਾਹਿਦਾ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਦੇਸ਼ ਭਰ ਵਿੱਚ ਲਗਭਗ ਸਾਰੇ ਅਦਾਰੇ ਮਾਲ, ਸਿਨੇਮਾ ਘਰ, ਰੈਸਟੋਰੈਂਟ ਆਦਿ ਖੁੱਲ੍ਹ ਚੁੱਕੇ ਹਨ ਪਰ ਉੱਚ ਵਿੱਦਿਅਕ ਅਦਾਰਿਆਂ ਨੂੰ ਲਗਾਤਾਰ ਬੰਦ ਰੱਖਿਆ ਜਾ ਰਿਹਾ ਹੈ ਸਰਕਾਰ ਕੋਰੋਨਾ ਦੇ ਨਾਮ ਹੇਠ ਵਿਦਿਅਕ ਅਦਾਰੇ ਬੰਦ ਕਰਕੇ ਜਿੱਥੇ ਵਿਦਿਆਰਥੀਆਂ ਦਾ ਨੁਕਸਾਨ ਕਰ ਰਹੀ ਹੈ ,ਉੱਥੇ ਹੀ ਵਿਦਿਆਰਥੀਆਂ ਨੂੰ ਸਿਆਸੀ ਗਤੀਵਿਧੀਆਂ ਤੋਂ ਦੂਰ ਰੱਖਣ ਦਾ ਜਰੀਆ ਵੀ ਬਣਾ ਰਹੀ ਹੈ।ਸਰਕਾਰ ਕੋਰੋਨਾ ਦੇ ਨਾਮ ਹੇਠ ਡਰਾਮਾ ਬੰਦ ਕਰੇ ਤੇ ਉੱਚ ਵਿੱਦਿਅਕ ਅਦਾਰਿਆਂ ਨੂੰ ਫੌਰੀ ਖੋਲਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵਿਦਿਆਰਥੀਆਂ ਨੂੰ ਸਿੱਖਿਆ ਦੇ ਅਧਿਕਾਰ ਤੋਂ ਵਾਂਝਾ ਕਰ ਰਹੀ ਹੈ।ਆਨਲਾਈਨ ਪੜਾਈ ਦੇ ਨਾਮ ਤੇ ਵਿਦਿਆਰਥੀਆਂ ਨੂੰ ਫੀਸਾਂ ਭਰਨ ਲਈ ਮਜਬੂਰ ਕੀਤਾ ਜਾ ਰਿਹਾ ਜਦਕਿ ਆਨਲਾਈਨ ਪੜਾਈ ਕਲਾਸਾਂ ਵਿੱਚ ਪ੍ਰਾਪਤ ਕੀਤੀ ਜਾਣ ਵਾਲੀ ਪੜਾਈ ਦਾ ਬਦਲ ਨਹੀਂ ਹੋ ਸਕਦੀ।ਕਾਲਜ ਖੁੱਲਣ ਤੱਕ ਵਿਦਿਆਰਥੀ ਕਾਲਜ ਦੇ ਗੇਟ ਅੱਗੇ ਪੜਾਈ ਕਰਨਗੇ 5 ਅਕਤੂਬਰ ਨੂੰ ਆਰ. ਐੱਸ. ਐੱਸ. ਦੇ ਦਫ਼ਤਰ ਦਾ ਘਿਰਾਓ ਕਰ ਰਹੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਸੁਖਦੀਪ ਹਥਨ,ਨੌਜਵਾਨ ਭਾਰਤ ਸਭਾ ਦੇ ਦਰਸ਼ਨ ਮਹਿਤੋਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਸ਼ਬੀਨਾ, ਮਹਿਰੂਨ ਨਿਸ਼ਾ, ਹਰਦਿਆਲ ਕੌਰ, ਸੰਦੀਪ ਕੌਰ ਵੀ ਹਾਜ਼ਰ ਸਨ।