ਨਵੀਂ ਦਿੱਲੀ – ਰਾਜਧਾਨੀ ਦਿੱਲੀ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਦੀ ਏ.ਟੀ.ਐੱਮ. ਕਾਰਡ ਦਾ ਪਾਸਵਰਡ ਨਾ ਦੱਸਣ ‘ਤੇ ਹੱਤਿਆ ਕਰ ਦਿੱਤੀ ਗਈ। ਦੋਸ਼ੀਆਂ ਨੇ ਮ੍ਰਿਤਕ ਨੂੰ ਏ.ਟੀ.ਐੱਮ. ਦਾ ਪਾਸਵਰਡ ਜਾਨਣ ਲਈ ਪਹਿਲਾਂ ਬੁਰੀ ਤਰ੍ਹਾਂ ਕੁੱਟਿਆ ਅਤੇ ਫਿਰ ਉਸ ਦੀ ਹੱਤਿਆ ਕਰ ਦਿੱਤੀ। ਘਰ ਵਿੱਚ ਲਾਸ਼ ਦੇ ਸੜ ਜਾਣ ‘ਤੇ ਜਦੋਂ ਬਦਬੂ ਫੈਲੀ ਤਾਂ ਗੁਆਂਢੀਆਂ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੂਰੇ ਮਾਮਲਾ ਦਾ ਖੁਲਾਸਾ ਹੋਇਆ। ਘਟਨਾ ਗਾਜ਼ੀਆਬਾਦ ਦੇ ਸਿਹਾਨੀ ਗੇਟ ਥਾਣੇ ਦੀ ਹੈ।
ਗਾਜ਼ੀਆਬਾਦ ਪੁਲਸ ਨੇ ਦੱਸਿਆ ਹੈ ਕਿ ਸਿਹਾਨੀ ਗੇਟ ਇਲਾਕੇ ਵਿੱਚ ਵੀਰਵਾਰ ਰਾਤ ਨੂੰ ਇੱਕ ਘਰ ਤੋਂ 45 ਸਾਲਾ ਮੁਨੇਸ਼ ਯਾਦਵ ਨਾਮ ਦੇ ਸ਼ਖਸ ਦੀ ਲਾਸ਼ ਬਰਾਮਦ ਹੋਈ ਹੈ। ਪੁਲਸ ਨੇ ਹੱਤਿਆ ਦੇ ਦੋਸ਼ ਵਿੱਚ ਪੁਸ਼ਪੇਂਦਰ ਅਤੇ ਰਾਮੇਸ਼ਵਰ ਨਾਮ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ। ਘਰ ਤੋਂ ਬਦਬੂ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੂੰ ਫੋਨ ਕਰਨ ਵਾਲੇ ਘਰ ਦੇ ਮਾਲਕ ਗੋਵਿੰਦ ਗੁਪਤਾ ਨੇ ਦੱਸਿਆ ਕਿ ਪੁਸ਼ਪੇਂਦਰ ਅਤੇ ਰਾਮੇਸ਼ਵਰ ਨੇ ਇੱਕ ਹਫਤੇ ਪਹਿਲਾਂ ਉਸਦੇ ਘਰ ਦਾ ਗ੍ਰਾਉਂਡ ਫਲੋਰ ਕਿਰਾਏ ‘ਤੇ ਲਿਆ ਸੀ। ਵੀਰਵਾਰ ਨੂੰ ਘਰੋਂ ਬਦਬੂ ਆਉਣ ‘ਤੇ ਪੁਲਸ ਨੂੰ ਜਾਣਕਾਰੀ ਦਿੱਤੀ ਗਈ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਦਰਵਾਜ਼ਾ ਤੋੜਿਆ ਤਾਂ ਅੰਦਰੋਂ ਲਾਸ਼ ਬਰਾਮਦ ਹੋਈ।