23.2 C
New York
May 17, 2021
Sports

ਅੱਜ ਦਿੱਲੀ ਦਾ ਕੋਲਕਾਤਾ ਅਤੇ ਪੰਜਾਬ ਦਾ ਹੈਦਰਾਬਾਦ ਨਾਲ ਹੋਵੇਗਾ ਮੈਚ

ਆਬੂਧਾਬੀ/ਦੁਬਈ : ਅੰਕ ਸੂਚੀ ਵਿਚ ਸਿਖ਼ਰ ‘ਤੇ ਕਾਬਿਜ ਦਿੱਲੀ ਕੈਪੀਟਲਸ ਨੂੰ ਜੇਕਰ ਇੰਡੀਅਨ ਪ੍ਰੀਮੀਅਰ ਲੀਗ ਵਿਚ ਆਪਣਾ ਨੰਬਰ ਇਕ ਸਥਾਨ ਬਰਕਰਾਰ ਰੱਖਣਾ ਹੈ ਤਾਂ ਉਸ ਦੇ ਬੱਲੇਬਾਜਾਂ ਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਖ਼ਿਲਾਫ਼ ਸ਼ਨੀਵਾਰ ਯਾਨੀ ਅੱਜ ਦੁਪਹਿਰ ਨੂੰ ਇੱਥੇ ਹੋਣ ਵਾਲੇ ਮੈਚ ਵਿਚ ਚੰਗਾ ਪ੍ਰਦਰਸ਼ਨ ਕਰਣਾ ਹੋਵੇਗਾ। ਦਿੱਲੀ ਵੱਲੋਂ ਸ਼ਿਖਰ ਧਵਨ ਚੰਗੀ ਫ਼ਾਰਮ ਵਿਚ ਹਨ ਅਤੇ ਉਨ੍ਹਾਂ ਨੇ ਪਿਛਲੇ ਦੋਵੇਂ ਮੈਚਾਂ ਵਿਚ ਸੈਂਕੜੇ ਜਮਾਏ ਹਨ ਪਰ ਬਾਕੀ ਬੱਲੇਬਾਜ਼ਾਂ ਦੀ ਨਾਕਾਮੀ ਕਾਰਨ ਟੀਮ ਨੂੰ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਹਾਰ ਦਾ ਸਾਹਮਣਾ ਕਰਣਾ ਪਿਆ। ਕੇ.ਕੇ.ਆਰ. ਦੀ ਟੀਮ ਰਾਇਲ ਚੈਲੇਂਜ਼ਰਸ ਬੈਂਗਲੁਰੂ ਖ਼ਿਲਾਫ਼ ਸ਼ਰਮਨਾਕ ਪ੍ਰਦਰਸ਼ਨ ਦੇ ਬਾਅਦ ਇਸ ਮੈਚ ਵਿਚ ਉਤਰੇਗੀ। ਇਸ ਮੈਚ ਵਿਚ ਕੇ.ਕੇ.ਆਰ. ਦੀ ਟੀਮ 84 ਦੌੜਾਂ ਹੀ ਬਣਾ ਸਕੀ ਸੀ। ਇਸ ਨਾਲ ਟੀਮ ਦੇ ਮਨੋਬਲ ‘ਤੇ ਨਕਾਰਾਤਮਕ ਪ੍ਰਭਾਵ ਪਿਆ ਹੋਵੇਗਾ। ਕੇ.ਕੇ.ਆਰ. ਦੇ ਹੁਣ 10 ਅੰਕ ਹਨ ਅਤੇ ਉਹ ਚੌਥੇ ਸਥਾਨ ‘ਤੇ ਹਨ ਪਰ ਇਓਨ ਮੋਰਗਨ ਦੀ ਅਗਵਾਈ ਵਾਲੀ ਟੀਮ ਪਲੇਆਫ ਵਿਚ ਬਣੇ ਰਹਿਣ ਲਈ ਆਪਣੇ ਅੰਕ ਵਧਾਉਣ ਲਈ ਬੇਤਾਬ ਹੋਵੇਗੀ।
ਉਥੇ ਹੀ ਆਪਣੇ-ਆਪਣੇ ਪਿਛਲੇ ਮੁਕਾਬਲੇ ਜਿੱਤ ਚੁੱਕੀ ਕਿੰਗਜ਼ ਇਲੈਵਨ ਪੰਜਾਬ ਅਤੇ ਸਨਰਾਈਜ਼ਰਸ ਹੈਦਰਾਬਾਦ ਦੀਆਂ ਟੀਮਾਂ ਸ਼ਨੀਵਾਰ ਯਾਨੀ ਅੱਜ ਸ਼ਾਮ ਨੂੰ ਹੋਣ ਵਾਲੇ ਆਈ.ਪੀ.ਐਲ. ਮੁਕਾਬਲੇ ਵਿਚ ਉਮੀਦਾਂ ਦੀ ਲੜਾਈ ਲੜਨਗੀਆਂ। ਹੈਦਰਾਬਾਦ 10 ਮੈਚਾਂ ਵਿਚੋਂ 4 ਜਿੱਤਾਂ, 6 ਹਾਰਾਂ ਅਤੇ 8 ਅੰਕਾਂ ਨਾਂਲ ਅੰਕ ਸੂਚੀ ਵਿਚ 5ਵੇਂ ਸਥਾਨ ‘ਤੇ ਹੈ, ਜਦੋਂਕਿ ਪੰਜਾਬ ਦੀ ਟੀਮ 10 ਮੈਚਾਂ ਵਿਚੋਂ 4 ਜਿੱਤਾਂ, 6 ਹਾਰਾਂ ਅਤੇ 8 ਅੰਕਾਂ ਨਾਲ 6ਵੇਂ ਸਥਾਨ ‘ਤੇ ਹੈ। ਦੋਵਾਂ ਟੀਮ ਨੂੰ ਪਲੇਅ ਆਫ ਤੈਅ ਕਰਨ ਲਈ ਆਪਣੇ ਬਾਕੀ ਚਾਰੇ ਮੈਚਾਂ ਨੂੰ ਜਿੱਤ ਣ ਵਾਲੀ ਟੀਮ ਦੀਆਂ ਉਮੀਦਾਂ ਬਣੀਆਂ ਰਹਿਣਗੀਆਂ, ਜਦੋਂਕਿ ਹਾਰ ਜਾਣ ਵਾਲੀ ਟੀਮ ਦੀਆਂ ਮੁਸ਼ਕਲਾਂ ਵੱਧ ਜਾਣਗੀਆਂ। ਦੋਵੇਂ ਟੀਮਾਂ ਆਪਣੇ ਪਿਛਲੇ ਮੁਕਾਬਲੇ ਜਿੱਤ ਕੇ ਇਸ ਮੈਚ ਵਿਚ ਵਧੇ ਹੋਏ ਮਨੋਬਲ ਨਾਲ ਉਤਰ ਰਹੀਆਂ ਹਨ। ਹੈਦਰਾਬਾਦ ਨੇ ਰਾਜਸਥਾਨ ਰਾਇਲਜ਼ ਨੂੰ 8 ਵਿਕਟਾਂ ਨਾਲ ਅਤੇ ਪੰਜਾਬ ਨੇ ਚੋਟੀ ਦੀ ਟੀਮ ਦਿੱਲੀ ਕੈਪੀਟਲਸ ਨੂੰ 5 ਵਿਕਟਾਂ ਨਾਲ ਹਰਾਇਆ ਸੀ।

Related posts

IPL 2020 : ਫਾਈਨਲ ”ਚ ਪਹੁੰਚਣ ”ਤੇ ਬੋਲੇ ਰੋਹਿਤ

qaumip

ਇਸ ਤਸਵੀਰ ਨੂੰ ਵੇਖ ਵਿਰਾਟ ਕੋਹਲੀ ਨੂੰ ਆਈ ਸਕੂਲ ਦੇ ਦਿਨਾਂ ਦੀ ਯਾਦ

qaumip

ਕਪਿਲ ਦੇਵ ਨੂੰ ਪਿਆ ਦਿਲ ਦਾ ਦੌਰਾ

qaumip

ਬੁਮਰਾਹ ਨੇ ਕਮਾਈ ਦੇ ਮਾਮਲੇ ’ਚ ਕੋਹਲੀ ਨੂੰ ਛੱਡਿਆ ਪਿੱਛੇ

qaumip

ਰੋਨਾਲਡੋ ਦੇ ਗੋਲ ਨਾਲ ਯੁਵੈਂਟਸ ਨੇ ਰਿਕਾਰਡ 9ਵੀਂ ਵਾਰ ਜਿੱਤਿਆ ਸੁਪਰ ਕੱਪ

qaumip

ਦੱਖਣੀ ਅਫ਼ਰੀਕਾ ਖ਼ਿਲਾਫ਼ ਘਰੇਲੂ ਸੀਰੀਜ਼ ’ਚ ਨਹੀਂ ਖੇਡ ਸਕਣਗੇ ਸ਼ਾਦਾਬ ਖਾਨ

qaumip

Leave a Comment