16.7 C
New York
April 19, 2021
Latest News World

ਪੱਛਮੀ ਆਸਟ੍ਰੇਲੀਆ ‘ਚ ਬੰਗਾ ਦੇ ਜੰਮਪਲ ਜਰਨੈਲ ਸਿੰਘ ਭੌਰ ਬਣੇ ਜਸਟਿਸ ਆਫ਼ ਪੀਸ

ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਕਿ ਬੰਗਾ ਦੇ ਜੰਮਪਲ ਜਰਨੈਲ ਸਿੰਘ ਭੌਰ ਨੂੰ ਸੂਬਾ ਪੱਛਮੀ ਆਸਟ੍ਰੇਲੀਆ ਦੇ ਗਵਰਨਰ ਵਲੋਂ ਸੂਬੇ ਦਾ ਜਸਟਿਸ ਆਫ਼ ਪੀਸ ਨਿਯੁਕਤ ਕੀਤਾ ਗਿਆ ਹੈ। ਜਰਨੈਲ ਸਿੰਘ ਪਿਛਲੇ ਲੰਬੇ ਸਮੇਂ ਤੋਂ ਆਸਟ੍ਰੇਲੀਆ ਦੇ ਪਰਥ ਸ਼ਹਿਰ ‘ਚ ਸਮਾਜ ਸੇਵੀ ਕਾਰਜ ਤੇ ਗੁਰਦੁਆਰਾ ਪ੍ਰਬੰਧ ਵਿਚ ਸੇਵਾ ਕਰ ਰਹੇ ਹਨ । ਪਿਛਲੇ ਸਾਲ ਉਨ੍ਹਾਂ ਸਮਾਜਿਕ ਕਾਰਜਾਂ ਲਈ ੲੈਲਨਬਰੁੱਕ ਪੰਜਾਬੀ ਕੌਂਸਲ ਨਾਮੀ ਸੰਸਥਾ ਦੀ ਸਥਾਪਨਾ ਕੀਤੀ। ਉਸ ਦੀਆਂ ਸਥਾਨਕ ਭਾਈਚਾਰੇ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ, ਹਲਕਾ ਸਵੈਨ ਹਿੱਲ ਤੋਂ ਵਿਧਾਇਕਾ ਜੈਸਿਕਾ ਸ਼ਾਅ ਨੇ ਇਸ ਅਹੁਦੇ ਲਈ ਉਸ ਦਾ ਨਾਮ ਪੇਸ਼ ਕੀਤਾ।

 

ਭੌਰ ਨੇ ਆਪਣੀ ਨਿਯੁਕਤੀ ਲਈ ਸਭ ਤੋਂ ਪਹਿਲਾ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਜਿਕਰਯੋਗ ਹੈ ਕਿ ਜਰਨੈਲ ਸਿੰਘ ਸਿੱਖ ਪੰਥ ਦੀ ਸਿਰਮੌਰ ਹਸਤੀ ਜਥੇਦਾਰ ਸੁਖਦੇਵ ਸਿੰਘ ਜੀ ਭੌਰ (ਸਾਬਕਾ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਸਪੁੱਤਰ ਹਨ । ਜਰਨੈਲ ਨੇ ਕਿਹਾ ਕਿ ਉਹ ਇਹ ਜਿੰਮੇਵਾਰੀ ਪੂਰੀ ਈਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ ।

Related posts

*ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੀ ਵਾਪਸ ਕਰਾਉਣ ਲਈ ਸੰਘਰਸ਼ ਤੇਜ ਹੋਵੇਗਾ -ਕਿਸਾਨ ਜਥੇਬੰਦੀਆਂ* *ਕਿਸਾਨ ਕਾਲੀ ਦੀਵਾਲੀ ਮਨਾਉਣਗੇ ਪੱਕੇ ਮੋਰਚੇ ਵਿੱਚ ਕਾਲੀਆਂ ਝੰਡੀਆਂ ਮਸਾਲਾ ਜਲਾ ਕੇ ਕਰਨਗੇ ਰੋਸ ਮਾਰਚ — ਕਿਸਾਨ ਜੱਥੇਬੰਦੀਆਂ*

qaumip

ਸਰਕਾਰ ਨਹੀਂ ਲਵੇਗੀ ਖੇਤੀ ਕਾਨੂੰਨ ਵਾਪਸ, 3 ਵੱਡੀਆਂ ਸੋਧਾਂ ਲਈ ਸਹਿਮਤ, ਜਾਣੋ ਕਿੱਥੇ ਫਸਿਆ ਕਿਸਾਨਾਂ ਤੇ ਸਰਕਾਰ ਦਾ ਪੇਚਾ

qaumip

ਸਾਪਿੰਗ ਮਾਲ “ਈ ਜੀ ਡੇ”ਤੋਂ ਨੂੰ ਵੀ ਲਾਇਆ ਤਾਲਾ….

qaumip

ਪੰਜਾਬ ‘ਚ ‘ਬਰਡ ਫਲੂ’ ਦੀ ਪੁਸ਼ਟੀ ਮਗਰੋਂ ਲਿਆ ਗਿਆ ਅਹਿਮ ਫ਼ੈਸਲਾ

qaumip

ਦਿੱਲੀ ‘ਚ ਮੀਂਹ ਨੇ ਵਧਾਈ ਠੰਡ, ਆਉਣ ਵਾਲੇ ਦਿਨਾਂ ‘ਚ ਹੋਰ ਘਟੇਗਾ ਤਾਪਮਾਨ

qaumip

Karwa Chauth 2020: ਕਦੋਂ ਨਿਕਲੇਗਾ ਚੰਦਰਮਾ

qaumip

Leave a Comment