16.2 C
New York
April 20, 2021
Latest News Punjab

ਪੰਜਾਬ ‘ਚ ‘ਬਰਡ ਫਲੂ’ ਦੀ ਪੁਸ਼ਟੀ ਮਗਰੋਂ ਲਿਆ ਗਿਆ ਅਹਿਮ ਫ਼ੈਸਲਾ

ਪੰਜਾਬ ਦੇ ਡੇਰਾਬੱਸੀ ‘ਚ ਪਿੰਡ ਬੇਹੜਾ ਦੇ ਦੋ ਪੋਲਟਰੀ ਫ਼ਾਰਮਾਂ ‘ਚ ਬਰਡ ਫਲੂ ਦੀ ਪੁਸ਼ਟੀ ਹੋਣ ਬਾਅਦ ਪ੍ਰਸ਼ਾਸਨ ਹਰਕਤ ‘ਚ ਆ ਗਿਆ ਹੈ। ਪ੍ਰਸ਼ਾਸਨ ਨੇ ਅਹਿਮ ਫ਼ੈਸਲਾ ਲੈਂਦੇ ਹੋਏ ਉਕਤ ਦੋਵੇਂ ਪੋਲਟਰੀ ਫ਼ਾਰਮਾਂ ‘ਚ ਮੁਰਗੀਆਂ ਨੂੰ ਮਾਰਨ ਦੀ ਤਿਆਰੀ ਕਰ ਲਈ ਹੈ। ਪ੍ਰਸ਼ਾਸਨ ਵੱਲੋਂ 22 ਜਨਵਰੀ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ।

 

ਹਾਲਾਂਕਿ ਪਹਿਲਾਂ ਇਹ ਮੁਹਿੰਮ 21 ਜਨਵਰੀ ਤੋਂ ਸ਼ੁਰੂ ਹੋਣੀ ਸੀ ਪਰ ਤਿਆਰੀਆਂ ਮੁਕੰਮਲ ਨਾ ਹੋਣ ਦੇ ਕਾਰਨ ਹੁਣ ਇਹ ਮੁਹਿੰਮ 22 ਜਨਵਰੀ ਤੋਂ ਸ਼ੁਰੂ ਕੀਤੀ ਜਾਵੇਗੀ। ਡੀ. ਸੀ. ਮੋਹਾਲੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਭੋਪਾਲ ਦੀ ਲੈਬ ਤੋਂ ਪਿੰਡ ਬੇਹੜਾ ਸਥਿਤ ਅਲਫ਼ਾ ਅਤੇ ਰੌਇਲ ਪੋਲਟਰੀ ਫ਼ਾਰਮ ਦੀਆਂ ਮੁਰਗੀਆਂ ਦੇ ਨਮੂਨਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਦੋਹਾਂ ਪੋਲਟਰੀ ਫ਼ਾਰਮਾਂ ਦੀਆਂ ਕਰੀਬ 50 ਹਜ਼ਾਰ ਤੋਂ ਜ਼ਿਆਦਾ ਮੁਰਗੀਆਂ ਨੂੰ ਮਾਰਿਆ ਜਾਵੇਗਾ।

ਇਸ ਲਈ 25 ਟੀਮਾਂ ਬਣਾਈਆਂ ਗਈਆਂ ਹਨ। ਹਰ ਟੀਮ ‘ਚ ਪੰਜ ਮੈਂਬਰ ਹਨ। ਟੀਮਾਂ ਨੂੰ ਪੀ. ਪੀ. ਈ. ਕਿੱਟ, ਮੈਂਬਰਾਂ ਨੂੰ ਕੁਆਰੰਟਾਈਨ ਭੇਜਣ ਦਾ ਪ੍ਰਬੰਧ ਅਤੇ ਜੇ. ਸੀ. ਬੀ. ਮੁਹੱਈਆ ਕਰਵਾ ਦਿੱਤੀ ਗਈ ਹੈ। ਪ੍ਰਸ਼ਾਸਨ ਵੱਲੋਂ ਦੋਹਾਂ ਪੋਲਟਰੀ ਫ਼ਾਰਮਾਂ ਦੇ 10 ਕਿਲੋਮੀਟਰ ਦੇ ਦਾਇਰੇ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਇਸ ਦਾਇਰੇ ‘ਚ ਕੋਈ ਵੀ ਪੋਲਟਰੀ ਜਾਂ ਚਿਕਨ ਦੀ ਕਮਰਸ਼ੀਅਲ ਗਤੀਵਿਧੀ ਨਹੀਂ ਹੋਵੇਗੀ। ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਠੋਸ ਪ੍ਰਬੰਧ ਕੀਤੇ ਗਏ ਹਨ।

Related posts

ਪਠਲਾਵਾ ਸੰਸਥਾ ਵੱਲੋ ਬਹਿਰਾਮ ਟੋਲ ਪਲਾਜ਼ਾ ਤੇ ਲੰਗਰ ਲਗਾਇਆ ਗਿਆ

qaumip

ਰਾਸ਼ਟਰੀ ਕਾਵਿ ਸਾਗਰ ਵੱਲੋਂ ਜ਼ੂਮ ਐਪ ਰਾਹੀਂ ਕਾਵਿ ਗੋਸ਼ਟੀ ਕਰਵਾਈ

qaumip

ਗੁਰੂ ਗੋਬਿੰਦ ਸਿੰਘ ਰਿਫਾਇਨਰੀ ਕੋਲ ਬਣ ਰਹੀਆਂ ਹਨ ਗੈਰਕਾਨੂੰਨੀ ਕਲੋਨੀਆਂ, ਕੋਈ ਵੀ ਅਧਿਕਾਰੀ ਨਹੀਂ ਲੈ ਰਿਹਾ ਜਿੰਮੇਵਾਰੀ ਅਤੇ ਨਹੀਂ ਕੀਤੀ ਜਾ ਰਹੀ ਕੋਈ ਕਾਰਵਾਈ।

qaumip

ਮੋਦੀ ਸਰਕਾਰ ਝੁਕੇਗੀ ਅਤੇ ਕਿਸਾਨ ਅੰਦੋਲਨ ਜਿੱਤੇਗਾ – ਕਿਸਾਨ ਜਥੇਬੰਦੀਆਂ 5 ਨਵੰਬਰ ਨੂੰ ਪੂਰੇ ਭਾਰਤ ਵਿੱਚ ਕੀਤਾ ਜਾਵੇਗਾ ਚੱਕਾ ਜਾਮ

qaumip

ਹੋਮ-ਫਾਰ-ਹੋਮਲੈਸ ਵੱਲੋਂ 31ਵੇਂ ਘਰ ਦੀ ਸ਼ੁਰੂਆਤ

qaumip

ਸੀਨੀਅਰ ਨੇਤਾ ਸ਼ਕਤੀ ਗਰਗ ਬਾਂਗਰੂ ਬਣੇ ਭਾਜਪਾ ਜਿਲ੍ਹਾ ਵਾਈਸ ਪ੍ਰਧਾਨ**ਹਮੇਸ਼ਾ ਪਾਰਟੀ ਹਿਤ ਦੇ ਲਈ ਕੰਮ ਕੀਤਾ: ਸ਼ਕਤੀ ਗਰਗ ਬਾਂਗਰੂ**ਸ਼ਕਤੀ ਗਰਗ ਬਾਂਗਰੂ ਦੇ ਜਿਲਾ ਉਪ ਪ੍ਰਧਾਨ ਬਣਨ ਤੇ ਪਾਰਟੀ ਹੋਵੇਗੀ ਮਜ਼ਬੂਤ:ਰਿਸ਼ੀ ਪਾਲ ਖੇਰਾ*

qaumip

Leave a Comment