0.6 C
New York
January 20, 2022
Delhi

WWE ਦੇ ਮਹਾਨ ਰੈਸਲਰ ਦਿ ਅੰਡਰਟੇਕਰ ਨੇ ਲਿਆ ਵੱਡਾ ਫ਼ੈਸਲਾ

ਨਵੀਂ ਦਿੱਲੀ : ਰੈਸਲਰ ਅਤੇ ਡਬਲਯੂ.ਡਬਲਯੂ.ਈ. ਸੁਪਰਸਟਾਰ ਦਿ ਅੰਡਰਟੇਕਰ ਨੇ ਐਤਵਾਰ ਨੂੰ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ। ਉਹ ਐਤਵਾਰ ਨੂੰ ਡਬਲਯੂ.ਡਬਲਯੂ.ਈ. ਸਰਵਾਈਵਰ ਸੀਰੀਜ਼ 2020 ਵਿਚ ਆਖ਼ਰੀ ਵਾਰ ਰਿੰਗ ਵਿਚ ਨਜ਼ਰ ਆਏ। ਇਸ ਦੌਰਾਨ ਆਪਣੇ ਆਪਣੀ ਪ੍ਰਸਿੱਧ ਵਾਕ ਨਾਲ ਐਂਟਰੀ ਕੀਤੀ। ਅੰਡਰਟੇਕਰ ਨੇ ਆਪਣੀ ਫੇਅਰਵੈੱਲ ਦੀਆਂ ਕਈ ਸ਼ਾਨਦਾਰ ਤਸਵੀਰਾਂ ਆਪਣੇ ਅਧਿਕਾਰਤ ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿਚ ਉਨ੍ਹਾਂ ਦੇ ਸਫ਼ਰ ਦੀ ਝਲਕ ਦੇਖਣ ਨੂੰ ਮਿਲਦੀ ਹੈ।

ਹਾਲਾਂਕਿ ਪਹਿਲਾ ਮੌਕਾ ਨਹੀਂ ਹੈ, ਜਦੋਂ ਅੰਡਰਟੇਕਰ ਨੇ ਡਬਲਯੂ.ਡਬਲਯੂ.ਈ. ਨੂੰ ਅਲਵਿਦਾ ਕਿਹਾ ਹੈ। ਇਸ ਤੋਂ ਪਹਿਲਾਂ 2017 ਵਿਚ ਵੀ ਰੋਮਨ ਰੇਂਸ ਤੋਂ ਹਾਰਨ ਤੋਂ ਬਾਅਦ ਉਨ੍ਹਾਂ ਨੇ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ ਸੀ ਪਰ ਪਿਛਲੇ ਸਾਲ ਉਹ ਵਾਪਸ ਪਰਤ ਆਏ ਸਨ। ਇਸ ਵਾਰ ਅੰਡਰਟੇਕਰ ਇਸ ਨੂੰ ਆਪਣੀ ਫਾਈਨਲ ਫੇਅਰਵੈੱਲ ਦੱਸ ਰਹੇ ਹਨ। ਅੰਡਰਟੇਕਰ ਨੇ 1990 ਵਿਚ 22 ਨਵੰਬਰ ਨੂੰ ਡੈਬਿਊ ਕੀਤਾ ਸੀ ਅਤੇ 22 ਨਵੰਬਰ (2020) ਨੂੰ ਉਨ੍ਹਾਂ ਨੇ ਰਿਟਾਇਰਮੈਂਟ ਲਈ।

ਅੰਡਰਟੇਕਰ ਨੇ ਆਪਣੀ ਇਸ ਫੇਅਰਵੈਲ ‘ਤੇ ਕਿਹਾ – ਮੇਰਾ ਸਮਾਂ ਆ ਗਿਆ ਹੈ… ਹੁਣ ਅੰਡਰਟੇਕਰ ਨੂੰ ਸ਼ਾਂਤੀ ਨਾਲ ਰਹਿਣ ਦਿਓ। ਆਪਣੇ 30 ਸਾਲ ਦੇ ਕਰੀਅਰ ਵਿਚ ਅੰਡਰਟੇਕਰ ਨੇ ਕਈ ਵੱਡੇ-ਵੱਡੇ ਧੁਨੰਤਰਾਂ ਨੂੰ ਮਾਤ ਦੇ ਕੇ ਡਬਲਯੂ.ਡਬਲਯੂ.ਈ. ਦੀ ਦੁਨੀਆ ਵਿਚ ਆਪਣਾ ਸਿੱਕਾ ਜਮਾ ਕੇ ਰੱਖਿਆ ਸੀ। ਇਸ ਦੌਰਾਨ ਡਬਲਯੂ.ਡਬਲਯੂ.ਈ. ਲੀਜੈਂਡ ਟ੍ਰਿਪਲ ਐਚ, ਸ਼ਾਨ ਮਿਲੈਕਸ, ਰਿਕ ਫਲੇਅਰ ਅਤੇ ਕੇਨ ਵੀ ਮੌਜੂਦ ਰਹੇ। ਉਨ੍ਹਾਂ ਨੇ ਅੰਡਰਟੇਕਰ ਨੂੰ ਉਨ੍ਹਾਂ ਦੇ 30 ਸਾਲ ਦੇ ਕਰੀਅਰ ਲਈ ‘ਥੈਂਕ ਯੂ’ ਕਿਹਾ। ਉਥੇ ਹੀ ਅੰਡਰਟੇਕਰ ਦੇ ਇਸ ਫ਼ੈਸਲੇ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਭਾਵੁਕ ਹੋ ਗਏ।

Related posts

ਪਤੰਜਲੀ ਦੀ ਕੋਰੋਨਿਲ ਕਿੱਟ ਖ਼ਿਲਾਫ਼ ਡੀਐੱਮਏ ਦੀ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਵੱਲੋਂ ਰਾਮਦੇਵ ਨੂੰ ਸੰਮਨ

qaumip

ਦਿੱਲੀ ‘ਚ ਮੀਂਹ ਨੇ ਵਧਾਈ ਠੰਡ, ਆਉਣ ਵਾਲੇ ਦਿਨਾਂ ‘ਚ ਹੋਰ ਘਟੇਗਾ ਤਾਪਮਾਨ

qaumip

ਕਿਸਾਨਾਂ ਨੂੰ ਵੱਡੀ ਰਾਹਤ, ਖੰਡ ਬਰਾਮਦ ਸਬਸਿਡੀ ਨੂੰ ਮਿਲੀ ਹਰੀ ਝੰਡੀ

qaumip

ਕਰੋਨਾ ਦੇ ਲਗਾਤਾਰ ਸੱਤਵੇਂ ਦਿਨ ਤਿੰਨ ਲੱਖ ਤੋਂ ਘੱਟ ਕੇਸ

qaumip

ਪੁਲੀਸ ਕਾਰਵਾਈ ਮਗਰੋਂ ਭਾਰਤੀ ਮੁਲਾਜ਼ਮਾਂ ਬਾਰੇ ਫ਼ਿਕਰਮੰਦ: ਟਵਿੱਟਰ

qaumip

ਟਵਿੱਟਰ ਦੇ ਦਫ਼ਤਰ ਨੋਟਿਸ ਦੇਣ ਪੁੱਜੀ ਦਿੱਲੀ ਪੁਲੀਸ

qaumip

Leave a Reply

Your email address will not be published. Required fields are marked *