16.2 C
New York
April 20, 2021
Latest News National Politics

ਨਿਤੀਸ਼ ਨੇ ਮੁੱਖ ਮੰਤਰੀ ਦਾ ਦਾਅਵਾ ਪੇਸ਼ ਕਰਨ ਤੋਂ ਕੀਤਾ ਇਨਕਾਰ!

ਪਟਨਾ: ਬਿਹਾਰ ਦੇ ਮੁੱਖ ਮੰਤਰੀ ਤੇ ਜਨਤਾ ਦਲ ਦੇ ਪ੍ਰਧਾਨ ਨਿਤੀਸ਼ ਕੁਮਾਰ ਨੇ ਕਿਹਾ ਹੈ ਕਿ ਬਿਹਾਰ ਦੀ ਜਨਤਾ ਨੇ ਐਨਡੀਏ ਨੂੰ ਬਹੁਮਤ ਦਿੱਤਾ ਹੈ। ਹੁਣ NDA ਦੀ ਮੀਟਿੰਗ ’ਚ ਤੈਅ ਹੋਵੇਗਾ ਕਿ ਮੁੱਖ ਮੰਤਰੀ ਕੌਣ ਹੋਵੇਗਾ। ਨਿਤਿਸ਼ ਕੁਮਾਰ ਨੇ ਕਿਹਾ ਹੈ ਕਿ ਉਹ ਮੁੱਖ ਮੰਤਰੀ ਦੇ ਅਹੁਦੇ ਲਈ ਕੋਈ ਦਾਅਵਾ ਪੇਸ਼ ਨਹੀਂ ਕਰ ਰਹੇ। ਇਹ ਫ਼ੈਸਲਾ ਸਿਰਫ਼ ਐਨਡੀਏ ਦੀ ਮੀਟਿੰਗ ਵਿੱਚ ਲਿਆ ਜਾਵੇਗਾ।

ਨਿਤੀਸ਼ ਨੇ ਪਟਨਾ ’ਚ ਜੇਡੀਯੂ ਦਫ਼ਤਰ ਵਿੱਚ ਨਵੇਂ ਚੁਣੇ ਵਿਧਾਇਕਾਂ ਤੇ ਪਾਰਟੀ ਆਗੂਆਂ ਨਾਲ ਮੀਟਿੰਗ ਵੀ ਕੀਤੀ। ਨਿਤੀਸ਼ ਨੇ ਕਿਹਾ ਕਿ ਕੁਝ ਲੋਕਾਂ ਨੇ ਗੁੰਮਰਾਹ ਕਰਨ ਦਾ ਪੂਰਾ ਯਤਨ ਕੀਤਾ ਤੇ ਕਾਮਯਾਬ ਵੀ ਹੋਏ। ਜੇਡੀਯੂ ਨੂੰ ਘੱਟ ਸੀਟਾਂ ਆਉਣ ਬਾਰੇ ਉਨ੍ਹਾਂ ਕਿਹਾ ਕਿ ਸਾਡੀਆਂ ਸੀਟਾਂ ਉੱਤੇ ਵੋਟਾਂ ਕਿਵੇਂ ਵੰਡੀਆਂ ਗਈਆਂ, ਉਹ ਸਭ ਵੇਖ ਰਹੇ ਹਨ। ਗੱਠਜੋੜ ਤੇ ਪਾਰਟੀ ਦੇ ਲੋਕ ਵੇਖ ਰਹੇ ਹਨ ਕਿ ਕਿੱਥੇ ਕੀ ਹੋਇਆ ਹੈ।ਨਿਤੀਸ਼ ਕੁਮਾਰ ਨੇ ਕਿਹਾ ਕਿ ਸੰਭਵ ਹੈ ਕਿ ਅੱਜ ਐਨਡੀਏ ’ਚ ਸ਼ਾਮਲ ਪਾਰਟੀਆਂ ਦੇ ਆਗੂ ਆਪਸ ਵਿੱਚ ਬੈਠਣਗੇ, ਉਸ ਤੋਂ ਬਾਅਦ ਐਨਡੀਏ ਵਿਧਾਇਕ ਦਲ ਦੀ ਮੀਟਿੰਗ ਦੀ ਤਾਰੀਖ਼ ਤੈਅ ਹੋਵੇਗੀ। ਸਹੁੰ-ਚੁਕਾਈ ਸਮਾਰੋਹ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਹਾਲੇ ਕੋਈ ਤਾਰੀਖ਼ ਤੈਅ ਨਹੀਂ ਹੋਈ ਹੈ। ਉਨ੍ਹਾਂ ਬਿਨਾ ਕਿਸੇ ਦਾ ਨਾਂ ਲੈਂਦਿਆਂ ਰਾਸ਼ਟਰੀ ਜਨਤਾ ਦਲ ਤੇ ਐਲਜੇਪੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਸਾਡੇ ਕੰਮ ਕਰਨ ਦੇ ਬਾਵਜੂਦ ਜੇ ਕੋਈ ਗੁੰਮਰਾਹ ਕਰਨ ਵਿੱਚ ਕਾਮਯਾਬ ਹੁੰਦਾ ਹੈ ਤੇ ਲੋਕ ਵੋਟ ਪਾਉਂਦੇ ਹਨ, ਤਾਂ ਇਹ ਉਨ੍ਹਾਂ ਦਾ ਅਧਿਕਾਰ ਹੈ।

Related posts

ਹੁਣ ਸਰਕਾਰ ਨੇ ਖੇਤੀ ਨਾਲ ਜੁੜੇ ਨਿਯਮ ਕੀਤੇ ਜਾਰੀ

qaumip

ਚਾਂਦੀ 5,919 ਰੁਪਏ ਹੋਈ ਮਹਿੰਗੀ ਇਸ ਮਹੀਨੇ

qaumip

Karwa Chauth 2020: ਕਦੋਂ ਨਿਕਲੇਗਾ ਚੰਦਰਮਾ

qaumip

ਮਨਜਿੰਦਰ ਸਿਰਸਾ ਖਿਲਾਫ ਐਫਆਈਆਰ, ਧੋਖਾਧੜੀ ਤੇ ਜਾਲਸਾਜ਼ੀ ਦੇ ਲੱਗੇ ਇਲਜ਼ਾਮ

qaumip

ਅਲੋਪ ਹੋ ਰਹੀ ਬਾਜਰਾ ਭਿਉਣ ਦੀ ਰਸਮ

qaumip

ਵੱਡੀ ਖ਼ਬਰ: ਕਿਸਾਨ ਆਗੂਆਂ ਨੇ ਤੈਅ ਕੀਤਾ ਕੇਂਦਰ ਨਾਲ ਬੈਠਕ ਦਾ ਸਮਾਂ ਅਤੇ ਤਾਰੀਖ਼

qaumip

Leave a Comment