20.5 C
New York
June 8, 2023
Amritsar Punjab

ਨਵਜੋਤ ਸਿੱਧੂ ਦਾ ਵੱਡਾ ਬਿਆਨ ਕੇਂਦਰ ਦੇ ਖੇਤੀ ਕਾਨੂੰਨਾਂ ‘ਤੇ

ਅੰਮ੍ਰਿਤਸਰ : ਖੇਤੀ ਕਾਨੂੰਨਾਂ ਖ਼ਿਲਾਫ਼ ਇਕ ਵਾਰ ਫਿਰ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਕੇਂਦਰ ਸਰਕਾਰ ‘ਤੇ ਵੱਡਾ ਹਮਲਾ ਬੋਲਿਆ ਹੈ। ਸਿੱਧੂ ਨੇ ਆਖਿਆ ਹੈ ਕਿ ਇਹ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਹੈ ਸਗੋਂ ਇਹ ਸਾਡੇ ਵਜੂਦ ਦੀ ਨਿੱਜੀ ਲੜਾਈ ਹੈ। ਜਿਸ ਨੂੰ ਅਸੀਂ ਸਿਸਟਮ ਦੇ ਖ਼ਿਲਾਫ਼ ਲੜਨਾ ਹੈ। ਹਲਕੇ ਦਾ ਦੌਰਾ ਕਰਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਨੇ ਆਖਿਆ ਕਿ ਪਿਛਲੇ 25-30 ਸਾਲਾਂ ਤੋਂ ਪੰਜਾਬ ਨੂੰ ਢਾਹ ਲਗਾਈ ਜਾ ਰਹੀ ਹੈ ਅਤੇ ਹੁਣ ਤਾਂ ਕੇਂਦਰ ਨੇ ਸਾਡੇ ਵਜੂਦ ‘ਤੇ ਸਿੱਧੀ ਸੱਟ ਮਾਰੀ ਹੈ, ਜਿਸ ਦੇ ਚੱਲਦੇ ਕੇਂਦਰ ਸਾਡਾ ਸਭ ਕੁੱਝ ਖੋਹ ਕੇ ਤਿੰਨ-ਚਾਰ ਧਨਾਢਾ ਨੂੰ ਦੇਣਾ ਚਾਹੁੰਦੀ ਹੈ।

ਸਿੱਧੂ ਨੇ ਕਿਹਾ ਕਿ ਮੱਸਾ ਰੰਗੜ ਅਤੇ ਅਹਿਮਦਸ਼ਾਹ ਅਬਦਾਲੀ ਨੇ ਵੀ ਪੰਜਾਬ ‘ਤੇ ਚੜ੍ਹਾਈ ਕੀਤੀ ਸੀ ਅਤੇ ਉਦੋਂ ਵੀ ਪੰਜਾਬੀ ਖੜ੍ਹੇ ਰਹੇ ਸਨ, ਹੁਣ ਵੀ ਸਰਕਾਰ ਦੀ ਅੜੀ ਨਿਕਲ ਹੀ ਜਾਵੇਗੀ। ਸਿੱਧੂ ਨੇ ਕਿਹਾ ਕਿ ਕੇਂਦਰ ਨੇ ਸਾਡਾ ਜੀ. ਐੱਸ. ਟੀ. ਲੈ ਕੇ ਸਾਨੂੰ ਹੀ ਨਹੀਂ ਮੋੜਿਆ, ਉਪਰੋਂ ਅਜਿਹੇ ਕਾਨੂੰਨ ਲਗਾ ਕੇ ਸਾਡੀ ਕਿਸਾਨ ਦੀ ਖੁਦ ਮੁਖਤਿਆਰੀ ਖੋਹ ਕੇ ਤਿੰਨ-ਚਾਰ ਕਾਰਪੋਰੇਟ ਘਰਾਣਿਆਂ ਦੇ ਜੇਬ ਵਿਚ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਕ ਬਲੂ ਪਰਿੰਟ, ਇਕ ਰੋਡ ਮੈਪ, ਇਕ ਏਜੰਡਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕ ਦੇਖ ਰਹੇ ਹਨ ਕਿ ਮਸਲੇ ‘ਚੋਂ ਕੌਣ ਕੱਢੇਗਾ। ਸਿੱਧੂ ਨੇ ਕਿਹਾ ਕਿ ਰਾਹ ਪਾਉਣ ਵਾਲੀਆਂ ਪਾਰਟੀਆਂ ਹੁੰਦੀਆਂ ਹਨ ਅਤੇ ਕੋਈ ਵੀ ਪਾਰਟੀ ਚੰਗੀ ਮਾੜੀ ਨਹੀਂ ਸਗੋਂ ਪਾਰਟੀਆਂ ਨੂੰ ਚਲਾਉਣ ਵਾਲੇ ਲੋਕ ਚੰਗੇ ਮਾੜੇ ਹੁੰਦੇ ਹਨ।

Related posts

ਸਿਵਲ ਸਰਜਨ ਸਮੇਤ ਸਿਹਤ ਵਿਭਾਗ ਦੇ 51 ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਕਰਵਾਏ ਕੋਰੋਨਾ ਟੈਸਟ**ਹੁਣ ਤੱਕ ਜ਼ਿਲ੍ਹੇ ’ਚ 62862 ਵਿਅਕਤੀਆਂ ਦੇ ਲਏ ਗਏ ਸੈਂਪਲ**

qaumip

ਗੋਲਕ ਚੋਰੀ ਦੇ ਕੇਸ ਵਿਚ ਸਿਰਸਾ ‘ਤੇ ਐਫਆਈਆਰ ਦਰਜ,ਸਰਨਾ ਨੇ ਮੰਗਿਆ ਇਸਤੀਫਾ

qaumip

12 ਪ੍ਰੋ-ਖਾਲਿਸਤਾਨ ਸੰਗਠਨਾਂ ਦੀਆਂ ਵੈੱਬਸਾਈਟਸ ਭਾਰਤ ਸਰਕਾਰ ਨੇ ਬਲਾਕ ਕਰਨ ਦੇ ਦਿੱਤੇ ਆਦੇਸ਼

qaumip

ਪੰਜਾਬ ਦੀ ਹੋਂਦ ਬਚਾਉਣ ਦਾ ਘੋਲ਼ ਭੂਤਵਾੜਾ ਵੈੱਲਫ਼ੇਅਰ ਫ਼ਾਊਂਡੇਸ਼ਨ ਵੱਲੋਂ ਚੀਮਾ ਮੰਡੀ ‘ਚ ਸਹੀ ਪੰਜਾਬੀ ਵਰਤੋਂ ਦੀ ਮੁਹਿੰਮ

qaumip

ਜੇਕਰ ਮੰਗਾਂ ਨਾ ਮੰਨੀਆਂ 20 ਨਵੰਬਰ ਨੂੰ ਪਟਿਆਲਾ ਵਿਖੇ ਕੀਤਾ ਜਾਵੇਗਾ ਰੋਸ ਪ੍ਰਦਰਸਨ ਕੀਤਾ -ਸੈਣੀ

qaumip

ਡਾ. ਸਿੱਧੂ ਨੂੰ ਬੀਜ਼ ਪ੍ਰਮਾਣਨ ਸੰਸਥਾ ਦਾ ਡਾਇਰੈਕਟਰ ਬਣਨ ਤੇ ਵਧਾਈ ਦਿੱਤੀ

qaumip

Leave a Reply

Your email address will not be published. Required fields are marked *