20.4 C
New York
May 17, 2021
Chandigarh Latest News Punjab

ਦੀਵਾਲੀ ਦੇ ਮੱਦੇ ਨਜ਼ਰ ਪੁਲਿਸ ਨੇ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿੱਚ ਕਢਿੱਆ ਪੁਲਿਸ ਮਾਰਚ

ਮੰਡੀ ਗੋਬਿੰਦਗੜ -(ਹਰਪਾਲ ਸਿੰਘ ਸਲਾਣਾ ਗੁਰਪਾਲ ਸਿੰਘ ਸਲਾਣਾ) ਲੋਹਾ ਨਗਰੀ ਮੰਡੀ ਗੋਬਿੰਦਗੜ• ਵਿਚ ਦੀਵਾਲੀ ਦੇ ਪਵਿਤਰ ਨੂੰ ਲੈ ਕੇ ਅਮਨ ਅਮਾਨ ਕਾਇਮ ਰੱਖਣ ਦੇ ਮਕਸਦ ਨਾਲ ਜਿਲਾ ਕਪਤਾਨ ਮੈਡਮ ਅਮਨੀਤ ਕੋਂਡਲ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਥਾਣਾਂ ਮੁੱਖੀ ਇੰਸਪੈਕਟਰ ਪ੍ਰੇਮ ਸਿੰਘ ਜੀ ਦੀ ਅਗੁਵਾਈ ਵਿਚ ਪੁਲਿਸ ਦਾ ਮਾਰਚ ਨਿਕਾਲਿਆ ਗਿਆ ਇਹ ਪੁਲਿਸ ਮਾਰਚ ਥਾਣਾ ਗੋਬਿੰਦਗੜ ਤੋਂ ਸ਼ੁਰੂ ਹੋਇਆ ਅਤੇ ਸ਼ਹਿਰ ਦੇ ਵੱਖ ਵੱਖ ਭੀੜ ਭੜਕੇ ਵਾਲੇ ਬਜਾਰ ਲੋਹਾ ਬਜਾਰ, ਮੇਨ ਬਜ਼ਾਰ, ਰੇਲਵੇ ਰੋਡ, ਗੋਲਮਾਰਕੀਟ, ਬੈਂਕ ਰੋਡ, ਅਮਲੋਹ ਰੋਡ, ਐਰੀ ਮਿਲ ਰੋਡ, ਸੰਗਤਪੁਰਾ, ਚੋੜਾ ਬਜ਼ਾਰ, ਅਤੇ ਹੋਰ Îਭੀੜ ਭੜਕੇ ਵਾਲੇ ਬਜ਼ਾਰਾਂ ਵਿਚੋਂ ਹੁੰਦਾ ਹੋਇਆ ਥਾਣਾ ਗੋਬਿੰਦਗੜ ਵਿਚ ਸਮਾਪਤ ਹੋਇਆ ਇਸ ਮੋਕੇ ਥਾਣਾ ਮੁੱਖੀ ਪ੍ਰੇਮ ਸਿੰਘ ਨੇ ਕਿਹਾ ਕਿ ਥਾਣਾ ਗੋਬਿੰਦਗੜ ਦੇ ਅਧੀਨ ਆਉਦੇ ਸ਼ਹਿਰ ਵਿਚ ਅਮਨਅਮਾਨ ਨੂੰ ਲੈ ਕੇ ਸਰਕਾਰ ਦੀਆਂ ਹਿਦਾਇਤਾਂ ਨੂੰ ਲੈ ਕੇ ਪੁਲਿਸ ਦਾ ਮਾਰਚ ਨਿਕਾਲਿਆ ਗਿਆ,ਇਹ ਪੁਲਿਸ ਮਾਰਚ ਲੋਕਾਂ ਨੂੰ ਡਰਾਉਣ ਲਈ ਨਹੀਂ ਕਢਿੱਆ ਗਿਆ ਸਗੋਂ ਉਨ ਦੀ ਹਿਫਾਜ਼ਤ ਅਤੇ ਪ੍ਰਸ਼ਾਸ਼ਨ ਦੀਆਂ ਦੀਵਾਲੀ ਸਬੰਧੀ ਹਿਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਵਾਉਣ ਲਈ ਕਢਿੱਆ ਗਿਆ ਉਨਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਅਤੇ ਪ੍ਰਸ਼ਾਸ਼ਨ ਦੀਆਂ ਹਿਦਾਇਤਾਂ ਦੀ ਪਾਲਣਾ ਕਰਨ ਅਤੇ ਪਟਾਕਿਆਂ ਦੀ ਥਾਂ ਤੇ ਗਰੀਨ ਦਿਵਾਲੀ ਮਨਾਈ ਜਾਵੇ ਤਾਂ ਜੋ ਹੋਰ ਪ੍ਰਦੂਸ਼ਣ ਨਾਂ ਫੈਲ ਸਕੇ, ਉਨਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈ ਜਾਵੇ, ਉਨਾ ਕਿਹਾ ਕਿ ਜੇਕਰ ਕੋਈ ਵਿਅਕਤੀ ਪ੍ਰਸ਼ਾਸ਼ਨ ਦੀਆਂ ਹਿਦਾਇਤਾਂ ਦੀ ਉਲੰਘਣਾਂ ਕਰਦਾ ਫੜਿਆ ਗਿਆ ਤਾਂ ਉਸ ਉਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਇਸ ਮੋਕੇ ਦੇ ਨਾਲ ਟਰੈਫਿਕ ਪੁਲਿਸ ਦੇ ਇੰਚਾਰਜ਼ ਜਸਪਾਲ ਸਿੰਘ, ਸਹਾਇਕ ਇੰਚਾਰਜ਼ ਗੁਰਮੀਤ ਸਿੰਘ,ਸਬ ਇੰਸਪੈਕਟਰ ਅਜਮੇਰ ਸਿੰਘ, ਸਬ ਇੰਸਪੈਕਟਰ ਬਲਜੀਤ ਸਿੰਘ, ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਮੁਲਾਜ਼ਮ ਹਾਜਰ ਸਨ।

Related posts

ਲੋਕ ਇਨਸਾਫ਼ ਪਾਰਟੀ ਆੜਤੀਆਂ ਨੂੰ ਪੂਰਨ ਸਹਿਯੋਗ ਦੇਵੇਗੀ:–ਰਾਏਪੁਰ

qaumip

ਦਿੱਲੀ ਬਾਰਡਰ ’ਤੇ ਡਟੇ ਕਿਸਾਨਾਂ ਲਈ ਤਲਵੰਡੀ ਅਕਲੀਆ ਤੋਂ ਭੇਜਿਆ ਖੋਆ ਤੇ ਗਜ਼ਰੇਲਾ

qaumip

Pfizer ਨੇ ਭਾਰਤ ‘ਚ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ ਮੰਗੀ ਮਨਜ਼ੂਰੀ

qaumip

ਕਿਸਾਨਾਂ ਦੇ ਫੈਸਲੇ ਮਗਰੋਂ ਕੇਂਦਰ ਵੱਲੋਂ ਮੀਟਿੰਗ ਰੱਦ, ਕਿਸਾਨ ਅਗਲੀ ਰਣਨੀਤੀ ਬਣਾਉਣ ‘ਚ ਜੁਟੇ

qaumip

ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ ਪਾਵਨ ਸਰੂਪਾਂ ਦਾ

qaumip

ਬੇਲਰ ਦੀ ਵਰਤੋਂ ਕਰਕੇ ਪਰਾਲੀ ਦਾ ਸੁਚੱਜਾ ਪ੍ਰਬੰਧਨ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਸੰਭਵ -ਜੇ.ਪੀ.ਐਸ ਗਰੇਵਾਲ

qaumip

Leave a Comment