20.4 C
New York
May 17, 2021
Jammu & Kashmir Latest News National

ਦੀਵਾਲੀ ਤੋਂ ਪਹਿਲਾਂ ਸਰਹੱਦ ‘ਤੇ ਜੰਗ ਵਰਗੇ ਹਾਲਾਤ

ਸ਼੍ਰੀਨਗਰ: ਦੀਵਾਲੀ ਤੋਂ ਪਹਿਲਾਂ ਪਾਕਿਸਤਾਨ (Pakistan) ਨੇ ਇੱਕ ਵਾਰ ਫਿਰ ਸਰਹੱਦ ‘ਤੇ ਜੰਗਬੰਦੀ ਦੀ ਉਲੰਘਣਾ (ceasefire) ਕੀਤੀ ਹੈ। ਜੰਮੂ ਕਸ਼ਮੀਰ ਦੇ ਤੰਗਧਾਰ (Tangdhar) ਵਿੱਚ ਪਾਕਿਸਤਾਨ ਵੱਲੋਂ ਜ਼ਬਰਦਸਤ ਗੋਲੀਬਾਰੀ ਹੋਣ ਦੀ ਖ਼ਬਰ ਆ ਰਹੀ ਹੈ। ਭਾਰਤੀ ਫੌਜ ਵੀ ਜਵਾਬੀ ਕਾਰਵਾਈ ਵਿੱਚ ਫਾਇਰਿੰਗ ਕਰ ਰਹੀ ਹੈ। ਹਾਲਾਂਕਿ ਪਿਛਲੇ ਕੁਝ ਸਾਲਾਂ ਤੋਂ ਤੰਗਧਾਰ ਵਿੱਚ ਫਾਇਰਿੰਗ (Heavy Firing) ਨਹੀਂ ਹੋਈ, ਪਰ ਇਸ ਵਾਰ ਇਸ ਸੈਕਟਰ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਹਾਸਲ ਜਾਣਕਾਰੀ ਮੁਤਾਬਕ ਤੰਗਧਾਰ ਵਿੱਚ ਭਾਰੀ ਗੋਲੀਬਾਰੀ ਹੋ ਰਹੀ ਹੈ। ਲੋਕਾਂ ਬੰਕਰਾਂ ਵਿਚ ਲੁੱਕਣ ਲਈ ਮਜ਼ਬੂਰ ਹੋ ਗਏ ਹਨ। ਇਸ ਦੇ ਨਾਲ ਹੀ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਫਾਇਰਿੰਗ ਦੀ ਰੇਂਜ ਤੰਗਧਾਰ ਦੇ ਮੁੱਖ ਬਾਜ਼ਾਰ ਤੱਕ ਪਹੁੰਚ ਸਕਦੀ ਹੈ, ਇਸ ਲਈ ਲੋਕਾਂ ਨੂੰ ਤੰਗਧਾਰ ਤੋਂ ਸੁਰੱਖਿਅਤ ਜਗ੍ਹਾ ‘ਤੇ ਸ਼ਿਫਟ ਕੀਤਾ ਜਾ ਰਿਹਾ ਹੈ।

Related posts

ਰਸੋਈ ਵਿੱਚ ਵਰਤੋਂ ਅਉਣ ਵਾਲੀਆਂ ਵਸਤਾਂ ਦੀਆਂ ਵੱਧ ਰਹੀਆਂ ਕੀਮਤਾਂ ਨੇ ਗਰੀਬ ਪਾਏ ਕੱਢੇ ਹੰਝੂ :- ਪ੍ਰਮਜੀਤ ਸੱਚਦੇਵਾ

qaumip

ਕਿਸਾਨ ਅਗਲੀ ਰਣਨੀਤੀ ਲਈ ਜੁਟੇ, ਸਿੰਘੂ ਬਾਰਡਰ ‘ਤੇ ਅਹਿਮ ਮੀਟਿੰਗ

qaumip

ਭਾਜਪਾ ਦਾ ਇੱਕ ਤੀਰ ਨਾਲ ਦੋ ਨਿਸ਼ਾਨੇ, ਅਰਜੇਡੀ ਨੂੰ ਮਾਤ, ਨਿਤੀਸ਼ ਨੂੰ ਛੱਡਿਆ ਪਿੱਛੇ

qaumip

ਦਿੱਲੀ ‘ਚ ਮੀਂਹ ਨੇ ਵਧਾਈ ਠੰਡ, ਆਉਣ ਵਾਲੇ ਦਿਨਾਂ ‘ਚ ਹੋਰ ਘਟੇਗਾ ਤਾਪਮਾਨ

qaumip

ਫਰਾਂਸ ਦੀ ਪੁਲਸ ਨੇ ਆਈਫਲ ਟਾਵਰ ਨੇੜੇ ਕੀਤਾ ਪ੍ਰਦਰਸ਼ਨ

qaumip

ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵੱਲੋਂ ਗਣਤੰਤਰ ਦਿਵਸ ਤੇ ਸਿੱਖਿਆ ਮੰਤਰੀ ਨੂੰ ਘਿਰਾਓ ਦਾ ਐਲਾਨ

qaumip

Leave a Comment