12.2 C
New York
October 5, 2022
Delhi National

ਅਮਿਤ ਸ਼ਾਹ ਨੇ ਕੀਤਾ RT-PCR ਲੈਬ ਦਾ ਉਦਘਾਟਨ

ਦਿੱਲੀ ਸਮੇਤ ਦੇਸ਼ ਦੇ ਕਈ ਸੂਬਿਆਂ ‘ਚ ਇੱਕ ਵਾਰ ਫਿਰ ਕੋਰੋਨਾ ਦੇ ਮਾਮਲੇ ਵਧਣ ਲੱਗੇ ਹਨ, ਜਿਸ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਸਾਵਧਾਨ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰਨ ਜਾ ਰਹੇ ਹਨ। ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦਿੱਲੀ ‘ਚ ਆਰ.ਟੀ-ਪੀ.ਸੀ.ਆਰ. ਲੈਬ ਦਾ ਉਦਘਾਟਨ ਕੀਤਾ। ਇਸ ਲੈਬ ‘ਚ ਕੋਰੋਨਾ ਟੈਸਟਿੰਗ ਕੀਤੀ ਜਾਵੇਗੀ, ਜਿਸ ਦਾ ਨਤੀਜਾ 6 ਘੰਟਿਆਂ ਦੇ ਅੰਦਰ ਆ ਜਾਵੇਗਾ। ਇੱਕ ਟੈਸਟਿੰਗ ਕਿੱਟ ਦੀ ਕੀਮਤ 499 ਰੁਪਏ ਰੱਖੀ ਗਈ ਹੈ।

ਹਾਲ ਦੇ ਦਿਨਾਂ ‘ਚ ਦਿੱਲੀ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ‘ਚ ਵਾਧਾ ਹੋਇਆ ਹੈ, ਜਿਸ ਨੂੰ ਦੇਖ ਕੇ ਕੇਂਦਰ ਸਰਕਾਰ ਨੇ ਦਿੱਲੀ ਸਰਕਾਰ ਨਾਲ ਬੈਠਕ ਕਰ ਤਾਲਮੇਲ ਬਣਾਇਆ। ਕੇਂਦਰ ਨੇ ਦਿੱਲੀ ਸਰਕਾਰ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਛੇਤੀ ਹੀ 600 ਤੋਂ ਜ਼ਿਆਦਾ ਆਈ.ਸੀ.ਯੂ. ਬੈਡ ਉਪਲੱਬਧ ਕਰਵਾਏ ਜਾਣਗੇ। ਇਸ ਤੋਂ ਇਲਾਵਾ ਦਿੱਲੀ ‘ਚ ਕੋਰੋਨਾ ਟੈਸਟਿੰਗ ਵਧਾਉਣ ‘ਤੇ ਜ਼ੋਰ ਦਿੱਤਾ ਗਿਆ। ਲੋਕਾਂ ਨੂੰ ਮਾਸਕ ਪਹਿਨਣ ਦੀ ਅਪੀਲ, ਸੋਸ਼ਲ ਡਿਸਟੈਂਸਿੰਗ ਰੱਖਣ ਲਈ ਕਿਹਾ ਜਾ ਰਿਹਾ ਹੈ। ਜੇਕਰ ਕੋਈ ਬਿਨਾਂ ਮਾਸਕ ਦੇ ਵੇਖਿਆ ਜਾਂਦਾ ਹੈ ਤਾਂ ਉਸ ‘ਤੇ 2000 ਰੁਪਏ ਦਾ ਜੁਰਮਾਨਾ ਲੱਗੇਗਾ। ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਹੀਂ ਕਰਨ ‘ਤੇ ਅਤੇ ਜਨਤਕ ਥਾਵਾਂ ‘ਤੇ ਥੁੱਕਣ ‘ਤੇ ਵੀ ਜੁਰਮਾਨਾ ਰੱਖਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਰਾਸ਼ਟਰੀ ਰਾਜਧਾਨੀ ‘ਚ ਐਤਵਾਰ ਨੂੰ ਕੋਵਿਡ-19 ਦੇ 6,746 ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ ਪੀੜਤਾਂ ਦੀ ਦਰ 12.29 ਫ਼ੀਸਦੀ ਸੀ ਜਦੋਂ ਕਿ ਇਸ ਮਹਾਮਾਰੀ ਨਾਲ 121 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 8,391 ਪਹੁੰਚ ਗਈ ਸੀ। ਪਿਛਲੇ 11 ਦਿਨਾਂ ‘ਚ ਅਜਿਹਾ ਪੰਜਵੀਂ ਵਾਰ ਸੀ ਜਦੋਂ ਇੱਕ ਦਿਨ ‘ਚ ਮੌਤ ਦੀ ਗਿਣਤੀ 100 ਤੋਂ ਪਾਰ ਪਹੁੰਚਿਆ।

Related posts

ਕਿਸਾਨ ਅੰਦੋਲਨ ਦਾ ਤੀਜਾ ਦਿਨ, ਜਾਣੋ ਹੁਣ ਤੱਕ ਵੱਡੀਆਂ ਗੱਲਾਂ

qaumip

ਦੱਖਣੀ ਹਿੱਸਿਆਂ ਵਿੱਚ ਭਲਕੇ ਦਸਤਕ ਦੇਵੇਗੀ ਮੌਨਸੂਨ

qaumip

ਪੰਜਾਬ ਵਿੱਚ ਕੋਵਿਡ ਪਾਬੰਦੀਆਂ 10 ਜੂਨ ਤਕ

qaumip

ਰਸੋਈ ਵਿੱਚ ਵਰਤੋਂ ਅਉਣ ਵਾਲੀਆਂ ਵਸਤਾਂ ਦੀਆਂ ਵੱਧ ਰਹੀਆਂ ਕੀਮਤਾਂ ਨੇ ਗਰੀਬ ਪਾਏ ਕੱਢੇ ਹੰਝੂ :- ਪ੍ਰਮਜੀਤ ਸੱਚਦੇਵਾ

qaumip

ਕਿਸਾਨ ਅਗਲੀ ਰਣਨੀਤੀ ਲਈ ਜੁਟੇ, ਸਿੰਘੂ ਬਾਰਡਰ ‘ਤੇ ਅਹਿਮ ਮੀਟਿੰਗ

qaumip

ਦਿੱਲੀ ਦੀ ਆਬੋ ਹਵਾ ਹੋਈ ਬੇਹੱਦ ਖ਼ਰਾਬ

qaumip

Leave a Reply

Your email address will not be published. Required fields are marked *