19.3 C
New York
June 29, 2022
Delhi Latest News National New Delhi News Other cities

ਵਿਰੋਧੀ ਧਿਰਾਂ ਨੇ ਕੇਂਦਰ ਸਰਕਾਰ ਅੱੱਗੇ 11 ਮੰਗਾਂ ਰੱਖੀਆਂ;

ਕੌਮੀ ਪਤ੍ਰਿਕਾ ਬਿਊਰੋਨਵੀਂ ਦਿੱਲੀ, 20 ਅਗਸਤ

ਕਾਂਗਰਸ ਸਮੇਤ 19 ਵਿਰੋਧੀ ਧਿਰਾਂ ਨੇ ਪੈਗਾਸਸ ਜਾਸੂਸੀ ਮਾਮਲਾ, ਕਿਸਾਨ ਅੰਦੋਲਨ, ਮਹਿੰਗਾਈ ਅਤੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਅੱਜ ਕੇਂਦਰ ਸਰਕਾਰ ’ਤੇ ਹਮਲਾ ਕੀਤਾ ਹੈ। ਉਨ੍ਹਾਂ 11 ਸੂਤਰੀ ਮੰਗ ਰੱਖਦਿਆਂ ਕਿਹਾ ਕਿ ਉਹ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ 20 ਤੋਂ 30 ਸਤੰਬਰ ਤੱਕ ਦੇਸ਼ ਪੱਧਰੀ ਪ੍ਰਦਰਸ਼ਨ ਕਰਨਗੇ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਬੁਲਾਈ ਗਈ ਵਰਚੁਅਲੀ ਮੀਟਿੰਗ ਮਗਰੋਂ ਵਿਰੋਧੀ ਧਿਰਾਂ ਦੇ ਆਗੂਆਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਕਿ ਸਰਕਾਰ ਪੈਗਾਸਸ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਵਿੱਚ ਜਾਂਚ ਕਰਵਾਏ, ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰੇ, ਮਹਿੰਗਾਈ ’ਤੇ ਲਗਾਮ ਕਸੇ ਅਤੇ ਜੰਮੂ ਕਸ਼ਮੀਰ ਦਾ ਪੂਰਨ ਰਾਜ ਦਾ ਦਰਜਾ ਬਹਾਲ ਕਰੇ। ਉਨ੍ਹਾਂ ਕਿਹਾ, ‘‘ਅਸੀਂ ਕੇਂਦਰ ਸਰਕਾਰ ਅਤੇ ਸੱਤਾਧਾਰੀ ਪਾਰਟੀ ਦੇ ਉਸ ਰਵੱਈਏ ਦੀ ਨਿਖੇਧੀ ਕਰਦੇ ਹਾਂ, ਜਿਸ ਤਰ੍ਹਾਂ ਉਸ ਨੇ ਮੌਨਸੂਨ ਸੈਸ਼ਨ ਦੌਰਾਨ ਅੜਿੱਕਾ ਪਾਇਆ, ਪੈਗਾਸਸ ਫ਼ੌਜੀ ਸਪਾਈਵੇਅਰ ਦੀ ਗ਼ੈਰ-ਕਾਨੂੰਨੀ ਵਰਤੋਂ ’ਤੇ ਬਹਿਸ ਕਰਵਾਉਣ ਜਾਂ ਜਵਾਬ ਦੇਣ ਤੋਂ ਇਨਕਾਰ ਕੀਤਾ, ਖੇਤੀ ਵਿਰੋਧੀ ਤਿੰਨ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ, ਕੋਵਿਡ ਮਹਾਮਾਰੀ ਦੇ ਕੁਪ੍ਰਬੰਧ, ਮਹਿੰਗਾਈ ਅਤੇ ਬੇਰੁਜ਼ਗਾਰੀ ਬਾਰੇ ਚਰਚਾ ਨਹੀਂ ਕਰਵਾਈ।’’ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਭੀਮਾ ਕੋਰੇਗਾਓਂ ਮਾਮਲੇ ਅਤੇ ਸੀਏਏ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਯੂਏਪੀਏ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤੇ ਲੋਕਾਂ ਸਮੇਤ ਸਾਰੇ ‘ਸਿਆਸੀ ਕੈਦੀਆਂ’ ਨੂੰ ਰਿਹਾਅ ਕੀਤਾ ਜਾਵੇ। ਮੀਟਿੰਗ ਵਿੱਚ ਐੱਨਸੀਪੀ ਮੁਖੀ ਸ਼ਰਦ ਪਵਾਰ, ਪੱਛਮੀ ਬੰਗਾਲ, ਮਹਾਰਾਸ਼ਟਰ ਤੇ ਤਾਮਿਲਨਾਡੂ ਦੇ ਕ੍ਰਮਵਾਰ ਮੁੱਖ ਮੰਤਰੀ ਮਮਤਾ ਬੈਨਰਜੀ, ਊਧਵ ਠਾਕਰੇ ਅਤੇ ਐੱਮਕੇ ਸਟਾਲਿਨ ਨੇ ਵੀ ਹਿੱਸਾ ਲਿਆ। ਮੀਟਿੰਗ ਵਿੱਚ ਟੀਐੱਮਸੀ, ਐੱਨਸੀਪੀ, ਡੀਐੱਮਕੇ, ਸ਼ਿਵ ਸੈਨਾ, ਜੇਐੱਮਐੱਮ, ਸੀਪੀਆਈ, ਸਪੀਆਈਐੱਮ, ਐੱਨਸੀ, ਆਰਜੇਡੀ, ਏਆਈਯੂਡੀਐੱਫ, ਵੀਸੀਕੇ, ਲੋਕਤੰੰਤਰਿਕ ਜਨਤਾ ਦਲ, ਜੇਡੀ(ਐੱਸ), ਆਰਐੱਲਡੀ, ਆਰਐੱਸਪੀ, ਕੇਰਲਾ ਕਾਂਗਰਸ (ਮਨੀ), ਪੀਡੀਪੀ ਅਤੇ ਆਈਯੂਐੱਮਲ ਪਾਰਟੀਆਂ ਨੇ ਸ਼ਮੂਲੀਅਤ ਕੀਤੀ, ਜਦੋਂਕਿ ‘ਆਪ’, ਬਸਪਾ ਅਤੇ ਸਪਾ ਆਗੂ ਹਾਜ਼ਰ ਨਹੀਂ ਹੋਏ।

Related posts

ਸੀਬੀਐੱਸਈ ਨੇ 12ਵੀਂ ਦੇ ਅੰਕਾਂ ਸਬੰਧੀ 13 ਮੈਂਬਰੀ ਕਮੇਟੀ ਬਣਾਈ

qaumip

*ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੀ ਵਾਪਸ ਕਰਾਉਣ ਲਈ ਸੰਘਰਸ਼ ਤੇਜ ਹੋਵੇਗਾ -ਕਿਸਾਨ ਜਥੇਬੰਦੀਆਂ* *ਕਿਸਾਨ ਕਾਲੀ ਦੀਵਾਲੀ ਮਨਾਉਣਗੇ ਪੱਕੇ ਮੋਰਚੇ ਵਿੱਚ ਕਾਲੀਆਂ ਝੰਡੀਆਂ ਮਸਾਲਾ ਜਲਾ ਕੇ ਕਰਨਗੇ ਰੋਸ ਮਾਰਚ — ਕਿਸਾਨ ਜੱਥੇਬੰਦੀਆਂ*

qaumip

ਪਹਿਲਵਾਨ ਸੁਸ਼ੀਲ ਕੁਮਾਰ ਨੂੰ ਛਤਰਸਾਲ ਸਟੇਡੀਅਮ ਲੈ ਕੇ ਗਈ ਪੁਲੀਸ

qaumip

ਅਛੂਤ ਬਨਾਉਣ ਵਾਲੇ ਕਹਿੰਦੇ, ਰਾਇ ਨਹੀਂ ਲਈ। ​

qaumip

ਰਾਹੁਲ ਦਾ ਪਲਟਵਾਰ : ਚੀਨ ਨੇ ਜ਼ਮੀਨ ਖੋਹ ਲਈ, ਭਾਗਵਤ ਜਾਣਦੇ ਹਨ ਪਰ ਸੱਚਾਈ ਦਾ ਸਾਹਮਣਾ ਕਰਨ ਤੋਂ ਡਰਦੇ ਹਨ

qaumip

ਸੁਪਰੀਮ ਕੋਰਟ ਨੇ ਪਟਾਕਿਆਂ ”ਤੇ ਪਾਬੰਦੀ ਦੇ ਆਦੇਸ਼ ”ਚ ਦਖਲਅੰਦਾਜ਼ੀ ਕਰਨ ਤੋਂ ਇਨਕਾਰ

qaumip

Leave a Reply

Your email address will not be published. Required fields are marked *


AllEscort