ਹੁਸ਼ਿਆਰਪੁਰ : ਦੇਸ਼ ਅੰਦਰ ਦਿਨ ਪ੍ਰਤੀ ਦਿਨ ਵੱਧ ਰਹੀ ਮਹਿੰਗਾਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੂਰੇ ਦੇਸ਼ ਵਿੱਚ ਦਿਨੋ ਦਿਨ ਹਰੀਆਂ ਸਬਜੀਆਂ ਅਤੇ ਹੋਰ ਘਰੇਲੂ ਰੋਜਮਰਾਂ ਦੀਆਂ ਵਰਤੋਂ ਵਿੱਚ ਅਉਣ ਵਾਲੀਆਂ ਵਸਤਾਂ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈਕੇ ਲੋਕਾਂ ਵਿੱਚ ਹਹਾਕਾਰ ਮੱਚੀ ਹੋਈ ਹੇੈ! ਇਹਨਾ ਵਿਚਾਰਾ ਦਾ ਪ੍ਰਗਟਾਵਾ ਹਲਕਾ ਚੱਬੇਵਾਲ ਤੋ ਯੂਥ ਕਾਗਰਸ ਪਾਰਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਪੱਤਰਕਾਰਾ ਨਾਲ ਕੀਤਾ । ਉਨ੍ਹਾਂ ਕਿਹਾ ਕਿ ਪਿਆਜ ਹਰ ਪ੍ਰਕਾਰ ਦੀਆ ਸਬਜੀਆਂ ਅਤੇ ਦਾਲਾਂ ਵਿੱਚ ਪਾਇਆ ਜਾਂਦਾ ਹੈ ਲੋਕ ਹੁਣ ਬਿਨਾਂ ਪਿਆਜ ਤੋ ਦਾਲਾਂ ਸਬਜੀਆਂ ਪਬਣਾਉਣ ਲਈ ਮਜਬੂਰ ਹਨ! ਪਿਆਜ ਨੇ ਲੋਕਾਂ ਦੇ ਹੱਜੂੰ ਕੱਢ ਦਿੱਤੇ ਹਨ । ਉਹਨਾ ਕਿਹਾ ਕਿ 3 ਤੌਂ 5 ਰੁਪਏ ਕਿੱਲੋ ਵਿੱਕਣ ਵਾਲੇ ਆਲੂ ਦਾ ਰੇਟ ਅੱਜ 40 ਤੋ 50 ਰੁਪਏ ਪ੍ਰਤੀ ਕਿਲੋ ਹੋ ਚੁੱਕਾ ਹੈ ਅਤੇ ਪਿਆਜ 50 ਤੋ 60 ਰੁਪਏ ਪ੍ਰਤੀ ਕਿਲੋ ਵਿੱਕ ਰਿਹਾ ਹੈ ਜੋ ਆਮ ਲੋਕ ਇਨ੍ਹਾਂ ਨੂੰ ਖਰੀਦਣ ਵਿੱਚ ਅਸਮਰਥ ਹਨ! ਉਹਨਾ ਕਿਹਾ ਕਿ ਵੱਧ ਰਹੀ ਮਹਿੰਗਾਈ ਨੇ ਗਰੀਬ ਲੋਕਾਂ ਦੀ ਰਸੋਈ ਦਾ ਬੱਜਟ ਹਿਲਾ ਕਿ ਰੱਖ ਦਿੱਤਾ ਹੈ ! ਉਹਨਾ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਨੂੰ ਰੋਕਣ ਲਈ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਅਉਣ ਵਾਲੇ ਦਿਨਾਂ ਵਿੱਚ ਦੇਸ਼ ਦਾ ਹਰ ਇੱਕ ਨਾਗਰਿਕ ਮਹਿੰਗਾਈ ਦੀ ਮਾਰ ਨਾ ਝੱਲਦਾ ਹੋਇਆ ਮੋਦੀ ਸਰਕਾਰ ਖਿਲਾਫ ਸੜਕਾਂ ਤੇ ਉੱਤਰਨ ਲਈ ਮਜਬੂਰ ਹੋਵੇਗਾ ! ਉਨ੍ਹਾਂ ਕਿਹਾ ਕਿ ਜਿੱਥੇ ਮੋਦੀ ਸਰਕਾਰ ਨੇ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਹਰ ਸਾਲ ਦੋ ਕਰੋੜ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਉੱਥੇ ਹੀ ਉਨ੍ਹਾਂ ਦੇਸ਼ ਵਿੱਚ ਮਹਿੰਗਾਈ ਨੂੰ ਨੱਥ ਪਾਉਣ ਸਮੇਤ ਹੋਰ ਵੀ ਵਾਅਦੇ ਕੀਤੇ ਸਨ ਉਨ੍ਹਾਂ ਕਿਹਾ ਕਿ 6 ਸਾਲਾਂ ਤੋਂ ਵੀ ਵੱਧ ਸਮਾਂ ਬੀਤ ਚੁੱਕਾ ਹੈ ਪਰ ਮੋਦੀ ਸਰਕਾਰ ਵੱਲੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਅੱਜ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਉਨ੍ਹਾਂ ਕਿਹਾ ਕਿ ਅੱਜ ਲੱਕ ਤੋੜਵੀਂ ਮਹਿੰਗਾਈ ਦੇ ਚੱਲਦਿਆਂ ਆਲੂ ਪਿਆਜ਼ ਤੇਲ ਅਤੇ ਹੋਰ ਸਬਜ਼ੀਆਂ ਦੇ ਭਾਅ ਅਸਮਾਨ ਛੂੰਹ ਰਹੇ ਹਨ ਪਰ ਕੇਦਰ ਸਰਕਾਰ ਕੁੰਭ ਕਰਨੀ ਨੀਦ ਸੁੱਤੀ ਹੋਈ ਹੈ ।

previous post