0.6 C
New York
January 20, 2022
Latest News National News Punjab Sangrur Sangrur-Barnala

ਕਿਸਾਨਾਂ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾਂਜਲੀ ਦੇਣ ਆਏ ਸਿਆਸਤਦਾਨ ਘੇਰੇ

ਕੌਮੀ ਪਤ੍ਰਿਕਾ ਬਿਊਰੋਸੰਗਰੂਰ/ਲੌਂਗੋਵਾਲ, 20 ਅਗਸਤ

ਲੌਂਗੋਵਾਲ ’ਚ ਅੱਜ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਰੱਖੇ ਸਮਾਗਮ ’ਚ ਪੁੱਜੇ ਪੰਜਾਬ ਸਰਕਾਰ ਦੇ ਦੋ ਕੈਬਨਿਟ ਮੰਤਰੀਆਂ ਨੂੰ ਜਿਥੇ ਸੈਂਕੜੇ ਕਿਸਾਨਾਂ ਦੇ ਜਬਰਦਸਤ ਰੋਹ ਦਾ ਸਾਹਮਣਾ ਕਰਨਾ ਪਿਆ, ਉਥੇ ਕਿਸਾਨਾਂ ਵੱਲੋਂ ਸੀਨੀਅਰ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਮਾਗਮ ਵਿੱਚ ਦਾਖ਼ਲ ਹੀ ਨਹੀਂ ਹੋਣ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਕਿਸਾਨਾਂ ਦੇ ਘੇਰੇ ’ਚੋਂ ਨਿਕਲ ਕੇ ਬੈਰੰਗ ਪਰਤਣਾ ਪਿਆ। ਵੱਡੀ ਤਾਦਾਦ ’ਚ ਇਕੱਠੇ ਹੋਏ ਕਿਸਾਨਾਂ ਵੱਲੋਂ ਸਿਆਸੀ ਲੀਡਰਾਂ ਦਾ ਕਾਲੇ ਝੰਡਿਆਂ ਨਾਲ ਜ਼ਬਰਦਸਤ ਵਿਰੋਧ ਕੀਤੇ ਜਾਣ ਕਾਰਨ ਦੁਪਹਿਰ ਤੱਕ ਲੌਂਗੋਵਾਲ ’ਚ ਮਾਹੌਲ ਤਣਾਅਪੂਰਨ ਬਣਿਆ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾਂਜਲੀ ਦੇਣ ਪੁੱਜਣਾ ਸੀ, ਪਰ ਕਿਸਾਨਾਂ ਦੇ ਵਿਰੋਧ ਕਾਰਨ ਉਨ੍ਹਾਂ ਲੌਂਗੋਵਾਲ ਦੌਰਾ ਰੱਦ ਕਰ ਦਿੱਤਾ।

 

Related posts

ਭਾਰਤ ਸਰਕਾਰ ਫੇਸਬੁੱਕ, ਟਵਿੱਟਰ ‘ਤੇ ਕਰੇਗੀ ਕਾਰਵਾਈ ?

qaumip

ਹੁਣ 18-44 ਵਰਗ ਸਿੱਧੇ ਸਰਕਾਰੀ ਹਸਪਤਾਲ ’ਚ ਜਾ ਕੇ ਕਰਵਾ ਸਕਦਾ ਹੈ ਕਰੋਨਾ ਟੀਕਾਕਰਨ

qaumip

ਵੱਧ ਰਹੀ ਮਹਿੰਗਾਈ ਨੇ ਗਰੀਬ ਲੋਕਾਂ ਦੀ ਰਸੋਈ ਦਾ ਸੁਆਦ ਕੀਤਾ ਬੇ-ਸੁਆਦ :- ਭੈਣ ਸੰਤੋਸ ਕੁਮਾਰੀ

qaumip

ਬੇਲਰ ਦੀ ਵਰਤੋਂ ਕਰਕੇ ਪਰਾਲੀ ਦਾ ਸੁਚੱਜਾ ਪ੍ਰਬੰਧਨ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਸੰਭਵ -ਜੇ.ਪੀ.ਐਸ ਗਰੇਵਾਲ

qaumip

ਸਿਵਲ ਸਰਜਨ ਸਮੇਤ ਸਿਹਤ ਵਿਭਾਗ ਦੇ 51 ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਕਰਵਾਏ ਕੋਰੋਨਾ ਟੈਸਟ**ਹੁਣ ਤੱਕ ਜ਼ਿਲ੍ਹੇ ’ਚ 62862 ਵਿਅਕਤੀਆਂ ਦੇ ਲਏ ਗਏ ਸੈਂਪਲ**

qaumip

ਨਿਤੀਸ਼ ਨੇ ਮੁੱਖ ਮੰਤਰੀ ਦਾ ਦਾਅਵਾ ਪੇਸ਼ ਕਰਨ ਤੋਂ ਕੀਤਾ ਇਨਕਾਰ!

qaumip

Leave a Reply

Your email address will not be published. Required fields are marked *