6 C
New York
November 27, 2021
Latest News National Punjab

ਦਿੱਲੀ ਬਾਰਡਰ ’ਤੇ ਡਟੇ ਕਿਸਾਨਾਂ ਲਈ ਤਲਵੰਡੀ ਅਕਲੀਆ ਤੋਂ ਭੇਜਿਆ ਖੋਆ ਤੇ ਗਜ਼ਰੇਲਾ

ਤਰਸੇਮ ਸਿੰਘ ਫਰੰਡ : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਚੱਲ ਰਹੇ ਅੰਦੋਲਨ ’ਚ ਕਿਸੇ ਚੀਜ ਦਾ ਟੋਟਾ ਨਹੀਂ। ਬਾਰਡਰਾਂ ’ਤੇ ਡਟੇ ਕਿਸਾਨ ਕੇਂਦਰ ਖਿਲਾਫ਼ ਨਾਅਰੇ ਮਾਰ ਰਹੇ ਨੇ ਤੇ ਪੰਜਾਬ ਵਾਲੇ ਉਨ੍ਹਾਂ ਨੂੰ ਹੱਲਾਸ਼ੇਰੀ ਦੇਣ ਲਈ ਖੋਆ ਮਾਰ ਰਹੇ ਨੇ । ਜ਼ਿਲ੍ਹੇ ਦੇ ਪਿੰਡ ਤਲਵੰਡੀ ਅਕਲੀਆ ਵਾਸੀਆਂ ਨੇ ਵੀ ਕੜਾਕੇ ਦੀ ਠੰਢ ਤੇ ਖਰਾਬ ਮੌਸਮ ਦੇ ਬਾਵਜ਼ੂਦ ਖੋਆ ਤੇ ਗਜ਼ਰੇਲਾ ਤਿਆਰ ਕੀਤਾ ਹੈ ਜੋ ਦਿੱਲੀ ਅੰਦੋਲਨ ’ਚ ਪੁੱਜਦਾ ਕਰ ਦਿੱਤਾ। ਹਾਸਿਲ ਹੋਏ ਵੇਰਵਿਆਂ ਮੁਤਾਬਿਕ ਪਿੰਡ ਤਲਵੰਡੀ ਅਕਲੀਆ ’ਚ ਪੰਜਾਬ ਕਿਸਾਨ ਯੂਨੀਅਨ ਦੀ ਇਕਾਈ ਵੱਲੋਂ ਖੇਤੀ ਬਿੱਲਾਂ ਦੀ ਵਾਪਸੀ ਲਈ ਸ਼ੁਰੂ ਹੋਏ ਅੰਦੋਲਨ ’ਚ ਪਹਿਲੇ ਦਿਨ ਤੋਂ ਭਰਪੂਰ ਯੋਗਦਾਨ ਪਾਇਆ ਜਾ ਰਿਹਾ ਹੈ। ਇਸੇ ਯੋਗਦਾਨ ਦੇ ਚਲਦਿਆਂ ਪਿੰਡ ਵਾਸੀਆਂ ਨੇ ਆਪਸੀ ਸਲਾਹ ਕੀਤੀ ਕਿ ਦਿੱਲੀ ਅੰਦੋਲਨ ’ਚ ਬੈਠੇ ਕਿਸਾਨਾਂ ਲਈ ਖੋਆ ਤੇ ਗਜ਼ਰੇਲਾ ਤਿਆਰ ਕਰਕੇ ਲਿਜਾਇਆ ਜਾਵੇ। ਗੱਲ ਸਿਰੇ ਚੜ੍ਹੀ ਤਾਂ ਦੋਧੀਆਂ ਨੇ ਡੇਅਰੀਆਂ ਬੰਦ ਕਰ ਲਈਆਂ ਤਾਂ ਜੋ ਡੇਅਰੀਆਂ ਦੀ ਥਾਂ ਦੁੱਧ ਖੋਏ ਲਈ ਇਕੱਠਾ ਹੋਵੇ। ਲੋਕ ਸੰਘਰਸ਼ ਦਾ ਹੀ ਨਤੀਜ਼ਾ ਹੈ ਕਿ ਹਲਵਾਈਆਂ ਨੇ ਇਸ ਕੰਮ ਲਈ ਕੋਈ ਪੈਸਾ ਨਹੀਂ ਲਿਆ। ਪਲਾਂ ’ਚ ਕੜਾਹੀਆਂ ਚਾੜ੍ਹ ਦਿੱਤੀਆਂ। ਛੋਟੇ-ਛੋਟੇ ਬੱਚੇ, ਬਜ਼ੁਰਗ ਹਰ ਉਮਰ ਵਰਗ ਦੇ ਪਿੰਡ ਵਾਸੀ ਆਪੋ-ਆਪਣੇ ਘਰੇਲੂ ਹਾਲਾਤ ਮੁਤਾਬਿਕ ਦੁੱਧ ਲੈ ਕੇ ਆਏ । ਕੋਈ ਗਾਜ਼ਰਾਂ ਕੱਦੂਕਾਸ ਕਰਦਾ ਫਿਰੇ ਤੇ ਕੋਈ ਚਾਹ ਦੀ ਸੇਵਾ ਲਈ ਕੇਤਲੀ ਚੁੱਕ ਕੇ ਗੇੜੇ ਲਾ ਰਿਹਾ। ਪਿੰਡ ਦੇ ਬਜ਼ੁਰਗ ਨੌਜਵਾਨਾਂ ਨੂੰ ਹੱਲਾਸ਼ੇਰੀ ਦੇਣ ਲੱਗੇ ‘ਮੁੰਡਿਓ, ਧਿਆਨ ਨਾਲ ਕਿਸੇ ਗੱਲ ਦੀ ਕੋਈ ਕੱਚ ਨਾ ਰਹੇ । ਪੰਜਾਬ ਕਿਸਾਨ ਯੂਨੀਅਨ ਦੇ ਪਿੰਡ ਇਕਾਈ ਪ੍ਰਧਾਨ ਦੀਪ ਸਿੰਘ ਕਾਲੀ ਨੇ ਦੱਸਿਆ ਕਿ ਸਰਕਾਰ ਖਿਲਾਫ਼ ਉਬਾਲ ਤੇ ਬਜ਼ੁਰਗਾਂ ਦੇ ਮਿਲੇ ਥਾਪੜੇ ਮਗਰੋਂ ਨੌਜਵਾਨਾਂ ਨੇ 17 ਕੁਇੰਟਲ ਦੁੱਧ ਤੇ 4 ਕੁਇੰਟਲ ਗਾਜਰਾਂ ਦਾ ਖੋਆ ਤੇ ਗਜਰੇਲਾ ਤਿਆਰ ਕੀਤਾ ਗਿਆ। ਮੀਤ ਪ੍ਰਧਾਨ ਗੋਰਾ ਸਿੰਘ ਮੈਂਬਰ ਜ਼ਿਲ੍ਹਾ ਆਗੂ, ਜ਼ਿਲ੍ਹਾ ਆਗੂ ਪੰਜਾਬ ਸਿੰਘ ਤੇ ਜਸਵੀਰ ਸਿੰਘ ਨੇ ਆਖਿਆ ਕਿ ਸਰਕਾਰ ਕਿਸਾਨਾਂ ਦੇ ਸਬਰ ਨੂੰ ਨਾ ਪਰਖੇ। ਕੜਾਕੇ ਦੀ ਠੰਢ ਜਾਂ ਮੌਸਮ ਦੀ ਖਰਾਬੀ ਕਿਸਾਨ ਪਹਿਲੀ ਵਾਰ ਨਹੀਂ ਹੰਢਾ ਰਹੇ ਉਹ ਆਪਣੇ ਖੇਤਾਂ ’ਚ ਵੀ ਅਜਿਹੇ ਮੌਸਮ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਆਖਿਆ ਕਿ ਸੰਘਰਸ਼ ਜਿੰਨ੍ਹਾਂ ਮਰਜੀ ਲੰਬਾ ਚੱਲੇ ਸੰਘਰਸ਼ ਵਾਲੀ ਥਾਂ ’ਤੇ ਕਿਸੇ ਚੀਜ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਤੇ ਇਸੇ ਜੋਸ਼ ਨਾਲ ਕੇਂਦਰ ਖਿਲਾਫ਼ ਮੋਰਚਾ ਬਿੱਲਾਂ ਦੀ ਵਾਪਸੀ ਤੱਕ ਲੱਗਿਆ ਰਹੇਗਾ।

Related posts

ਨਸ਼ਿਆਂ ਵਿਰੁੱਧ 10 ਮੁਕੱਦਮੇ ਦਰਜ ਕਰਕੇ 10 ਮੁਲਜਿਮ ਕੀਤੇ ਗ੍ਰਿਫਤਾਰ1760 ਨਸ਼ੀਲੀਆਂ ਗੋਲੀਆਂ, 500 ਗ੍ਰਾਮ ਅਫੀਮ, 2 ਕਿਲੋਗ੍ਰਾਮ ਭੁੱਕੀ ਚੂਰਾਪੋਸਤ,210 ਲੀਟਰ ਲਾਹਣ, 1 ਚਾਲੂ ਭੱਠੀ ਅਤੇ 83 ਬੋਤਲਾਂ ਸ਼ਰਾਬ ਸਮੇਤ 4 ਮੋਟਰਸਾਈਕਲਾਂ ਦੀ ਬਰਾਮਦਗੀ

qaumip

ਚੰਡੀਗੜ੍ਹ ’ਚ ਸ਼ਨਿਚਰਵਾਰ ਸਵੇਰੇ 8 ਵਜੇ ਤੋਂ ਸੋਮਵਾਰ ਤੜਕੇ 5 ਵਜੇ ਤੱਕ ਕਰਫਿਊ ਲਾਉਣ ਦਾ ਫ਼ੈਸਲਾ

qaumip

ਕਰੋਨਾ ਪੀੜਤਾਂ ਦੇ ਵਾਰਸਾਂ ਨੂੰ ਮੁਆਵਜ਼ਾ: ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ 11 ਜੂਨ ਤੱਕ ਜਵਾਬ ਮੰਗਿਆ

qaumip

ਰੋਨਾਲਡੋ ਦੇ ਗੋਲ ਨਾਲ ਯੁਵੈਂਟਸ ਨੇ ਰਿਕਾਰਡ 9ਵੀਂ ਵਾਰ ਜਿੱਤਿਆ ਸੁਪਰ ਕੱਪ

qaumip

ਦਿੱਲੀ ਹਾਈ ਕੋਰਟ ਵੱਲੋਂ ਸੁਸ਼ੀਲ ਕੁਮਾਰ ਦੀ ਮੀਡੀਆ ਟਰਾਈਲ ਵਾਲੀ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ

qaumip

ਨਵਜੋਤ ਸਿੱਧੂ ਦਾ ਵੱਡਾ ਬਿਆਨ ਕੇਂਦਰ ਦੇ ਖੇਤੀ ਕਾਨੂੰਨਾਂ ‘ਤੇ

qaumip

Leave a Reply

Your email address will not be published. Required fields are marked *