20.6 C
New York
May 17, 2022
Uncategorized

ਸ਼ਨੀਵਾਰ ਨੂੰ ਅਮਰਿੰਦਰ ਸਿੰਘ ਨੇ ਸੱਦੀ ਕਿਸਾਨਾਂ ਦੀ ਅਹਿਮ ਮੀਟਿੰਗ

ਪੰਜਾਬ: ਕੇਂਦਰ ਸਰਕਾਰ ਵੱਲੋਂ ਥੋਪੇ ਗਏ ਖੇਤੀ ਵਿਰੋਧੀ ਕਾਨੂੰਨਾਂ ਦੇ ਮਾਮਲੇ ਨੂੰ ਲੈ ਕੇ 31 ਕਿਸਾਨ ਜਥੇਬੰਦੀਆਂ ਵੱਲੋਂ ਡੇਢ ਮਹੀਨੇ ਤੋਂ ਕੀਤੇ ਜਾ ਰਹੇ ਕਿਸਾਨ ਅੰਦੋਲਨ ਦੇ ਚੱਲਦਿਆਂ ਜਿੱਥੇ ਕਿਸਾਨਾਂ ਨੇ ਪੰਜਾਬ ‘ਚ ਰੇਲ ਗੱਡੀਆਂ ਦੀ ਆਮਦ ਰੋਕੀ ਹੋਈ ਹੈ, ਉਥੇ ਹੀ ਟੌਲ ਪਲਾਜ਼ਾ ਅਤੇ ਵੱਡੇ ਘਰਾਣਿਆਂ ਦੇ ਪੈਟਰੋਲ ਪੰਪਾਂ ਸਮੇਤ ਕੁਝ ਭਾਜਪਾ ਨੇਤਾਵਾਂ ਦੇ ਘਰਾਂ ਅੱਗੇ ਵੀ ਪੱਕੇ ਮੋਰਚੇ ਲਾਏ ਹੋਏ ਹਨ। ਇਸ ਸਬੰਧੀ ਜਿੱਥੇ ਕੇਂਦਰ ਸਰਕਾਰ ਕਿਸਾਨਾਂ ਨਾਲ ਦੋ ਤਿੰਨ ਮੀਟਿੰਗਾਂ ਕਰ ਚੁੱਕੀ ਹੈ, ਉੱਥੇ ਹੀ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਤੱਕ ਪਹੁੰਚ ਬਣਾ ਚੁੱਕੀ ਹੈ ।ਬਾਵਜੂਦ ਇਸ ਦੇ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ ।

ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ 21 ਨਵੰਬਰ ਨੂੰ ਵਿਸ਼ੇਸ਼ ਮੀਟਿੰਗ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ । ਜਿਸ ਸਬੰਧੀ ਕਿਸਾਨ ਨੇਤਾਵਾਂ ਨੂੰ ਅੱਜ ਪੱਤਰ ਮਿਲ ਚੁੱਕਾ ਹੈ । ਇਹ ਮੀਟਿੰਗ ਭਲਕੇ ਚੰਡੀਗੜ੍ਹ ਵਿਚ ਹੋਵੇਗੀ । ਸੰਪਰਕ ਕਰਨ ‘ਤੇ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਲਕੇ ਮੁੱਖ ਮੰਤਰੀ ਨੇ ਕਿਸਾਨਾਂ ਨਾਲ ਮੀਟਿੰਗ ਫਿਕਸ ਕੀਤੀ ਹੈ।ਉਧਰ ਕੱਲ੍ਹ ਦੀ ਮੀਟਿੰਗ ਵਿਚ ਕਿਸਾਨਾਂ ਨੇ ਕੀ ਗੱਲ ਕਰਨੀ ਹੈ ਆਖਣਾ ਹੈ ਜਾਂ ਕੀ ਮੰਗ ਰੱਖਣੀ ਹੈ, ਇਸ ਬਾਰੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

Related posts

Qaumi Patrika, Sunday, 14th November 2021

qaumip

ਕਿਸਾਨ ਜਥੇਬੰਦੀਆਂ ਵੱਲੋਂ 26 ਤੇ 27 ਨਵੰਬਰ ਨੂੰ ਦਿੱਲੀ ਦਾ ਘਿਰਾਓ ਇਤਿਹਾਸਕ ਹੋਵੇਗਾ

qaumip

ਲੋਕ ਗਾਇਕ ਕਲਾ ਮੰਚ ਦੇ ਪ੍ਰਧਾਨ ਅਸ਼ੋਕ ਮਸਤੀ ਦਾ ਕਾਲੀ ਮਾਤਾ ਮੰਦਿਰ ਕਮੇਟੀ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ

qaumip

Office Image

qaumip

ਦੇਸ਼ ’ਚ 8 ਮਹੀਨਿਆਂ ਬਾਅਦ ਕਰੋਨਾ ਦੇ ਸਭ ਤੋਂ ਵੱਧ 317532 ਨਵੇਂ ਮਾਮਲੇ

qaumip

ਪ੍ਰਧਾਨ ਮੰਤਰੀ ਦਾ ਵਿਰੋਧੀ ਧਿਰਾਂ ‘ਤੇ ਵਾਰ- ਮੰਡੀ ਤੇ ਐਮ. ਐਸ. ਪੀ. ਤਾਂ ਬਹਾਨਾ ਹੈ

qaumip

Leave a Reply

Your email address will not be published. Required fields are marked *


AllEscort