24.3 C
New York
June 22, 2021
Bathinda-Mansa Latest News Punjab

ਮਾਨਸਾ ਵਿਧਾਇਕ ਮਾਨਸ਼ਾਹੀਆ ਵੱਲੋਂ ਸਮਾਉਂ ਵਿਖੇ ਯੋਗ ਲਾਭਪਾਤਰੀਆਂ ਨੂੰ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ

ਸਕੀਮ ਤਹਿਤ ਸੂਬੇ ਅੰਦਰ ਕਿਸੇ ਵੀ ਰਾਸ਼ਨ ਡਿਪੂ ਤੋਂ ਰਾਸ਼ਨ ਪ੍ਰਾਪਤ ਕਰ ਸਕਣਗੇ ਲਾਭਪਾਤਰੀ

ਮਾਨਸਾ ਗੁਰਜੰਟ ਸਿੰਘ ਬਾਜੇਵਾਲੀਆ: ਪੰਜਾਬ ਸਰਕਾਰ ਵੱਲੋਂ ਲੋੜਵੰਦ ਗਰੀਬ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਰਾਸ਼ਨ ਦੀ ਸਹੂਲਤ ਨੂੰ ਹੋਰ ਸੁਖਾਲਾ ਕਰਨ ਲਈ ਆਰੰਭੀ ਗਈ ਸਮਾਰਟ ਰਾਸ਼ਨ ਕਾਰਡ ਯੋਜਨਾ ਦੇ ਤਹਿਤ ਅੱਜ ਵਿਧਾਇਕ ਸ. ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਪਿੰਡ ਸਮਾਉਂ ਵਿਖੇ 300 ਤੋਂ ਵੱਧ ਲਾਭਪਾਤਰੀ ਪਰਿਵਾਰਾਂ ਨੂੰ ਰਾਸ਼ਨ ਕਾਰਡਾਂ ਦੀ ਵੰਡ ਕੀਤੀ ਗਈ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਹੁਣ ਲਾਭਪਾਤਰੀ ਆਪਣੀ ਇੱਛਾ ਅਨੁਸਾਰ ਕਿਸੇ ਵੀ ਰਾਸ਼ਨ ਡਿਪੂ ਤੋਂ ਰਾਸ਼ਨ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਮਾਰਟ ਰਾਸ਼ਨ ਕਾਰਡ ਪੰਜਾਬ ਸਰਕਾਰ ਵੱਲੋਂ ਯੋਜਨਾਵਾਂ ਨੂੰ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਅਸਰਦਾਰ ਅਤੇ ਸੁਖਾਲੀ ਬਣਾਉਣ ਦਾ ਇੱਕ ਉੱਦਮ ਹੈ ਅਤੇ ਇਹ ਸਮਾਰਟ ਕਾਰਡ ਲਾਭਪਾਤਰੀ ਨੂੂੰ ਰਾਸ਼ਨ ਪ੍ਰਾਪਤ ਕਰਨ ਲਈ ਕਿਸੇ ਵੀ ਰਾਸ਼ਨ ਡਿਪੂ ਦੀ ਚੋਣ ਕਰਨ ਦੇ ਸਮਰੱਥ ਬਣਾਏਗਾ ਅਤੇ ਚੋਣ ਕਰਨ ਦੀ ਲੋੜੀਂਦੀ ਆਜ਼ਾਦੀ ਪ੍ਰਦਾਨ ਕਰੇਗਾ। ਵਿਧਾਇਕ ਸ. ਮਾਨਸ਼ਾਹੀਆ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ 1 ਲੱਖ 3 ਹਜ਼ਾਰ 593 ਪਰਿਵਾਰ ਸਮਾਰਟ ਰਾਸ਼ਨ ਕਾਰਡ ਯੋਜਨਾ ਦੇ ਦਾਇਰੇ ਅਧੀਨ ਆਉਂਦੇ ਹਨ ਜਿਨ੍ਹਾਂ ਨੂੰ ਰਾਸ਼ਨ ਕਾਰਡ ਵੰਡਣ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਹ ਕਾਰਡ ਯੋਜਨਾ ਨੂੰ ਵਧੇਰੇ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਵਿੱਚ ਅਸਰਦਾਰ ਸਾਬਤ ਹੋਣਗੇ। ਇਸ ਮੌਕੇ ਸਹਾਇਕ ਖੁਰਾਕ ਤੇ ਸਪਲਾਈ ਅਫ਼ਸਰ ਰਜਿੰਦਰ ਸਿੰਘ ਢਿੱਲੋਂ, ਇੰਸ: ਰਾਜਵਿੰਦਰ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।

Related posts

ਦਿੱਲੀ ’ਚ ਮੀਂਹ ਨੇ ਰਿਕਾਰਡ ਤੋੜੇ

qaumip

ਪੰਜਵੇਂ ਦੌਰ ਦੀ ਗੱਲਬਾਤ ‘ਚ ‘ਮੌਨ’ ਰਹੇ ਕਿਸਾਨ, ਸਰਕਾਰ ਤੋਂ ਮੰਗਿਆ ਸਿਰਫ਼ ਹਾਂ ਜਾਂ ਨਾਹ ‘ਚ ਜਵਾਬ

qaumip

ਗਰੀਬਾਂ ਨੂੰ ਨਜ਼ਰ ਅੰਦਾਜ਼ ਕਰਨ ਵਿਰੁੱਧ ਔਰਤਾਂ ਵੱਲੋਂ ਕੈਪਟਨ ਸਰਕਾਰ ਖਿਲਾਫ ਘੜਾ ਭੰਨ ਮੁਜ਼ਾਹਰਾ

qaumip

ਦੀਵਾਲੀ ਦੇ ਮੱਦੇ ਨਜ਼ਰ ਪੁਲਿਸ ਨੇ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿੱਚ ਕਢਿੱਆ ਪੁਲਿਸ ਮਾਰਚ

qaumip

ਬੁਮਰਾਹ ਨੇ ਕਮਾਈ ਦੇ ਮਾਮਲੇ ’ਚ ਕੋਹਲੀ ਨੂੰ ਛੱਡਿਆ ਪਿੱਛੇ

qaumip

ਸੀਨੀਅਰ ਨੇਤਾ ਸ਼ਕਤੀ ਗਰਗ ਬਾਂਗਰੂ ਬਣੇ ਭਾਜਪਾ ਜਿਲ੍ਹਾ ਵਾਈਸ ਪ੍ਰਧਾਨ**ਹਮੇਸ਼ਾ ਪਾਰਟੀ ਹਿਤ ਦੇ ਲਈ ਕੰਮ ਕੀਤਾ: ਸ਼ਕਤੀ ਗਰਗ ਬਾਂਗਰੂ**ਸ਼ਕਤੀ ਗਰਗ ਬਾਂਗਰੂ ਦੇ ਜਿਲਾ ਉਪ ਪ੍ਰਧਾਨ ਬਣਨ ਤੇ ਪਾਰਟੀ ਹੋਵੇਗੀ ਮਜ਼ਬੂਤ:ਰਿਸ਼ੀ ਪਾਲ ਖੇਰਾ*

qaumip

Leave a Comment