26.9 C
New York
June 22, 2021
Bathinda-Mansa Punjab

ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਆੜਤੀਆਂ ਨੂੰ ਪ੍ਰੇਸ਼ਾਨ ਕਰਨਾਂ ਬੰਦ ਨਾਂ ਕੀਤਾ ਤਾਂ ਦਫਤਰਾਂ ਦਾ ਘਿਰਾਓ ਕਰਾਂਗੇ

 

ਮਾਨਸਾ ( ਤਰਸੇਮ ਸਿੰਘ ਫਰੰਡ ) ਖੇਤੀ ਸੁਧਾਰ ਕਾਲੇ ਕਾਨੂੰਨਾਂ ਖਿਲਾਫ਼ ਚੱਲ ਰਿਹਾ ਦੇਸ ਵਿਆਪੀ ਅੰਦੋਲਨ ਸਿਖਰਾਂ ਉੱਤੇ ਹੈ। ਹਰ ਧਰਮ, ਹਰ ਵਰਗ, ਹਰ ਜਥੇਬੰਦੀ ਕਿਸਾਨਾਂ ਦਾ ਪੂਰਾ ਸਹਿਯੋਗ ਦੇ ਰਹੀ ਹੈ। ਪਰ ਕੇਦਰ ਸਰਕਾਰ ਕੁੱਝ ਤਬਕਿਆਂ ਨੂੰ ਪ੍ਰੇਸ਼ਾਨ ਕਰਨ ਤੇ ਤੁਲੀ ਹੈ ਤਾਂ ਜੋ ਕਿਸਾਨਾਂ ਦੇ ਸੰਘਰਸ਼ ਵਿੱਚ ਵਿਘਨ ਪਾਇਆਂ ਜਾ ਸਕੇ। ਇਸ ਦੀ ਉਦਾਹਰਣ ਆੜਤੀਆਂ ਦੇ ਘਰਾਂ ਤੇ ਇਨਕਮ ਟੈਕਸ ਵਿਭਾਗ ਵੱਲੋਂ ਛਾਪੇ ਮਾਰਨ ਦੀ ਹੈ। ਲੋਕ ਇਨਸਾਫ਼ ਪਾਰਟੀ ਜਿਲ੍ਹਾ ਮਾਨਸਾ ਤੋਂ ਸੀਨੀਅਰ ਮੀਤ ਪ੍ਰਧਾਨ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਿਹਾ ਕਿ ਇਹ ਆੜਤੀਆਂ ਦੇ ਘਰਾ ਤੇ ਛਾਪੇ ਕੇਂਦਰ ਸਰਕਾਰ ਦੇ ਇਸਾਰੇ ਤੇ ਮਾਰੇ ਜਾ ਰਹੇ ਹਨ। ਤਾਂ ਜੋ ਆੜਤੀਆਂ ਵਰਗ ਕਿਸਾਨਾਂ ਦੀ ਮੱਦਦ ਕਰਨ ਤੋਂ ਪਿਛੇ ਹਟ ਜਾਵੇ। ਰਾਏਪੁਰ ਨੇ ਕਿਹਾ ਕਿ ਕੇਦਰ ਸਰਕਾਰ ਜਿੰਨੀ ਸਖਤੀ ਕਰੇਗੀ, ਪੰਜਾਬ ਦੇ ਸੰਘਰਸ਼ੀ ਲੋਕ ਕਿਸਾਨ ਅੰਦੋਲਨ ਨੂੰ ਉਨ੍ਹਾਂ ਹੀ ਹੋਰ ਤੇਜ਼ ਕਰਨਗੇ। ਆੜਤੀਆਂ ਐਸੋਸੀਏਸ਼ਨ ਮਾਨਸਾ ਨੇ 22-25 ਦਸੰਬਰ ਤੱਕ ਮੁਕੰਮਲ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਅਸੀਂ ਆੜਤੀਆਂ ਐਸੋਸੀਏਸ਼ਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ। ਅੰਤ ਵਿੱਚ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਆੜਤੀਆਂ ਨੂੰ ਤੰਗ- ਪ੍ਰੇਸ਼ਾਨ ਕਰਨਾ ਬੰਦ ਨਾਂ ਕੀਤਾ ਤਾਂ ਅਸੀਂ ਲੋਕ ਇਨਸਾਫ਼ ਪਾਰਟੀ ਵੱਲੋਂ ਅਤੇ ਇਨਸਾਫ਼ ਦੀ ਆਵਾਜ਼ ਜਥੇਬੰਦੀ ਪੰਜਾਬ ਵੱਲੋਂ ਇਨਕਮ ਟੈਕਸ ਵਿਭਾਗ ਦੇ ਦਫਤਰਾਂ ਦਾ ਪੂਰਨ ਰੂਪ ਵਿੱਚ ਘਿਰਾਓ ਕਰਾਗੇ।

Related posts

ਡਿਪਟੀ ਕਮਿਸ਼ਨਰ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ 22 ਹੋਣਹਾਰ ਵਿਦਿਆਰਥਣਾਂ ਦਾ ਸਨਮਾਨ

qaumip

ਰੇਪ ਕਰਕੇ 6 ਸਾਲਾ ਬੱਚੀ ਨੂੰ ਜਿਉਂਦਾ ਸਾੜਨ ਵਾਲੇ ਬਲਾਤਕਾਰੀ ਦਾਦੇ ਪੋਤੇ ਨੂੰ ਵੀ ਜਿਉਦਿਆ ਨੂੰ ਸਾੜ ਦੇਣਾ ਚਾਹੀਦਾ ਹੈ :- ਜਥੇਦਾਰ ਤਰਵਿੰਦਰ ਧਾਮੀ

qaumip

26ਨਵੰਬਰ ਦੇ ਭਾਰਤ ਬੰਦ, ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪੱਧਰੀ ਸਾਂਝੀ ਕਨਵੈਨਸ਼ਨ ਕੀਤੀ ਗਈਮਾਨਸਾ ਗੁਰਜੰਟ ਸਿੰਘ ਬਾਜੇਵਾਲੀਆ

qaumip

ਕਿਸ਼ੀ ਵਿਗਿਆਨ ਕੇਂਦਰ ਵੱਲੋਂ ਪਿੰਡ ਮਾਨਵਾਲਾ ਅਤੇ ਧੰਦੀਵਾਲ ਵਿਖੇਪਰਾਲੀ ਦੀ ਸੰਭਾਲ ਬਾਰੇ ਸਿਖਲਾਈ ਪ੍ਰੋਗਰਾਮ ਦਾ ਆਯੋਜਨ*ਕਿਸਾਨਾਂ ਨੂੰ ਕਣਕ ਦੀ ਕਾਸ਼ਤ ਦੀਆਂ ਸੁਧਰੀਆਂ ਤਕਨੀਕਾਂ,ਨਵੀਆਂ ਕਿਸਮਾਂ ਅਤੇ ਬੀਜਾਂ ਬਾਰੇ ਜਾਣਕਾਰੀ ਦਿੱਤੀ

qaumip

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡਿਪਟੀ ਕਮਿਸ਼ਨਰ ਦੀ ਕੋਠੀ ਅੱਗੇ ਮੁੱਖ ਮੰਤਰੀ ਦੀ ਫੋਟੋ ਵਾਲਾ ਪੁਤਲਾ ਬਣਾ ਕੇ ਅੱਗ ਦੀ ਭੇਂਟ ਕੀਤਾ ਗਿਆ

qaumip

ਸੜਕ ਦੀ ਵਿਸ਼ੇਸ਼ ਮੁਰੰਮਤ ਕਰਵਾਉਣ ਤੇ ਇਲਾਕਾ ਵਾਸੀਆਂ ਵੱਲੋਂ ਵਿਧਾਇਕ ਨਾਗਰਾ ਦਾ ਧੰਨਵਾਦ

qaumip

Leave a Comment