27.9 C
New York
July 31, 2021
Bathinda-Mansa Punjab

ਗੁਰੂ ਗੋਬਿੰਦ ਸਿੰਘ ਰਿਫਾਇਨਰੀ ਕੋਲ ਬਣ ਰਹੀਆਂ ਹਨ ਗੈਰਕਾਨੂੰਨੀ ਕਲੋਨੀਆਂ, ਕੋਈ ਵੀ ਅਧਿਕਾਰੀ ਨਹੀਂ ਲੈ ਰਿਹਾ ਜਿੰਮੇਵਾਰੀ ਅਤੇ ਨਹੀਂ ਕੀਤੀ ਜਾ ਰਹੀ ਕੋਈ ਕਾਰਵਾਈ।

ਤਲਵੰਡੀ ਸਾਬੋ, (ਗੁਰਜੰਟ ਸਿੰਘ ਨਥੇਹਾ)- ਰਾਮਾਂ ਮੰਡੀ ਦੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਨੇਡ਼ੇ ਗ਼ੈਰਕਾਨੂੰਨੀ ਕਲੋਨੀਆਂ ਦਾ ਨਿਰਮਾਣ ਬੜੀ ਤੇਜ਼ੀ ਨਾਲ ਹੋ ਰਿਹਾ ਹੈ ਤੇ ਕਲੋਨੀਆਂ ਨੂੰ ਬਿਨਾਂ ਸਬੰਧਤ ਵਿਭਾਗ ਦੀ ਮਨਜ਼ੂਰੀ ਦੇ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਕੀਤਾ ਜਾ ਰਿਹਾ ਹੈ। ਕਲੋਨੀਆਂ ਵਿੱਚ ਜਿਥੇ ਦੀਵਾਰਾਂ, ਇੱਟਾਂ ਅਤੇ ਗਾਰੇ ਨਾਲ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ ਉਥੇ ਇਹ ਕਲੋਨੀਆਂ ਵਿਚ ਸੀਵਰੇਜ ਅਤੇ ਪਾਣੀ ਦੀ ਨਿਕਾਸੀ ਦੇ ਕੋਈ ਉਚਿਤ ਪ੍ਰਬੰਧ ਨਹੀਂ ਕੀਤੇ ਜਾ ਰਹੇ। ਰਿਫਾਇਨਰੀ ਖੇਤਰ ਪੁਡਾ ਦੇ ਅਧੀਨ ਆਉਣ ਕਾਰਨ ਜਿੱਥੇ ਨਗਰ ਕੌਂਸਲਰ ਇਸ ਮਾਮਲੇ ਵਿੱਚ ਕੋਈ ਦਖ਼ਲਅੰਦਾਜ਼ੀ ਨਹੀਂ ਕਰ ਰਹੀ ਉਥੇ ਗੈਰਕਾਨੂੰਨੀ ਕਲੋਨੀਆਂ ਦੇ ਨਿਰਮਾਣ ਦੇ ਚਲਦਿਆਂ ਸਰਕਾਰੀ ਖ਼ਜ਼ਾਨੇ ਨੂੰ ਵੀ ਚੂਨਾ ਲਗਾਇਆ ਜਾ ਰਿਹਾ ਹੈ। ਹਜ਼ਾਰਾਂ ਦੀ ਸੰਖਿਆ ਵਿਚ ਪਰਵਾਸੀ ਮਜ਼ਦੂਰ ਰਿਫਾਈਨਰੀ ਵਿੱਚ ਕੰਮ ਲਈ ਆਉਣ ਵਾਲੇ ਹਨ ਅਤੇ ਜਿਨ੍ਹਾਂ ਦੇ ਠਹਿਰਨ ਲਈ ਲੋਕ ਧੜਾਧੜ ਕਲੋਨੀਆਂ ਬਣਾ ਰਹੇ ਹਨ। ਪਹਿਲਾਂ ਵੀ ਰਿਫਾਇਨਰੀ ਦੇ ਨਜ਼ਦੀਕ ਅਜਿਹੀਆਂ ਕਈ ਕਲੋਨੀਆਂ ਬਣੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਸੈਂਕੜਿਆਂ ਦੀ ਸੰਖਿਆ ਚ ਛੋਟੇ ਮੋਟੇ ਕਮਰਿਆਂ ਦਾ ਨਿਰਮਾਣ ਕੀਤਾ ਗਿਆ ਹੈ ਪਰ ਇਨ੍ਹਾਂ ਕਲੋਨੀਆਂ ਨੂੰ ਰਿਫਾਈਨਰੀ ਵਿੱਚ ਕੰਮ ਕਰ ਰਹੀਆਂ ਪ੍ਰਾਈਵੇਟ ਕੰਪਨੀਆਂ ਨੇ ਕਿਰਾਏ ਤੇ ਲੈ ਕੇ ਹਜ਼ਾਰਾਂ ਦੀ ਸੰਖਿਆ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਇੱਥੇ ਰੱਖਿਆ ਹੋਇਆ ਹੈ। ਕਾਲੋਨੀ ਮਾਲਕ ਇਕ ਕਮਰੇ ਨੂੰ ਤਿੰਨ ਤੋਂ ਚਾਰ ਹਜ਼ਾਰ ਰੁਪਏ ਮਹੀਨਾ ਕਿਰਾਏ ਤੇ ਦੇ ਰਹੇ ਹਨ ਅਤੇ ਲੱਖਾਂ ਰੁਪਏ ਮਹੀਨਾ ਕਿਰਾਇਆ ਵਸੂਲ ਕੇ ਵੀ ਇੱਕ ਰੁਪਈਆ ਟੈਕਸ ਅਦਾ ਨਹੀਂ ਕਰ ਰਹੇ। ਉੱਥੇ ਹੀ ਇਹ ਗ਼ੈਰਕਾਨੂੰਨੀ ਕਲੋਨੀਆਂ ਉੱਤੇ ਪ੍ਰਸ਼ਾਸਨ ਵੀ ਕੋਈ ਕਾਰਵਾਈ ਨਹੀਂ ਕਰ ਰਿਹਾ ਉਲਟਾ ਸਬੰਧਿਤ ਵਿਭਾਗ ਇੱਕ ਦੂਸਰੇ ਵਿਭਾਗ ਉੱਤੇ ਜ਼ਿੰਮੇਵਾਰੀ ਪਾ ਰਿਹਾ ਹੈ। ਘਟੀਆ ਨਿਰਮਾਣ ਅਤੇ ਬਿਨਾਂ ਕਿਸੇ ਪ੍ਰਸ਼ਾਸਨਿਕ ਮਨਜ਼ੂਰੀ ਦੇ ਬਣੀਆਂ ਉਕਤ ਗੈਰਕਾਨੂੰਨੀ ਕਲੋਨੀਆਂ ਵਿਚ ਜੇਕਰ ਕੱਲ੍ਹ ਨੂੰ ਕੋਈ ਵੱਡਾ ਹਾਦਸਾ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ ਕੋਈ ਪਤਾ ਨਹੀਂ ਕਿਉਂਕਿ ਸਾਰੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ।ਗ਼ੈਰਕਾਨੂੰਨੀ ਕਲੋਨੀਆਂ ਦੀ ਗਿਣਤੀ ਅਤੇ ਕੋਈ ਮਨਜ਼ੂਰੀ ਦੇ ਸਵਾਲ ਉੱਤੇ ਜਦੋਂ ਪੁੱਡਾ ਅਧਿਕਾਰੀ ਮੈਡਮ ਹਰਜੋਤ ਕੌਰ ਨਾਲ ਫੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਕੰਮ ਉਨ੍ਹਾਂ ਦੇ ਅਧਿਕਾਰ ਵਿੱਚ ਨਹੀਂ ਆਉਂਦਾ ਇਸ ਦੀ ਜਾਣਕਾਰੀ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਜਾਂ ਐੱਸਡੀਐੱਮ ਹੀ ਦੇ ਸਕਦੇ ਹਨ। ਉੱਥੇ ਇਸ ਮਾਮਲੇ ਬਾਰੇ ਜਦੋਂ ਨਗਰ ਕੌਂਸਲ ਰਾਮਾਂ ਦੇ ਕਾਰਜ ਸਾਧਕ ਅਧਿਕਾਰੀ ਤਰੁਣ ਕੁਮਾਰ ਦੇ ਮੋਬਾਇਲ ਤੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਫੋਨ ਰਿਸੀਵ ਕਰਨਾ ਮੁਨਾਸਿਬ ਨਹੀਂ ਸਮਝਿਆ। ਇਸ ਮਾਮਲੇ ਵਿੱਚ ਜਦੋਂ ਐਸਡੀਐਮ ਤਲਵੰਡੀ ਸਾਬੋ ਬਰਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਇਸ ਦੀ ਜਾਣਕਾਰੀ ਰਿਫਾਇਨਰੀ ਅਧਿਕਾਰੀਆਂ ਤੋਂ ਲਓ ਉਨ੍ਹਾਂ ਨੇ ਕਿਸ ਅਧਿਕਾਰੀ ਦੀ ਮਨਜ਼ੂਰੀ ਨਾਲ ਕਲੋਨੀਆਂ ਲਈਆਂ ਹਨ। ਇਸ ਮਾਮਲੇ ਵਿਚ ਜਦੋਂ ਰਿਫਾਈਨਰੀ ਦੇ ਮੀਡੀਆ ਅਧਿਕਾਰੀ ਪੰਕਜ ਵਿਨਾਇਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਵਿਚ ਰਿਫਾਇਨਰੀ ਦਾ ਕੋਈ ਰੋਲ ਨਹੀਂ ਹੈ ਪ੍ਰਾਈਵੇਟ ਕੰਪਨੀਆਂ ਖ਼ੁਦ ਹੀ ਕਲੋਨੀਆਂ ਨੂੰ ਕਿਰਾਏ ਤੇ ਲੈ ਰਹੀਆਂ ਹਨ। ਹੁਣ ਇੱਥੇ ਗੰਭੀਰਤਾ ਨਾਲ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਸਾਰੇ ਅਧਿਕਾਰੀ ਇਸ ਜਿੰਮੇਵਾਰੀ ਤੋਂ ਭੱਜ ਰਹੇ ਹਨ ਤਾਂ ਕਿਸੇ ਵੱਡੀ ਦੁਰਘਟਨਾ ਦੇ ਵਾਪਰ ਜਾਣ ‘ਤੇ ਕੌਣ ਜ਼ਿੰਮੇਵਾਰ ਹੋਵੇਗਾ।

Related posts

ਪੌਣੇ ਦੋ ਮਹੀਨਿਆਂ ਮਗਰੋਂ ਰਿੜ੍ਹਿਆ ਪੰਜਾਬ ਦਾ ਪਹੀਆ

qaumip

ਮੋਟਰ ਵਹੀਕਲ ਐਕਟ ਦੀ ਉਲੰਘਣਾਂ ਕਰਨ ਵਾਲਿਆਂ ਵਿਰੁੱਧ ਸਖ਼ਤੀ* 17 ਵਾਹਨ ਚਾਲਕਾਂ ਖ਼ਿਲਾਫ਼ ਕਾਰਵਾਈ*

qaumip

ਕੈਪਟਨ ਅਮਰਿੰਦਰ ਦਾ ਵਡਾ ਬਿਆਨ ਨਵਜੋਤ ਸਿੱਧੂ ਬਾਰੇ

qaumip

ਨਗਰ ਨਿਗਮ ਪ੍ਰਸਾਸ਼ਨ ਘਟੀਆਂ ਰਾਜਨੀਤੀ ਅਧੀਨ ਲੋਕਾਂ ਨਾਲ ਕਰ ਰਿਹਾ ਹੈ ਬੇਇਨਸਾਫੀ, ਵਿਤਕਰਾ ਤੇ ਭ੍ਰਿਸ਼ਟਾਚਾਰ ਜੇ ਕਰ 1200 ਫੁੱਟ ਦਾ ਟੋਟਾ ਲੁੱਕ ਵਾਲੀ ਸੜਕ ਦਾ ਨਾ ਬਣਾਇਆ ਤਾਂ ਹੋਵੇਗਾ ਤਿੱਖਾ ਸੰਘਰਸ਼

qaumip

ਪੰਜਾਬ ‘ਚ ‘ਬਰਡ ਫਲੂ’ ਦੀ ਪੁਸ਼ਟੀ ਮਗਰੋਂ ਲਿਆ ਗਿਆ ਅਹਿਮ ਫ਼ੈਸਲਾ

qaumip

ਜੇਕਰ ਮੰਗਾਂ ਨਾ ਮੰਨੀਆਂ 20 ਨਵੰਬਰ ਨੂੰ ਪਟਿਆਲਾ ਵਿਖੇ ਕੀਤਾ ਜਾਵੇਗਾ ਰੋਸ ਪ੍ਰਦਰਸਨ ਕੀਤਾ -ਸੈਣੀ

qaumip

Leave a Comment