October 21, 2021
Chandigarh Latest News National News Politics Punjab

ਖ਼ਤਮ ਹੋਵੇਗਾ ਜਲੰਧਰ ’ਚ ਲੱਗਾ ਕਿਸਾਨਾਂ ਦਾ ਧਰਨਾ

ਚੰਡੀਗੜ੍ਹ : ਪਿਛਲੇ ਚਾਰ ਦਿਨਾਂ ਤੋਂ ਜਲੰਧਰ ਵਿਚ ਧਰਨੇ ’ਤੇ ਬੈਠੇ ਗੰਨਾ ਕਿਸਾਨਾਂ ਦੀ ਮੰਗ ਮੰਨਦੇ ਹੋਏ ਪੰਜਾਬ ਸਰਕਾਰ ਨੇ ਗੰਨੇ ਦਾ ਰੇਟ ਵਧਾ ਦਿੱਤਾ ਹੈ। ਪੰਜਾਬ ਸਰਕਾਰ ਨੇ ਕਿਸਾਨਾਂ ਦੀ ਮੰਗ ਪ੍ਰਵਾਨ ਕਰਦੇ ਹੋਏ ਰੇਟ ਵਧਾਏ ਹਨ। ਹੁਣ ਪੰਜਾਬ ਵਿਚ ਗੰਨੇ ਦਾ ਰੇਟ 360 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਸਰਕਾਰ ਨੇ ਗੰਨੇ ਦੇ ਭਾਅ ਵਿਚ 35 ਰੁਪਏ ਦਾ ਇਜ਼ਾਫਾ ਕੀਤਾ ਹੈ ਅਤੇ 15 ਦਿਨਾਂ ਦੇ ਅੰਦਰ ਹੀ ਬਕਾਇਆ ਦੇਣ ਦੀ ਵੀ ਗੱਲ ਕਹੀ ਗਈ ਹੈ । ਇਸ ਦੇ ਨਾਲ ਹੀ ਹੁਣ ਜਦੋਂ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਹਨ ਅਤੇ ਕਿਸਾਨ ਵੀ ਖੁਸ਼ ਨਜ਼ਰ ਆਏ ਹਨ ਤਾਂ ਹੁਣ ਜਲੰਧਰ ਵਿਖੇ ਲੱਗਾ ਧਰਨਾ ਕਿਸਾਨਾਂ ਵਲੋਂ ਚੁੱਕ ਲਿਆ ਜਾਵੇਗਾ।

ਗੰਨੇ ਭਾਅ ਵਧਾਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਿਰੰਦਰ ਸਿੰਘ ਨੇ ਵੀ ਸੋਸ਼ਲ ਮੀਡੀਆ ’ਤੇ ਆਖਿਆ ਕਿ ਮੈਨੂੰ ਇਹ ਦੱਸਣ ਵਿਚ ਖੁਸ਼ੀ ਹੋ ਰਹੀ ਹੈ ਕਿ ਸਾਡੇ ਗੰਨਾ ਕਿਸਾਨਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ, ਗੰਨੇ ਲਈ 360 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਐਸ. ਏ. ਪੀ. ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੈਪਟਨ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਦਾ ਉਦੇਸ਼ ਸਮੁੱਚੇ ਫਸਲੀ ਵਿਭਿੰਨਤਾ ਯਤਨਾਂ ਦੇ ਹਿੱਸੇ ਵਜੋਂ ਪੰਜਾਬ ਵਿਚ ਗੰਨੇ ਦੇ ਉਤਪਾਦਨ ਨੂੰ ਵਧਾਉਣਾ ਅਤੇ ਖੰਡ ਦੀ ਰਿਕਵਰੀ ਵਿਚ ਸੁਧਾਰ ਕਰਨਾ ਹੈ।

 

 

Related posts

ਲੋਕ ਇਨਸਾਫ਼ ਪਾਰਟੀ ਤੇ ਇਨਸਾਫ਼ ਦੀ ਆਵਾਜ਼ ਜਥੇਬੰਦੀ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਸਾੜੀ ਕੇਂਦਰ ਸਰਕਾਰ ਦੀ ਅਰਥੀ– ਰਾਏਪੁਰ, ਹਰਪ੍ਰੀਤ

qaumip

ਮੁਹੱਲਾ ਸੁਭਾਸ਼ ਨਗਰ ਡਗਾਣਾ ਰੋਡ ਨੂੰ ਲੈ ਕੇ ਰਾਜਨੀਤੀ ਸ਼ਹਿ ਤੇ ਹੋ ਰਿਹਾ ਵਿਤਕਰਾ

qaumip

5 ਨਵੰਬਰ ਨੂੰ ਕਿਸਾਨਾਂ ਵਲੋਂ ਕੀਤੇ ਜਾ ਰਹੇ ਚੱਕਾ ਜਾਮ ਦਾ ਸੀਟੂ ਕਰੇਗੀ ਪੁਰਜ਼ੋਰ ਸਮਰਥਨ – ਕਾਮਰੇਡ ਗੋਰਾ

qaumip

ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦੇ ਚੱਕਾ ਜਾਮ ਦੀ ਤਿਆਰੀ ਸਬੰਧੀ ਮੀਟਿੰਗ ਆਯੋਜਿਤ

qaumip

ਸਰਕਾਰ ਨਹੀਂ ਲਵੇਗੀ ਖੇਤੀ ਕਾਨੂੰਨ ਵਾਪਸ, 3 ਵੱਡੀਆਂ ਸੋਧਾਂ ਲਈ ਸਹਿਮਤ, ਜਾਣੋ ਕਿੱਥੇ ਫਸਿਆ ਕਿਸਾਨਾਂ ਤੇ ਸਰਕਾਰ ਦਾ ਪੇਚਾ

qaumip

ਰਾਹੁਲ ਦਾ ਪਲਟਵਾਰ : ਚੀਨ ਨੇ ਜ਼ਮੀਨ ਖੋਹ ਲਈ, ਭਾਗਵਤ ਜਾਣਦੇ ਹਨ ਪਰ ਸੱਚਾਈ ਦਾ ਸਾਹਮਣਾ ਕਰਨ ਤੋਂ ਡਰਦੇ ਹਨ

qaumip

Leave a Reply

Your email address will not be published. Required fields are marked *