4.5 C
New York
March 8, 2021
Hoshiarpur Punjab

ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਦੀ ਦੇਖ ਰੇਖ ਹੇਠ 15 ਪ੍ਰੀਵਾਰ ਸ੍ਰੋਮਣੀ ਅਕਾਲੀ ਦਲ ਵਿੱਚ ਸਾਮਿਲ

ਹੁਸ਼ਿਆਰਪੁ: ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਹਲਕਾ ਚੱਬੇਵਾਲ ਵਿੱਚ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਸੂਬਾ ਜਨਰਲ ਸਕੱਤਰ ਅਤੇ ਰਵਿੰਦਰ ਸਿੰਘ ਠੰਡਲ ਮੈਂਬਰ ਕੌਰ ਕਮੇਟੀ ਯੂਥ ਅਕਾਲੀ ਦਲ ਦੀ ਹਾਜ਼ਰੀ ‘ਚ ਬੀਤੇ ਕੁਝ ਦਿਨ ਪਹਿਲਾ ਖੇਤੀ ਕਾਨੂੰਨਾਂ ਦੇ ਰੋਸ ਵਜੋਂ ਭਾਜਪਾ ਤੋਂ ਅਸਤੀਫਾ ਦੇਣ ਵਾਲੇ ਆਗੂ ਬਲਜਿੰਦਰ ਸਿੰਘ ਸਰਹਾਲਾ ਕਲਾਂ ਸਮੇਤ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਕਰੀਬ 15 ਨੋਜਵਾਨਾਂ ਨੇ ਆਪਣੇ ਪਰਿਵਾਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਸੋਹਣ ਸਿੰਘ ਠੰਡਲ ਨੇ ਅਕਾਲੀ ਦਲ ‘ਚ ਸ਼ਾਮਿਲ ਹੋਏ ਨੌਜਵਾਨਾਂ ‘ਤੇ ਵਿਅਕਤੀਆਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਵਿੱਚ ਸ਼ਾਮਿਲ ਹੋਏ ਇਹਨਾਂ ਨੌਜਵਾਨਾਂ ਅਤੇ ਪਰਿਵਾਰਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਅਕਾਲੀ ਦਲ ‘ਚ ਸ਼ਾਮਿਲ ਹੋਣ ਵਾਲੇ ਨੌਜਵਾਨਾਂ ਬਲਜਿੰਦਰ ਸਿੰਘ ਸਰਹਾਲਾ ਕਲਾਂ, ਰਾਜਨ, ਗੁਰਪ੍ਰੀਤ ਸਿੰਘ, ਸਨੀ, ਰਾਜਵੀਰ ਸਿੰਘ, ਇੰਦਰਪਾਲ ਸਿੰਘ, ਗੁਰਚਰਨ ਸਿੰਘ, ਸੰਦੀਪ ਸਿੰਘ, ਦਵਿੰਦਰਪਾਲ ਸਿੰਘ, ਜਸਕਰਨ ਸਿੰਘ, ਭੁਪਿੰਦਰ ਸਿੰਘ, ਸ਼ੇਰ ਅਲੀ, ਹੁਸੈਨ, ਬਲਜਿੰਦਰ ਰੂਪੋਵਾਲ, ਜਗਤਾਰ ਸਿੰਘ ਰਸੂਲਪੁਰ, ਅਮਰਜੀਤ ਸਿੰਘ ਰਸੂਲਪੁਰ, ਗੁਰਕੀਰਤ ਸਿੰਘ ਬਾੜੀਆਂ ਕਲਾਂ, ਜੋਤਵੀਰ ਸਿੰਘ ਬਾੜੀਆ ਕਲਾਂ ਆਦਿ ਤੋ ਇਲਾਵਾਂ ਅਕਾਲੀ ਆਗੂ ਜਥੇਦਾਰ ਪਰਮਜੀਤ ਸਿੰਘ ਪੰਜੋੜ ਜਿਲ੍ਹਾ ਪ੍ਰਧਾਨ ਐਸ.ਸੀ.ਵਿੰਗ, ਮਾ.ਰਸ਼ਪਾਲ ਸਿੰਘ ਜਲਵੇੜਾ ਸਰਕਲ ਪ੍ਰਧਾਨ, ਜਥੇਦਾਰ ਸਰਵਣ ਸਿੰਘ ਰਸੂਲਪੁਰ ਸਾਬਕਾ ਚੈਅਰਮੇਨ ਬਲਾਕ ਸੰਮਤੀ, ਸਰਪੰਚ ਮੋਹਣ ਸਿੰਘ ਸਰਕਲ ਪ੍ਰਧਾਨ ਐਸ.ਸੀ.ਵਿੰਗ, ਸੁਖਵਿੰਦਰ ਸਿੰਘ ਜਨਰਲ ਸਕੱਤਰ, ਸਾਬਕਾ ਸਰਪੰਚ ਦਲਜੀਤ ਸਿੰਘ, ਦਲਜੀਤ ਸਿੰਘ ਬੱਡੋ ਪ੍ਰਧਾਨ ਕਿਸਾਨ ਵਿੰਗ, ਨਿਰਵੈਰ ਸਿੰਘ, ਚਰਨਜੀਤ ਸਿੰਘ ਪੱਪੀ, ਗੁਰਚਰਨ ਸਿੰਘ, ਚਰਨਜੀਤ ਸਿੰਘ, ਡਾ.ਸਤਵੰਤ ਸਿੰਘ, ਜਸਵਿੰਦਰ ਸਿੰਘ ਨੰਗਲ ਠੰਡਲ, ਹਰਪਿੰਦਰ ਪਿੰਦਾ ਪ੍ਰਧਾਨ ਐਸ.ਸੀ. ਵਿੰਗ ਕੋਟਫਤੂਹੀ, ਅਵਤਾਰ ਸਿੰਘ ਸੰਘਾ, ਕਮਲਜੀਤ ਸਿੰਘ ਬੱਡਲਾ, ਜੋਗਿੰਦਰ ਸਿੰਘ ਰਾਜਪੁਰ ਭਾਈਆਂ, ਹਰਦੀਪ ਸਿੰਘ ਬੱਡੋ, ਗੁਰਪ੍ਰੀਤ ਬੱਡੋ, ਪਲਵਿੰਦਰ, ਲੰਬੜਦਾਰ ਅਵਤਾਰ ਸਿੰਘ, ਦਲਵਿੰਦਰ ਰੂਪੋਵਾਲ, ਅਮ੍ਰਿੰਤਪਾਲ , ਮਨਪ੍ਰੀਤ ਆਦਿ ਹਾਜ਼ਰ ਸਨ।

Related posts

ਰਸੋਈ ਵਿੱਚ ਵਰਤੋਂ ਅਉਣ ਵਾਲੀਆਂ ਵਸਤਾਂ ਦੀਆਂ ਵੱਧ ਰਹੀਆਂ ਕੀਮਤਾਂ ਨੇ ਗਰੀਬ ਪਾਏ ਕੱਢੇ ਹੰਝੂ :- ਪ੍ਰਮਜੀਤ ਸੱਚਦੇਵਾ

qaumip

10 ਦਿਨਾਂ ‘ਚ 10 ਲੱਖ ਤੋਂ ਵੱਧ ਨਵੇਂ ਕੋਰੋਨਾ ਕੇਸ, ਅਮਰੀਕਾ ’ਚ ਮੁੜ ਵਿਗੜੇ ਹਾਲਾਤ

qaumip

ਤਲਾਕ ਦਿੱਤੇ ਬਿਨਾਂ ਪਤੀ ਨੇ ਰਚਾਇਆ ਦੂਜਾ ਵਿਆਹ

qaumip

ਆਪਣੇ ਫਰਜਾਂ ਅਤੇ ਡਿਊਟੀ ਦੌਰਾਨ ਇਮਾਨਦਾਰੀ ਵਰਤਣ ਸਬੰਧੀ ਸਿਵਲ ਹਸਪਤਾਲ ਤਲਵੰਡੀ ਸਾਬੋ ਦੇ ਡਾਕਟਰਾਂ ਅਤੇ ਸਟਾਫ ਨੇ ਚੁਕੀ ਸੌਂਹ।

qaumip

ਨਗਰ ਨਿਗਮ ਪ੍ਰਸਾਸ਼ਨ ਘਟੀਆਂ ਰਾਜਨੀਤੀ ਅਧੀਨ ਲੋਕਾਂ ਨਾਲ ਕਰ ਰਿਹਾ ਹੈ ਬੇਇਨਸਾਫੀ, ਵਿਤਕਰਾ ਤੇ ਭ੍ਰਿਸ਼ਟਾਚਾਰ ਜੇ ਕਰ 1200 ਫੁੱਟ ਦਾ ਟੋਟਾ ਲੁੱਕ ਵਾਲੀ ਸੜਕ ਦਾ ਨਾ ਬਣਾਇਆ ਤਾਂ ਹੋਵੇਗਾ ਤਿੱਖਾ ਸੰਘਰਸ਼

qaumip

ਮੁੱਖ ਮੰਤਰੀ ਦੀ ਦੌੜ ’ਚੋਂ ਬਾਹਰ ਹੋਏ ਸੁਖਬੀਰ ਸਿੰਘ ਬਾਦਲ!

qaumip

Leave a Comment