16.7 C
New York
April 19, 2021
Bathinda-Mansa Punjab

ਕਿਸਾਨ ਜਥੇਬੰਦੀ ਨੇ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਖੱਟਰ ਦੀ ਅਰਥੀ

ਸਾੜੀ ਮਾਨਸਾ : ਪੰਜਾਬ ਦੀਆਂ ਇਕੱਤੀ ਕਿਸਾਨ ਜਥੇਬੰਦੀਆਂ ਨੇ ਅੱਜ ਦਿੱਲੀ ਜਾਣ ਦੀਆਂ ਤਿਆਰੀਆਂ ਪਿੰਡਾਂ ਵਿਚ ਪੂਰੀ ਕੀਤੀਅਾਂ ਜਾ ਰਹੀਅਾਂ ਹਨ ਪੂਰੀ ਤਰ੍ਹਾਂ ਕੀਤੀਆਂ ਜਾ ਰਹੀਆਂ ਹਨ ਪਰ ਕਿਸਾਨ ਜਥੇਬੰਦੀਆਂ ਨੂੰ ਪਤਾ ਲੱਗਾ ਕਿ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਰੋਕਾਂ ਲਾਈਆਂ ਜਾ ਰਹੀਆਂ ਹਨ ਤਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਖੱਟਰ ਦੀ ਤਾਨਾਸ਼ਾਹੀ ਸਰਕਾਰ ਦੀਆਂ ਸਾਰੇ ਪੰਜਾਬ ਵਿਚ ਅਰਥੀਆਂ ਸਾੜੀਆਂ ਗਈਆਂ ਇਸੇ ਤਹਿਤ ਮਾਨਸਾ ਦੇ ਰੇਲਵੇ ਪਲੇਟਫਾਰਮ ਕੋਲ ਖੱਟਰ ਸਰਕਾਰ ਦੀ ਅਰਥੀ ਸਾੜੀ ਗਈ । ਕਿਸਾਨ ਵਿਰੋਧੀ ਫੈਸਲਿਆਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਦੇ ਖਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੇ ਦੌਰਾਨ 26, 27 ਨਵੰਬਰ ਨੂੰ ਲੱਗ ਰਹੇ ਦੇਸ਼-ਵਿਆਪੀ ਦਿੱਲੀ ਵਿੱਚ ਕਿਸਾਨ ਮੋਰਚੇ ਨੂੰ ਫੇਲ੍ਹ ਕਰਨ ਦੀ ਮਨਸ਼ਾ ਨਾਲ ਹਰਿਆਣਾ ਵਿਚਲੀ ਬੀ.ਜੇ.ਪੀ. ਸਰਕਾਰ ਵੱਲੋਂ ਵੱਖ-ਵੱਖ ਥਾਵਾਂ ਤੋਂ ਕਿਸਾਨਾਂ ਦੀਆਂ ਕੀਤੀਆਂ ਗ੍ਰਿਫਤਾਰੀਆਂ ਦੇ ਖਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਹਰਿਆਣਾ ਸਰਕਾਰ ਦੀਆਂ ਆਰਥੀਆਂ ਸਾੜ੍ਹਣ ਦੇ ਸੱਦੇ ਦੇ ਤਹਿਤ ਅੱਜ ਮਾਨਸਾ ਵਿੱਚ ਖੱਟੜ ਸਰਕਾਰ ਦੀ ਆਰਥੀ ਸਾੜੀ ਅਤੇ ਹਰਿਆਣਾ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜੀ ਹੋਈ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਕਿਸਾਨ ਵਿਰੋਧੀ ਕਾਨੂੰਨ ਲਿਆਂਦੇ ਗਏ ਹਨ ਜਿਸ ਨਾਲ ਕਿਸਾਨਾਂ ਦੀਆਂ ਜਿਨਸਾਂ ਦੀ ਸਰਕਾਰੀ ਖ੍ਰੀਦ ਬੰਦ ਹੋਵੇਗੀ। ਸਰਕਾਰ ਵੱਲੋਂ ਫ਼ਸਲਾਂ ਦੇ ਤਹਿ ਕੀਤੇ ਜਾਂਦੇ ਰੇਟ ਖ਼ਤਮ ਹੋਣਗੇ। ਸਮੁੱਚੇ ਸਰਕਾਰੀ ਮੰਡੀਕਰਨ ਦਾ ਉਜਾੜਾ ਕਰਕੇ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਪ੍ਰਾਈਵੇਟ ਮੰਡੀਆਂ ਕਾਇਮ ਕੀਤੀਆਂ ਜਾਣਗੀਆਂ। ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਕੋਡੀਆਂ ਦੇ ਭਾਅ ਲੁੱਟਿਆ ਜਾਇਆ ਕਰੇਗਾ। ਖੇਤੀ ਸਿਸਟਮ ਵੱਡੇ ਫਾਰਮਾਂ ਵਿੱਚ ਬਦਲ ਜਾਵੇਗਾ, ਜਿਸ ਨੂੰ ਰੋਕਣ ਲਈ ਪੰਜਾਬ, ਦੇ ਕਿਸਾਨ ਸਿਖ਼ਰਲੀ ਲੜਾਈ ਲੜ੍ਹ ਰਹੇ ਹਨ। ਹੁਣ ਜਦੋਂ ਹੋਰ ਸੂਬਿਆਂ ਦੇ ਕਿਸਾਨ ਵੀ ਨਾਲ ਰਲ ਗਏ ਹਨ ਤਾਂ ਕੇਂਦਰ ਦੀ ਮੋਦੀ ਸਰਕਾਰ ਅਤੇ ਹਰਿਆਣਾ ਵਿਚਲੀ ਖੱਟੜ ਸਰਕਾਰ ਧੁਰੋ ਹਿੱਲ ਗਈ ਹੈ। ਬੁਖਲਾਹਟ ਵਿੱਚ ਆ ਕੇ ਹਰਿਆਣਾ ਸਰਕਾਰ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਕਰਨ ਲਈ ਤੁਰ ਪਈ ਹੈ। ਉਹਨਾਂ ਕਿਹਾ ਕਿ ਸਰਕਾਰਾਂ ਦੀਆਂ ਅਜਿਹੀਆਂ ਕਾਰਵਾਈਆਂ ਨਾਲ ਕਿਸਾਨ ਅੰਦੋਲਨ ਰੁੱਕੇਗਾ ਨਹੀਂ ਸਗੋਂ, ਹੋਰ ਤਿੱਖਾ ਹੋਵੇਗਾ।

Related posts

ਕਿਸਾਨ ਯੂਨੀਅਨ ਅੰਮ੍ਰਿਤਸਰ ਵੱਲੋਂ ਖਨੌਰੀ ਬਾਰਡਰ ਜਾਮ ਕਰਕੇ ਫੂਕਿਆ ਮੋਦੀ ਦਾ ਪੁਤਲਾ, ਕਾਲੇ ਕਾਨੂੰਨਾਂ ਵਿਰੁਧ ਕਿਸਾਨ ਜਥੇਬੰਦੀਆਂ ਨਾਲ ਤਨ ਮਨ ਨਾਲ ਖੜੇ ਹਾਂ: ਕਾਹਨ ਸਿੰਘ ਵਾਲਾ, ਜਥੇ. ਭੁੱਲਰ

qaumip

ਕਾਲਜਾਂ, ਯੂਨੀਵਰਸਿਟੀਆਂ ਨੂੰ ਫੌਰੀ ਖੋਲਿਆ ਜਾਵੇ -ਪੰਜਾਬ ਸਟੂਡੈਂਟਸ ਯੂਨੀਅਨ

qaumip

ਕਿਸਾਨ ਜਥੇਬੰਦੀਆਂ ਬੀ.ਜੇ.ਪੀ, ਆਰ.ਐਸ.ਐਸ. ਦੀ ਮੋਦੀ ਸਰਕਾਰ ਦੇ ਬਰ-ਭਰੋਸੇ ਵਾਲੇ ਸੱਦੇ ਨੂੰ ਦੇਣ ਕੋਰਾ ਜਵਾਬ, ਦਿਲੀ ਦਾ ਖਹਿੜਾ ਛੱਡ ਕੇ ਕਿਸਾਨ ਜਥੇਬੰਦੀਆਂ ਦਿੱਲੀ ਤੋਂ ਆਉਣ ਵਾਲੇ ਸਾਰੇ ਬਾਰਡਰਾਂ ਤੇ ਗੱਡ ਦੇਣ ਪੰਥ ਦੇ ਝੰਡੇ: ਕਾਹਨ ਸਿੰਘ ਵਾਲਾ, ਜਥੇ. ਭੁੱਲਰ

qaumip

ਵਰਲਡ ਯੂਨੀਵਰਸਿਟੀ ਵਲੋਂ ”ਦੀ ਆਰਟ ਐਂਡ ਸਾਂਇਸ ਆਫ ਹੈਪੀਨੇਸ” ਵਿਸ਼ੇ ਤੇ ਵੈਬੀਨਾਰ ਦਾ ਆਯੋਜਨ

qaumip

ਮੋਦੀ ਸਰਕਾਰ ਨੇ ਕਿਸਾਨ ਕਾਲੇ ਕਾਨੂੰਨ ਬਣਾ ‘ਕੇ ਕਿਸਾਨਾਂ ਨੂੰ ਬਰਬਾਦੀ ਦੇ ਕੰਢੇ ਤੇ ਲਿਆ ਖੜ੍ਹਾ ਕੀਤਾ :- ਬੰਟੀ ਚੱਗਰਾ

qaumip

ਕਸਬਾ ਲੌਂਗੋਵਾਲ ਵਿਖੇ 2.70 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਦਾਮਨ ਥਿੰਦ ਬਾਜਵਾ ਨੇ ਕੀਤਾ ਉਦਘਾਟਨ

qaumip

Leave a Comment