16.7 C
New York
April 19, 2021
Punjab Sangrur-Barnala

ਵਾਲਮੀਕੀ ਰਾਮਾਇਣ ਵਿੱਚ ਲਿਖੀ ਗਈ ਰਾਮ ਕਥਾ ਇੱਕ ਅਦਭੁਤ ਰਚਨਾ – ਰਾਜੂ ਖੰਨਾ

ਮੰਡੀ ਗੋਬਿੰਦਗੜ ਦੇ ਵੱਖ ਵੱਖ ਮੰਦਿਰਾਂ ਵਿੱਚ ਮਨਾਇਆ ਗਿਆ ਭਗਵਾਨ ਵਾਲਮੀਕ ਦਾ ਪ੍ਰਕਾਸ਼ ਉਤਸਵ, ਰਾਜੂ ਖੰਨਾ ਨੇ ਲਵਾਈ ਵਿਸ਼ੇਸ਼ ਤੌਰ ਤੇ ਹਾਜਰੀ।ਮੰਡੀ ਗੋਬਿੰਦਗੜ -31 ਅਕਤੂਬਰਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ ਉਤਸਵ ਤੇ ਅੱਜ ਜਿੱਥੇ ਹਲਕਾ ਅਮਲੋਹ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਾਲਮੀਕ ਸਮਾਜ ਵੱਲੋਂ ਸਮਾਗਮ ਕਰਵਾਏ ਗਏ ਉੱਥੇ ਭਗਵਾਨ ਵਾਲਮੀਕ ਧਰਮ ਪ੍ਰਚਾਰ ਕਮੇਟੀ ਮਾਸਟਰ ਕਲੋਨੀ ਤੇ ਭਗਵਾਨ ਵਾਲਮੀਕ ਮੰਦਿਰ ਕਮੇਟੀ ਮੰਡੀ ਗੋਬਿੰਦਗੜ• ਵੱਲੋਂ ਵੱਖੋਂ ਵੱਖਰੇ ਸਮਾਗਮ ਕਰਵਾਏ ਗਏ ਜਿਹਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਕੇ ਭਗਵਾਨ ਵਾਲਮੀਕ ਜੀ ਨੂੰ ਨੱਤ ਮਸਤਕ ਹੋਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਤੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਗਵਾਨ ਵਾਲਮੀਕ ਵੱਲੋਂ ਰਾਮਾਇਣ ਵਿੱਚ ਲਿਖੀ ਗਈ ਰਾਮ ਕਥਾ ਇੱਕ ਅਦਭੁਤ ਰਚਨਾ ਹੈ। ਇਸ ਵਿੱਚ ਰਾਜ ਪ੍ਰਬੰਧ, ਸਮਾਜਿਕ ਜੀਵਨ, ਜੰਗਲ ਨਦੀਆਂ, ਵਣਜੀਵ ਅਤੇ ਕੁਦਰਤੀ ਸੁੰਦਰਤਾ ਦਾ ਵਰਣਨ ਕੀਤਾ ਗਿਆ ਹੈ। ਭਗਵਾਨ ਵਾਲਮੀਕ ਜੀ ਦੇ ਜੀਵਨ ਕਾਲ ਨੂੰ ਨਿਰਧਾਰਣ ਕਰਨਾ ਇੱਕ ਕਠਿਨ ਵਿਸ਼ਾ ਹੈ। ਉੇਹਨਾਂ ਕਿਹਾ ਆਧੂਨਿਕ ਵਿਦਵਾਨਾ ਨੇ ਮਹਾਭਾਰਤ ਕਾਲ ਨੂੰ ਈਸਾ ਪੁਰਵ ਪੰਜ ਹਜਾਰ ਸਾਲ ਮੰਨਿਆ ਹੈ। ਅਤੇ ਰਾਮਾਇਣ ਕਾਲ ਮਹਾ ਭਾਰਤ ਕਾਲ ਤੋਂ ਪਹਿਲਾ ਹੋਇਆ ਹੈ। ਕਿਉਂਕਿ ਮਹਾ ਭਾਰਤ ਵਿੱਚ ਰਾਮਾਇਣ ਦੇ ਪਾਤਰਾਂ ਦਾ ਵਰਣਨ ਹੈ। ਪਰੰਤੂ ਰਾਮਾਇਣ ਵਿੱਚ ਨਹੀਂ ਹੈ। ਤੇ ਰਾਮਾਇਣ ਕਾਲ ਹੀ ਮਹਾਰਿਸ਼ੀ ਵਾਲਮੀਕ ਜੀ ਦਾ ਜੀਵਨ ਕਾਲ ਮੰਨਿਆ ਗਿਆ ਹੈ। ਉਹਨਾਂ ਵਾਲਮੀਕ ਸਮਾਜ ਨੂੰ ਸੰਬੋਧਿਤ ਹੁੰਦਿਆ ਕਿਹਾ ਕਿ ਇੱਕੋ ਇੱਕ ਰਾਜਨੀਤਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਜਿਸ ਨੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਸਰਕਾਰ ਸਮੇਂ 300 ਕਰੋੜ ਰੁਪਏ ਦੀ ਲਾਗਤ ਨਾਲ ਭਗਵਾਨ ਵਾਲਮੀਕ ਜੀ ਦਾ ਰਾਮ ਤੀਰਥ ਸਥਾਨ ਸਥਾਪਿਤ ਕਰਕੇ ਸੰਗਤਾਂ ਦੇ ਦਰਸ਼ਨ ਲਈ ਸਪੁਰਦ ਕੀਤਾ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਰ ਇੱਕ ਧਰਮ ਅਤੇ ਮਹਿਜਬ ਦਾ ਬਰਾਬਰ ਸਤਕਾਰ ਕਰਦਾ ਹੈ। ਜਿਸ ਵੱਲੋਂ ਅਕਾਲੀ ਸਰਕਾਰ ਸਮੇਂ ਵਾਲਮੀਕ ਤੀਰਥ ਅਸਥਾਨ ਦੀ ਯਾਤਰਾ ਲਈ ਸੰਗਤਾਂ ਨੂੰ ਮੁਫਤ ਬੱਸਾਂ ਰਾਹੀਂ ਦਰਸ਼ਨ ਵੀ ਕਰਵਾਏ। ਉਹਨਾਂ ਇਸ ਮੌਕੇ ਤੇ ਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਨੂੰ ਵਧਾਈਆ ਵੀ ਦਿੱਤੀਆਂ। ਇਸ ਮੌਕੇ ਤੇ ਦੋਵਾਂ ਮੰਦਿਰ ਕਮੇਟੀਆਂ ਦੇ ਪ੍ਰਮੁੱਖ ਆਗੂਆਂ ਵੱਲੋਂ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਜੱਥੇ ਜਰਨੈਲ ਸਿੰਘ ਮਾਜਰੀ, ਪ੍ਰਧਾਨ ਵਿੱਕੀ ਚਾਹਲ, ਪ੍ਰਧਾਨ ਪਵਨ ਕੁਮਾਰ ਪੰਮੀ, ਸਾਬਕਾ ਕੋਂਸਲਰ ਪੁਨੀਤ ਗੋਇਲ, ਪ੍ਰਧਾਨ ਡੈਨੀ ਪਾਰਚਾ, ਮਾਨਵ ਸ਼ਾਹ, ਸੁਰਿੰਦਰ ਮਾਨ, ਰਜਿੰਦਰ ਗਾਗਟ, ਸੋਹਣ ਆਦੀਵਾਸੀ, ਵਿਜੇ ਕੁਮਾਰ ਬਾਲੁ, ਸ਼ਿੰਗਾਰਾ ਸਿੰਘ, ਪਵਨ ਮੱਟੂ, ਰਾਕੇਸ਼ ਕੁਮਾਰ, ਸੋਹਣ ਧਾਰੀਵਾਲ, ਧਰਮਪਾਲ ਧਾਲੀਵਾਲ, ਪ੍ਰੇਮ ਕੁਮਾਰ, ਕ੍ਰਿਸ਼ਨ ਕੁਮਾਰ, ਸੋਨੂੰ ਬਿੱਲਾ, ਰਾਕੇਸ਼ ਕੁਮਾਰ, ਧਰਮਪਾਲ ਭੜੀ ਪੀਏ ਰਾਜੂ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

Related posts

ਜੀ.ਕੇ.ਯੂ. ਨੇ ਭਗਵਾਨ ਬਾਲਮੀਕਿ ਜੀ ਦਾ ਜਨਮ ਦਿਹਾੜਾ “ਕੌਮੀ ਏਕਤਾ ਦਿਵਸ” ਦੇ ਰੂਪ ਵਿੱਚ ਮਨਾਇਆ

qaumip

ਮਾਪੇ ਕਮਿਊਨਿਟੀ ਵੱਲੋਂ ਜਾਣਕਾਰੀ ਪ੍ਰਦਾਨ ਕਰਨ ਤੇ ਸ਼ਲਾਘਾ

qaumip

ਦਾਨੇਵਾਲਾ ਅਤੇ ਆਹਲੂਪੁਰ ਚ ਚੱਲ ਰਹੇ ਸਕਿੱਲ ਸੈਂਟਰਾਂ ਇਲਾਕਾ ਵਾਸੀਆਂ ਲਈ ਬਣੇ ਚਾਨਣ ਮੁਨਾਰਾ ਐੱਸ ਡੀ ਐੱਮ

qaumip

ਬੀਜੇਪੀ ਨੂੰ ਵੱਡਾ ਝਟਕਾ : ਐਡਵੋਕੇਟ ਮਨਪ੍ਰੀਤ ਨਮੋਲ ਨੇ ਭਾਜਪਾ ਤੋਂ ਦਿੱਤਾ ਅਸਤੀਫਾ

qaumip

ਕਾਲੇ ਕਾਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ 5 ਨਵੰਬਰ ਨੂੰ 12 ਵਾਜੇ ਤੋਂ 4 ਤੱਕ ਚੱਕਾ ਜਾਮ ਦਾ ਸੱਦਾ

qaumip

ਸਮੂਹ ਸ਼ਹਿਰਾਂ ਤੇ ਕਸਬਿਆਂ ‘ਚ ਰਾਤ 10 ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ ਜਾਰੀ-ਜ਼ਿਲਾ ਮੈਜਿਸਟੇ੍ਰਟ ਬਾਹਰੀ ਸਮਾਜਿਕ ਇਕੱਠ ‘ਚ 250 ਤੇ ਅੰਦਰੂਨੀ ‘ਚ 100 ਵਿਅਕਤੀ ਹੋ ਸਕਣਗੇ ਸ਼ਾਮਲ

qaumip

Leave a Comment