16.2 C
New York
April 20, 2021
Delhi Latest News National New Delhi

ਮੋਦੀ ਸਰਕਾਰ ਅੱਜ ਕਰੇਗੀ ਵੱਡਾ ਐਲਾਨ! ਕੈਬਨਿਟ ਮੀਟਿੰਗ ‘ਚ ਲੱਗੇਗੀ ਮੋਹਰ

ਨਵੀਂ ਦਿੱਲੀ: ਕਿਸਾਨਾਂ ਦੇ ਮੁੱਦੇ ਉੱਪਰ ਬੁਰੀ ਤਰ੍ਹਾਂ ਘਿਰੀ ਮੋਦੀ ਸਰਕਾਰ ਅੱਜ ਵੱਡਾ ਐਲਾਨ ਕਰ ਸਕਦੀ ਹੈ। ਪੂਰੀ ਦੁਨੀਆ ਵਿੱਚ ਹੋ ਰਹੀ ਅਲੋਚਨਾ ਤੋਂ ਧਿਆਨ ਲਾਂਭੇ ਕਰਨ ਲਈ ਹੁਣ ਮੋਦੀ ਸਰਕਾਰ ਬੇਰੁਜ਼ਗਾਰਾਂ ਲਈ ਵੱਡੀ ਸਕੀਮ ਲਿਆ ਸਕਦੀ ਹੈ। ਸੂਤਰਾਂ ਮੁਤਾਬਕ ਸਰਕਾਰ ਵੱਲੋਂ ਅੱਜ ਹੋ ਰਹੀ ਕੈਬਨਿਟ ਮੀਟਿੰਗ ਵਿੱਚ ਨਵੀਂ ਰੁਜ਼ਗਾਰ ਯੋਜਨਾ ਉੱਪਰ ਮੋਹਰ ਲਾਈ ਜਾ ਸਕਦੀ ਹੈ।

 

 

ਪਤਾ ਲੱਗਾ ਹੈ ਕਿ ਕੈਬਨਿਟ ਬੈਠਕ ‘ਚ ਮੋਦੀ ਸਰਕਾਰ ਕਿਸਾਨਾਂ ਦੇ ਮੁੱਦੇ ‘ਤੇ ਵੀ ਫੈਸਲਾ ਲੈ ਸਕਦੀ ਹੈ। ਇਸ ਦੇ ਨਾਲ ਹੀ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵੀ ਸਰਕਾਰ ਕਦਮ ਚੁੱਕ ਸਕਦੀ ਹੈ। ਇਸ ਲਈ ਮੋਦੀ ਸਰਕਾਰ ਕੈਬਨਿਟ ਬੈਠਕ ‘ਚ ਰੁਜ਼ਗਾਰ ਸਕੀਮ ‘ਤੇ ਮੋਹਰ ਲਾ ਸਕਦੀ ਹੈ।

 

ਦਸ ਦਈਏ ਕਿ ਇਸ ਦੇ ਨਾਲ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਰੁਜ਼ਗਾਰ ਦੀ ਨਵੀਂ ਯੋਜਨਾ ਬਾਰੇ ਜਾਣਕਾਰੀ ਦਿੱਤੀ ਹੈ। ਇਸ ਯੋਜਨਾ ਦਾ ਨਾਮ ਸਵੈ-ਨਿਰਭਰ ਭਾਰਤ ਰੁਜ਼ਗਾਰ ਯੋਜਨਾ ਹੋਵੇਗਾ। ਇਸ ਤਹਿਤ ਸਰਕਾਰ ਨਵੀਆਂ ਨੌਕਰੀਆਂ ਲਈ ਕੁਝ ਢਿੱਲ ਦੇ ਸਕਦੀ ਹੈ ਤਾਂ ਜੋ ਕੰਪਨੀਆਂ ਵਧੇਰੇ ਲੋਕਾਂ ਨੂੰ ਰੁਜ਼ਗਾਰ ਦੇ ਸਕਣ। ਹੁਣ ਮੰਨਿਆ ਜਾ ਰਿਹਾ ਹੈ ਕਿ ਇਸ ਯੋਜਨਾ ‘ਤੇ ਮੰਤਰੀ ਮੰਡਲ ਵੱਲੋਂ ਮੋਹਰ ਲੱਗ ਸਕਦੀ ਹੈ।

ਇਹ ਕਿਹਾ ਜਾ ਰਿਹਾ ਸੀ ਕਿ ਕੋਰੋਨਾ ਕਾਲ ਵਿੱਚ ਲੌਕਡਾਊਨ ਕਾਰਨ ਲੱਖਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ। ਲੋਕਾਂ ਦੀ ਆਮਦਨੀ ਵੀ ਘੱਟ ਗਈ ਹੈ। ਕੋਰੋਨਾ ਅਵਧੀ ਦੌਰਾਨ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਗਏ ਹਨ। ਇਸ ਨੂੰ ਧਿਆਨ ‘ਚ ਰੱਖਦਿਆਂ, ਮੋਦੀ ਸਰਕਾਰ ਨਵੀਂ ਰੁਜ਼ਗਾਰ ਯੋਜਨਾ ਲਿਆਉਣ ‘ਤੇ ਵਿਚਾਰ ਕਰ ਰਹੀ ਹੈ। ਇਹ ਕਿਰਤ ਮੰਤਰਾਲੇ ਦੁਆਰਾ ਪ੍ਰਸਤਾਵਿਤ ਕੀਤਾ ਗਿਆ ਹੈ।

Related posts

ਕਿਸਾਨਾਂ ਨੂੰ ਵੱਡੀ ਰਾਹਤ, ਖੰਡ ਬਰਾਮਦ ਸਬਸਿਡੀ ਨੂੰ ਮਿਲੀ ਹਰੀ ਝੰਡੀ

qaumip

AAP ਦੇ ਮੁਹੱਲਾ ਕ‍ਲੀਨਿਕ ਦੇ ਤਰਜ ”ਤੇ ਗੁਜਰਾਤ ਸਰਕਾਰ ਨੇ ਸ਼ੁਰੂ ਕੀਤਾ ਦੀਨਦਿਆਲ ਕਲੀਨਿਕ

qaumip

ਮਨਜਿੰਦਰ ਸਿਰਸਾ ਖਿਲਾਫ ਐਫਆਈਆਰ, ਧੋਖਾਧੜੀ ਤੇ ਜਾਲਸਾਜ਼ੀ ਦੇ ਲੱਗੇ ਇਲਜ਼ਾਮ

qaumip

ਕੇਜਰੀਵਾਲ ਦਾ ਦਾਅਵਾ: ‘ਜੇਕਰ ਨਜ਼ਰਬੰਦ ਨਾ ਕੀਤਾ ਜਾਂਦਾ ਤਾਂ ਮੈਂ ਕਿਸਾਨਾਂ ਦਾ ਸਮਰਥਨ ਕਰਨ ਜਾਂਦਾ’

qaumip

ਬੁਮਰਾਹ ਨੇ ਕਮਾਈ ਦੇ ਮਾਮਲੇ ’ਚ ਕੋਹਲੀ ਨੂੰ ਛੱਡਿਆ ਪਿੱਛੇ

qaumip

ਅਰਨਬ ਗੋਸਵਾਮੀ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜਿਆ

qaumip

Leave a Comment