16.7 C
New York
April 20, 2021
Delhi Entertainment National New Delhi

ਮੁਸ਼ਕਿਲਾਂ ‘ਚ ਘਿਰੀ ਬਾਲੀਵੁੱਡ ਅਦਾਕਾਰਾ ‘ਕੰਗਨਾ ਰਣੌਤ’, ਹੁਣ ਭੁਲੱਥ ‘ਚ ਹੋਈ ਸ਼ਿਕਾਇਤ ਦਰਜ

ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਖੇ ਧਰਨੇ ‘ਤੇ ਡਟੀਆਂ ਕਿਸਾਨ ਬੀਬੀਆਂ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵਿਰੁੱਧ ਪੰਜਾਬੀਆਂ ‘ਚ ਗੁੱਸਾ ਵਧਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕੰਗਨਾ ਰਣੌਤ ਦੀ ਮੁਸ਼ਕਿਲਾਂ ਵੀ ਦਿਨੋ-ਦਿਨ ਵੱਧਦੀਆਂ ਜਾ ਰਹੀਆਂ ਹਨ।

ਹੁਣ ਖੇਤੀ ਵਿਕਾਸ ਬੈਂਕ ਭੁਲੱਥ ਦੇ ਚੇਅਰਮੈਨ ਗੁਰਮੀਤ ਸਿੰਘ ਥਾਪਰ ਵੱਲੋਂ ਕੰਗਨਾ ਰਣੌਤ ਖ਼ਿਲਾਫ਼ ਕਾਰਵਾਈ ਲਈ ਸ਼ਿਕਾਇਤ ਐੱਸ. ਐੱਚ. ਓ. ਭੁਲੱਥ ਅਮਨਪ੍ਰੀਤ ਕੌਰ ਨੂੰ ਸੌਂਪੀ ਗਈ। ਜਿਸ ਰਾਹੀਂ ਮੰਗ ਕੀਤੀ ਗਈ ਕਿ ਇਸ ਮਾਮਲੇ ‘ਚ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸਬੰਧ ‘ਚ ਐੱਸ. ਐੱਚ. ਓ. ਭੁਲੱਥ ਨੇ ਕਿਹਾ ਕਿ ਇਸ ਸ਼ਿਕਾਇਤ ਨੂੰ ਸੀਨੀਅਰ ਅਫ਼ਸਰਾਂ ਦੇ ਧਿਆਨ ‘ਚ ਲਿਆਂਦਾ ਜਾਵੇਗਾ, ਜਿਸ ਉਪਰੰਤ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਭੁਲੱਥ ਵਿਖੇ ਬੀਤੇ ਦਿਨ ਕਿਸਾਨ-ਮਜਦੂਰ ਏਕਤਾ ਸੰਗਠਨ ਵੱਲੋਂ ਚੇਅਰਮੈਨ ਥਾਪਰ ਦੀ ਅਗਵਾਈ ਹੇਠ ਕੰਗਨਾ ਰਣੌਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਗ੍ਰਹਿ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪੁਤਲੇ ਫੂਕੇ ਗਏ। ਇਸ ਮੌਕੇ ਚੇਅਰਮੈਨ ਗੁਰਮੀਤ ਸਿੰਘ ਥਾਪਰ ਨੇ ਕਿਹਾ ਕਿ ਬਾਲੀਵੁੱਡ ਅਦਾਕਾਰਾਂ ਕੰਗਨਾ ਰਣੌਤ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨੇ ਵਿਚ ਸ਼ਾਮਲ ਹੋਈਆਂ ਬੀਬੀਆਂ ਨੂੰ 100 ਰੁਪਏ ਦਿਹਾੜੀ ‘ਤੇ ਆਈਆਂ ਕਹਿਣਾ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਕੰਗਨਾ ਖੁਦ ਇਕ ਔਰਤ ਹੈ, ਉਸ ਨੂੰ ਤਾਂ ਧਰਨੇ ‘ਚ ਸ਼ਾਮਲ ਹੋਈਆਂ ਔਰਤਾਂ ਦਾ ਸਨਮਾਨ ਕਰਨਾ ਚਾਹੀਦਾ ਸੀ।

ਇਸ ਮੌਕੇ ਪਾਵਰਕਾਮ ਭੁਲੱਥ ਦੇ ਐੱਸ. ਡੀ. ਓ. ਪਰਮਿੰਦਰ ਸਿੰਘ ਨੇ ਕਿਹਾ ਕਿ ਜੇਕਰ ਦੇਸ਼ ਦੀ ਆਰਥਿਕਤਾ ਨੂੰ ਬਚਾਉਣਾ ਹੈ ਤਾਂ ਕਿਸਾਨ ਨੂੰ ਆਰਥਿਕ ਤੌਰ ‘ਤੇ ਤਗੜਾ ਕਰਨਾ ਪਵੇਗਾ, ਜਿਸ ਤੋਂ ਬਾਅਦ ਮਜਦੂਰ ਵੀ ਆਰਥਿਕ ਤੌਰ ‘ਤੇ ਮਜ਼ਬੂਤ ਹੋਵੇਗਾ।

 

ਇਸ ਮੌਕੇ ਸਾਬਕਾ ਵਾਈਸ ਚੇਅਰਮੈਨ ਸੁਖਦੇਵ ਸਿੰਘ ਬੱਬੀ, ਗੁਰਵਿੰਦਰ ਸਿੰਘ ਸੋਹੀ, ਯੂਨਸ ਪੀਟਰ, ਬਲਵਿੰਦਰ ਬਜਾਜ, ਅਮਰੀਕ ਸਿੰਘ ਖੱਸਣ, ਨੱਥਾ ਸਿੰਘ ਮੱਲ੍ਹੀ, ਮਾ. ਭਗਵੰਤ ਸਿੰਘ ਵਿਰਕ ਸਮੇਤ ਸੈਕੜੇ ਲੋਕਾਂ ਨੇ ਕੰਗਣਾ ਰਣੌਤ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਮੌਕੇ ‘ਤੇ ਪਹੁੰਚੇ ਐੱਸ. ਡੀ. ਐੱਮ. ਭੁਲੱਥ ਟੀ. ਬੀਨਿਥ (ਆਈ. ਏ. ਐੱਸ.) ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।

 

ਇਹ ਵੀ ਪੜ੍ਹੋ: ‘

Related posts

ਸਰਕਾਰ ਨਹੀਂ ਲਵੇਗੀ ਖੇਤੀ ਕਾਨੂੰਨ ਵਾਪਸ, 3 ਵੱਡੀਆਂ ਸੋਧਾਂ ਲਈ ਸਹਿਮਤ, ਜਾਣੋ ਕਿੱਥੇ ਫਸਿਆ ਕਿਸਾਨਾਂ ਤੇ ਸਰਕਾਰ ਦਾ ਪੇਚਾ

qaumip

ਸੋਨੂੰ ਸੂਦ ਦੇ ਨੇਕ ਕੰਮਾਂ ਤੋਂ ਪ੍ਰਭਾਵਿਤ ਹੋਇਆ ਹੈਦਰਾਬਾਦ

qaumip

ਬੀ.ਕੇ.ਯੂ.ਉਗਰਾਹ‍ਾਂ ਵੱਲੋਂ 25 ਅਕਤੂਬਰ ਨੂੰ ਮੋਦੀ ਹਕੂਮਤ ਤੇ ਕ‍ਰਪੋਰੇਟਾਂ ਦਾ ਆਦਮ ਕੱਦ ਬੁੱਤ ਫੂਕਣ ਦਾ ਐਲਾਨ

qaumip

ਨਿੱਕੀ-ਜਾਨ ਨੇੜਿਓਂ ਵੱਧਿਆ! ਨਵਰਾਤਰੀ ਦੇ ਜਸ਼ਨਾਂ ਵਿੱਚ ਵਿਸ਼ੇਸ਼ ਬੰਧਨ ਵੇਖਣ ਨੂੰ ਮਿਲਿਆ

qaumip

ਹਵਾ ਪ੍ਰਦੂਸ਼ਣ ਵਿਦਿਆਰਥੀਆਂ ਦੇ ਪ੍ਰਦਰਸ਼ਨ ਅਤੇ ਵਿਵਹਾਰ ਨੂੰ ਪ੍ਰਭਾਵਤ ਕਰਦਾ ਹੈ: ਵਿਜੈ ਗਰਗ

qaumip

ਗੁਜਰਾਤ: ਮੋਦੀ ਨੇ ਗਿਰਨਾਰ ਰੋਪਵੇਅ ਦਾ ਉਦਘਾਟਨ ਕੀਤਾ, ਕਿਹਾ ਵਿਸ਼ਵ ਪੱਧਰੀ ਸਹੂਲਤ ਨਾਲ ਸੈਰ-ਸਪਾਟਾ ਵਧੇਗਾ

qaumip

Leave a Comment