16.7 C
New York
April 19, 2021
Punjab Sangrur-Barnala

ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਅਤੇ ਆਰਐੱਸਐੱਸ ਦੀ ਮੀਟਿੰਗ ਖ਼ਿਲਾਫ਼ ਰੋਸ ਮਾਰਚ ਕੱਢਿਆ ਗਿਆ

ਸੰਗਰੂਰ,31 ਅਕਤੂਬਰ (ਜਗਸੀਰ ਲੌਂਗੋਵਾਲ ) – ਭਾਜਪਾ ਆਗੂਆਂ ਵਲੋਂ ਸ਼ਹਿਰ ਦੇ ਸਰਵਹਿਤਕਾਰੀ ਸਕੂਲ ਵਿੱਚ ਮੀਟਿੰਗ ਕਰਨ ਦੀ ਭਿਣਕ ਪੈਣ ਤੇ ਅੱਜ ਸਵੇਰੇ ਸਵਖਤੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਅਤੇ ਆਰਐੱਸਐੱਸ ਦੀ ਮੀਟਿੰਗ ਖ਼ਿਲਾਫ਼ ਰੋਸ ਮਾਰਚ ਕੱਢਿਆ ਗਿਆ ।ਰੇਲਵੇ ਸਟੇਸ਼ਨ ਤੇ ਹਜਾਰਾਂ ਕਿਸਾਨਾਂ ਨੇ ਇਕੱਠੇ ਹੋ ਬਰਨਾਲਾ ਕੈਂਚੀਆਂ, ਵੱਡਾ ਚੌਕ ,ਸੁਨਾਮੀ ਗੇਟ ਹੁੰਦੇ ਹੋਏ ਸ਼ਹਿਰ ਵਿਚੋਂ ਦੀ ਰੋਸ਼ ਪ੍ਰਦਰਸ਼ਨ ਕੀਤਾ ਅਤੇ ਆਰਐਸਐਸ ਅਤੇ ਭਾਜਪਾ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਸੰਗਰੂਰ ਪੁਲਿਸ ਪ੍ਰਸ਼ਾਸ਼ਨ ਦੀ ਵੀ ਨਿੰਦਾ ਕੀਤੀ ਗਈ ।ਅੱਜ ਦੇ ਰੋਸ ਮਾਰਚ ਦੀ ਅਗਵਾਈ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ,ਬੀ ਕੇ ਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ, ਬੀਕੇਯੂ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਬਲਵੀਰ ਸਿੰਘ ਜਲੂਰ, ਕੁੱਲ ਹਿੰਦ ਕਿਸਾਨ ਫੈੱਡਰੇਸ਼ਨ ਦੇ ਆਗੂ ਕਿਰਨਜੀਤ ਸਿੰਘ ਸੇਖੋਂ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਸਕੱਤਰ ਮੇਜਰ ਸਿੰਘ ਪੁੰਨਾਵਾਲ,ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਊਧਮ ਸਿੰਘ ਸੰਤੋਖਪੁਰਾ, ਬੀ ਕੇ ਯੂ ਕਾਦੀਆਂ ਦੇ ਜ਼ਿਲਾ ਮੀਤ ਪ੍ਰਧਾਨ ਵਰਿੰਦਰਪਾਲ ਸਿੰਘ, ਕਿਸਾਨ ਆਗੂ ਜਰਨੈਲ ਸਿੰਘ ਜਹਾਂਗੀਰ ਨੇ ਕੀਤੀ ।

ਰੇਲਵੇ ਸਟੇਸ਼ਨ ਸੰਗਰੂਰ ਤੇ ਕੀਤੀ ਗਈ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਜਿੱਥੇ ਮੋਦੀ ਸਰਕਾਰ ਹਰ ਰੋਜ਼ ਨਵੇਂ ਤੋਂ ਨਵੇਂ ਆਰਡੀਨੈਂਸ ਅਤੇ ਕਾਨੂੰਨ ਲਿਆ ਕੇ ਕਿਸਾਨੀ ਕਿੱਤੇ ਨੂੰ ਬਰਬਾਦ ਕਰਨ ਲੱਗੀ ਹੈ ਤੇ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਕਿਸਾਨੀ ਘੋਲ ਨੂੰ ਵੀ ਦਬਾਉਣਾ ਚਾਹੁੰਦੀ ਹੈ ਉਥੇ ਆਰਐਸਐਸ ਅਤੇ ਭਾਜਪਾ ਦੇ ਆਗੂ ਪੰਜਾਬ ਵਿਚ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਇਸੇ ਕਰਕੇ ਵਾਰ ਵਾਰ ਮੀਟਿੰਗਾਂ ਤੇ ਹੋਰ ਪ੍ਰੋਗਰਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ।ਆਗੂਆਂ ਨੇ ਸੰਗਰੂਰ ਦੇ ਪੁਲਿਸ ਪ੍ਰਸ਼ਾਸਨ ਦੀ ਵੀ ਨਿੰਦਾ ਕੀਤੀ ਕੇ ਇਨ੍ਹਾਂ ਨੂੰ ਸਕੂਲਾਂ ਵਿਚ ਮੀਟਿੰਗਾਂ ਕਰਨ ਦੀ ਪ੍ਰਵਾਨਗੀ ਦੇ ਕੇ ਭਾਜਪਾ ਲੀਡਰਾਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਜਿੱਥੇ ਅੱਜਕੱਲ੍ਹ ਸਕੂਲ ਬੰਦ ਹਨ ਬੱਚਿਆਂ ਦੀ ਪੜ੍ਹਾਈ ਦਾ ਬੁਰਾ ਹਾਲ ਹੈ ਉਨ੍ਹਾਂ ਲਈ ਤਾਂ ਸਕੂਲ ਖੁੱਲ੍ਹ ਨਹੀਂ ਰਹੇ ਪਰ ਭਾਜਪਾ ਲੀਡਰ ਕਿਵੇਂ ਸਕੂਲਾਂ ਵਿੱਚ ਮੀਟਿੰਗਾਂ ਕਰ ਰਹੇ ਕਰ ਰਹੇ ਹਨ ਕੀ ਇਹ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਹੀ ਹੋ ਰਿਹਾ ਹੈ ।ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਾਨੂੰ ਮੀਟਿੰਗ ਦੀ ਕਿਸੇ ਪਾਸੇ ਵੀ ਭਿਣਕ ਪੈਂਦੀ ਹੈ ਤਾਂ ਅਸੀਂ ਇਸ ਦਾ ਜ਼ੋਰਦਾਰ ਵਿਰੋਧ ਕਰਾਂਗੇ ਚਾਹੇ ਸਮਾਂ ਰਾਤ ਦਾ ਹੋਵੇ ਚਾਹੇ ਦਿਨ ਦਾ ਅਸੀਂ ਚੌਵੀ ਘੰਟੇ ਇਸ ਗੱਲ ਦੀ ਨਿਗਰਾਨੀ ਕਰ ਰਹੇ ਹਾਂ। ਕੁੱਲ ਹਿੰਦ ਕਿਸਾਨ ਸਭਾ (ਅਜੇ ਭਵਨ )ਦੇ ਆਗੂ ਨਰੰਜਣ ਸਿੰਘ ਚੁਨਾਗਰਾ ,ਨਿਰਮਲ ਸਿੰਘ ਬਟਰਿਆਣਾ, ਕਿਸਾਨ ਆਗੂ ਸ਼ਿਆਮ ਦਾਸ ਕਾਂਝਲੀ, ਭਜਨ ਸਿੰਘ ਢੱਡਰੀਆਂ, ਗੁਰਮੀਤ ਸਿੰਘ ਕਪਿਆਲ,ਮੰਗਤ ਰਾਮ ਲੌਂਗੋਵਾਲ , ਮਿੱਠਾ ਸਿੰਘ ਬਡਰੁੱਖਾਂ, ਅਮਰੀਕ ਸਿੰਘ ਕਾਂਝਲਾ, ਕਸ਼ਮੀਰ ਸਿੰਘ ਅਤੇ ਔਰਤ ਆਗੂ ਸੁਖਪਾਲ ਕੌਰ ਛਾਜਲੀ ਨੇ ਦੱਸਿਆ ਕਿ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵੱਲੋਂ ਦਿੱਤੇ ਸੱਦੇ ਤਹਿਤ 5 ਨਵੰਬਰ ਨੂੰ ਚਾਰ ਘੰਟੇ ਸੜਕਾਂ ਜਾਮ ਕਰਨ ਲਈ ਸੰਗਰੂਰ ਜ਼ਿਲ੍ਹੇ ਦੇ ਧੂਰੀ,ਮਲੇਰਕੋਟਲਾ,ਭਵਾਨੀਗੜ੍ਹ, ਸੰਗਰੂਰ, ਲਹਿਰਾ, ਸ਼ੇਰਪੁਰ ਸਮੇਤ ਇਨ੍ਹਾਂ ਥਾਵਾਂ ਤੇ ਚੱਕਾ ਜਾਮ ਕੀਤਾ ਜਾਵੇਗਾ। ਜਿਸ ਦੀ ਪਿੰਡਾਂ ਵਿੱਚ ਵੱਡੇ ਪੱਧਰ ਤੇ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।

Related posts

ਬਲਰਾਜ ਚੌਹਾਨ ਨੇ 27 ਘੰਟੇ ਵਾਲੀ 405 ਕਿਲੋਮੀਟਰ ਸਾਇਕਲਿੰਗ ਰੇਸ 18.5 ਘੰਟੇ ਚ ਪੂਰੀ ਕੀਤੀ।

qaumip

ਮੋਦੀ ਸਰਕਾਰ ਝੁਕੇਗੀ ਅਤੇ ਕਿਸਾਨ ਅੰਦੋਲਨ ਜਿੱਤੇਗਾ – ਕਿਸਾਨ ਜਥੇਬੰਦੀਆਂ 5 ਨਵੰਬਰ ਨੂੰ ਪੂਰੇ ਭਾਰਤ ਵਿੱਚ ਕੀਤਾ ਜਾਵੇਗਾ ਚੱਕਾ ਜਾਮ

qaumip

551ਵੇਂ ਪ੍ਰਕਾਸ਼ ਪੁਰਬ ਮੌਕੇ ਜਲੰਧਰ ‘ਚ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ

qaumip

ਲੁਧਿਆਣਾ ‘ਚ ਦੁਸਹਿਰੇ ਮੌਕੇ ਤੇ ਹੋਇਆ ਧਮਾਕਾ

qaumip

ਵਿਧਾਇਕ ਨਾਜਰ ਸਿੰਘ ਮਾਨਸਾਹੀਆ ਵੱਲੋਂ ਸ਼ਹਿਰੀ ਵਾਤਾਵਰਣ ਸੁਧਾਰਪ੍ਰੋਗਰਾਮ ਤਹਿਤ 2 ਗਲੀਆਂ ‘ਚ ਇੰਟਰਲਾਕ ਟਾਇਲਾਂ ਦੇ ਕੰਮ ਦੀ ਸ਼ੁਰੂਆਤ

qaumip

ਭਾਰਤ ਵਿੱਚ ਬਲਾਤਕਾਰ

qaumip

Leave a Comment