16.2 C
New York
April 20, 2021
Delhi Latest News National New Delhi

ਕਿਸਾਨ ਅੰਦੋਲਨ: ਸਿੰਘੂ ਸਰਹੱਦ ‘ਤੇ ਵਧਾਈ ਗਈ ਫੋਰਸ, ‘ਨਿਹੰਗ ਸਿੰਘਾਂ’ ਨੇ ਵੀ ਸੰਭਾਲਿਆ ਮੋਰਚਾ

ਨਵੀਂ ਦਿੱਲੀ— ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ 11ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਦਿੱਲੀ-ਹਰਿਆਣਾ ‘ਤੇ ਸਥਿਤ ਸਿੰਘੂ ਸਰਹੱਦ ‘ਤੇ ਵੱਡੀ ਗਿਣਤੀ ਵਿਚ ਕਿਸਾਨਾਂ ਦੀ ਭੀੜ ਪਿਛਲੇ 10 ਦਿਨਾਂ ਤੋਂ ਦਿਨ-ਰਾਤ ਡਟੀ ਹੋਈ ਹੈ। ਸਿੰਘੂ ਸਰਹੱਦ ਦੇ ਨਾਲ-ਨਾਲ ਕਿਸਾਨ ਟਿਕਰੀ ਸਰਹੱਦ ਅਤੇ ਗਾਜ਼ੀਪੁਰ ਸਰਹੱਦ ‘ਤੇ ਵੀ ਡਟੇ ਹੋਏ ਹਨ। ਇਸ ਤੋਂ ਇਲਾਵਾ ਕੁਝ ਕਿਸਾਨ ਬੁਰਾੜੀ ਮੈਦਾਨ ‘ਚ ਵੀ ਧਰਨਾ ਪ੍ਰਦਰਸ਼ਨ ਕਰ ਰਹੇ ਹਨ। 

ਸਿੰਘੂ ਸਰਹੱਦ ‘ਤੇ ਧਰਨੇ ‘ਤੇ ਬੈਠੇ ਕਿਸਾਨਾਂ ਦੀ ਗਿਣਤੀ ਹਰ ਰੋਜ਼ ਵਧ ਰਹੀ ਹੈ। ਜਿਸ ਨੂੰ ਵੇਖਦਿਆਂ ਇੱਥੇ ਫੋਰਸ ਦੀ ਤਾਇਨਾਤੀ ‘ਚ ਵੀ ਇਜ਼ਾਫਾ ਹੋ ਰਿਹਾ ਹੈ। ਸਿੰਘੂ ਸਰਹੱਦ ‘ਤੇ ਨਿਹੰਗ ਸਿੰਘਾਂ ਨੇ ਮੋਰਚਾ ਸੰਭਾਲ ਲਿਆ ਹੈ। ਇਸ ਤੋਂ ਇਲਾਵਾ ਦਿੱਲੀ ਪੁਲਸ ਦੀ ਐਂਟਰੀ ਟੈਰਰ ਸਕਵਾਇਡ ਸਪੈਸ਼ਲ ਸੈੱਲ ਦੇ ਸੀਨੀਅਰ ਅਫ਼ਸਰ ਵੀ ਡਿਊਟੀ ‘ਤੇ ਤਾਇਨਾਤ ਹਨ।

ਇਹ ਅਧਿਕਾਰੀ ਸਰਹੱਦ ‘ਤੇ ਸੁਰੱਖਿਆ ਵਿਵਸਥਾ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਸਿੰਘੂ ਸਰਹੱਦ ‘ਤੇ ਆਈ. ਟੀ. ਬੀ. ਪੀ., ਆਰ. ਏ. ਐੱਫ., ਸੀ. ਆਰ. ਪੀ. ਐੱਫ. ਦੇ ਜਵਾਨ ਤਾਇਨਾਤ ਕੀਤੇ ਗਏ ਹਨ ਤਾਂ ਦੂਜੇ ਪਾਸੇ ਫਰੰਟ ਲਾਈਨ ‘ਤੇ ਨਿਹੰਗ ਸਰਦਾਰ ਤਾਇਨਾਤ ਕੀਤੇ ਗਏ ਹਨ। ਹੱਥਾਂ ਵਿਚ ਕਿਰਪਾਨ ਫੜ੍ਹੀ, ਘੋੜੇ ਨਾਲ ਨਿਹੰਗ ਸਰਦਾਰ ਸਰਹੱਦ ‘ਤੇ ਮੌਜੂਦ ਹਨ।

Related posts

ਦੇਸ਼ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ 78 ਲੱਖ ਨੂੰ ਪਾਰ ਕਰ ਗਈ ਹੈ, ਹੁਣ ਤੱਕ 70 ਲੱਖ ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ

qaumip

ਪਰਸਨਲ ਡਾਟਾ ਪ੍ਰੋਟੈਕਸ਼ਨ ਬਿੱਲ 28 ਤੇ 29 ਨੂੰ ਸੰਯੁਕਤ ਕਮੇਟੀ ਦੀ ਬੈਠਕ

qaumip

Farmers Protest: ਖੇਤੀਬਾੜੀ ਮੰਤਰੀ ਵੱਲੋਂ ਗੱਲਬਾਤ ਲਈ ਸੱਦਾ, ਕਿਸਾਨ ਹਾਈਵੇਅ ‘ਤੇ ਕਰਨਗੇ ਬੈਠਕ

qaumip

ਪਸ਼ਚਾਤਾਪ ਲਈ ਕੌਰ ਬ੍ਰਿਗੇਡ ਨੇ ਕੀਤੇ 59 ਸਹਿਜ ਪਾਠ

qaumip

ਨਿਰਮਲਾ ਸੀਤਾਰਮਨ ਦਾ ਹਮਲਾ, ਪੰਜਾਬ ‘ਚ ਲੜਕੀ ਨਾਲ ਬਲਾਤਕਾਰ’ ਤੇ ਰਾਹੁਲ ਕਿਉਂ ਚੁੱਪ ਹਨ?

qaumip

ਮੁਸ਼ਕਿਲਾਂ ‘ਚ ਘਿਰੀ ਬਾਲੀਵੁੱਡ ਅਦਾਕਾਰਾ ‘ਕੰਗਨਾ ਰਣੌਤ’, ਹੁਣ ਭੁਲੱਥ ‘ਚ ਹੋਈ ਸ਼ਿਕਾਇਤ ਦਰਜ

qaumip

Leave a Comment