16.7 C
New York
April 19, 2021
Punjab

ਪੁਲਿਸ ਨੇ ਰੋਕੀ ਭਾਜਪਾ ਦੀ ਇਨਸਾਫ਼ ਯਾਤਰਾ

ਜਲੰਧਰ : ਪੰਜਾਬ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ‘ਚ ਹੋਏ ਘੁਟਾਲੇ ਦੇ ਵਿਰੋਧ ਵਿਚ ਦਲਿਤ ਇਨਸਾਫ ਯਾਤਰਾ ਰਵਾਨਾ ਕਰਨ ਲਈ ਪੁੱਜੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਸਾਥੀਆਂ ਸਮੇਤ ਪੁਲਿਸ ਨੇ ਅੱਜ ਸੂਰਿਆ ਇਨਕਲੇਵ ਤੋਂ ਰੈਲੀ ਕੱਢਣ ਮੌਕੇ ਗ੍ਰਿਫ਼ਤਾਰ ਕਰ ਲਿਆ। ਬੀਤੇ ਦਿਨ ਹੀ ਭਾਜਪਾ ਦੇ ਐੱਸਸੀ ਮੋਰਚੇ ਨੇ ਜਲੰਧਰ ਤੋਂ ਚੰਡੀਗੜ੍ਹ ਤਕ ਦਲਿਤ ਇਨਸਾਫ਼ ਯਾਤਰਾ ਕੱਢਣ ਦਾ ਐਲਾਨ ਕੀਤਾ ਸੀ, ਜਿਸ ਨੂੰ ਅੱਜ ਸੂਰਿਆ ਇਨਕਲੇਵ ਤੋਂ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਝੰਡੀ ਦੇ ਕੇ ਰਵਾਨਾ ਕਰਨਾ ਸੀ। ਅੱਜ ਸਵੇਰੇ ਭਾਜਪਾ ਐੱਸਸੀ ਮੋਰਚੇ ਦੇ ਆਗੂ ਤੇ ਕਾਰਕੁੰਨ ਵੱਡੀ ਗਿਣਤੀ ਵਿਚ ਸੂਰਿਆ ਇਨਕਲੇਵ ਇਕੱਤਰ ਹੋ ਗਏ।
ਪੁਲਿਸ ਨੇ ਵੀ ਸਾਰੇ ਇਲਾਕੇ ਨੂੰ ਛਾਉਣੀ ’ਚ ਤਬਦੀਲ ਕਰ ਦਿੱਤਾ ਅਤੇ ਵੱਡੀ ਗਿਣਤੀ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਸਨ। ਜਿੱਥੇ ਇਕ ਪਾਸੇ ਭਾਜਪਾ ਦਲਿਤ ਇਨਸਾਫ ਯਾਤਰਾ ਕੱਢਣ ਲਈ ਪੂਰੀ ਤਿਆਰ ਨਾਲ ਆਈ ਸੀ, ਉਥੇ ਹੀ ਪੰਜਾਬ ਸਰਕਾਰ ਇਸ ਯਾਤਰਾ ਨੂੰ ਰੋਕਣ ਲਈ ਪੂਰੀ ਤਰ੍ਹਾਂ ਤਿਆਰ ਬੈਠੀ ਸੀ। ਜਿਉਂ ਹੀ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਅਤੇ ਹੋਰ ਆਗੂ ਦਲਿਤ ਇਨਸਾਫ ਯਾਤਰਾ ਕੱਢਣ ਲਈ ਤੁਰੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਗੱਡੀਆਂ ਵਿਚ ਬਿਠਾ ਕੇ ਸਰਕਟ ਹਾਊਸ ਲਿਆ ਕੇ ਡੱਕ ਦਿੱਤਾ। ਇਸ ਦੌਰਾਨ ਭਾਜਪਾ ਵਰਕਰਾਂ ਨੇ ਕੈਪਟਨ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

Related posts

ਕਿਸਾਨ ਜਥੇਬੰਦੀ ਨੇ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਖੱਟਰ ਦੀ ਅਰਥੀ

qaumip

ਅਨਮੋਲ ਗਗਨ ਮਾਨ ਨੂੰ ਆਮ ਆਦਮੀ ਪਾਰਟੀ ਨੇ ਦਿੱਤੀ ਵੱਡੀ ਜ਼ਿੰਮੇਵਾਰੀ

qaumip

ਧਾਰਮਿਕ ਸੰਸਥਾਵਾਂ ਦਾ ਪਰਾਲੀ ਦੇ ਯੋਗ ਪ੍ਰਬੰਧਨ ਵਿੱਚ ਅਹਿਮ ਯੋਗਦਾਨ: ਡਾ:ਗਰੇਵਾਲ

qaumip

ਬਾਬਾ ਨਾਮਦੇਵ ਜੀ ਦਾ 750ਵਾਂ ਪ੍ਰਕਾਸ਼ ਪੁਰਬ ਤਲਵੰਡੀ ਸਾਬੋ ਵਿਖੇ ਨਾਮਦੇਵ ਭਾਈਚਾਰੇ ਵਲੋਂ ਸ਼ਰਧਾ ਭਾਵਨਾ ਨਾਲ ਮਨਾਇਆ।

qaumip

ਟਰੇਡ ਯੂਨੀਅਨਾਂ ਵੱਲੋਂ 26 ਨਵੰਬਰ ਦੀ ਹੜਤਾਲ ਦੇ ਨੋਟਿਸ ਪ੍ਰਬੰਧਕਾਂ ਅਤੇ ਅਧਿਕਾਰੀਆਂ ਨੂੰ ਦਿੱਤੇ ਗਏ – ਰਘੁਨਾਥ ਸਿੰਘ

qaumip

ਬਲਰਾਜ ਚੌਹਾਨ ਨੇ 27 ਘੰਟੇ ਵਾਲੀ 405 ਕਿਲੋਮੀਟਰ ਸਾਇਕਲਿੰਗ ਰੇਸ 18.5 ਘੰਟੇ ਚ ਪੂਰੀ ਕੀਤੀ।

qaumip

Leave a Comment