16.7 C
New York
April 20, 2021
Latest News New Delhi

100 ਰੁਪਏ ਤੋਂ ਵੀ ਘੱਟ ਕੀਮਤ ”ਚ ਉਪਲੱਬਧ ਹਨ ਜਿਓ ਦੇ ਇਹ ਪਲਾਨਸ

ਕੋਰੋਨਾ ਕਾਲ ‘ਚ ਘਰ ਬੈਠੇ ਕੇ ਲੋਕਾਂ ਨੇ ਮੋਬਾਇਲ ਇੰਟਰਨੈੱਟ ਦਾ ਕਾਫੀ ਇਸਤੇਮਾਲ ਕੀਤਾ। ਅਜਿਹੇ ‘ਚ ਟੈਲੀਕਾਮ ਕੰਪਨੀਆਂ ਨੇ ਵੀ ਯੂਜ਼ਰਸ ਦੀ ਸੁਵਿਧਾ ਨੂੰ ਧਿਆਨ ‘ਚ ਰੱਖਦੇ ਹੋਏ ਕਈ ਕਿਫਾਇਤੀ ਪਲਾਨ ਬਾਜ਼ਾਰ ‘ਚ ਉਤਾਰੇ। ਇਸ ਖਬਰ ‘ਚ ਅਸੀਂ ਤੁਹਾਨੂੰ ਜਿਓ ਦੇ ਅਜਿਹੇ ਕਿਫਾਇਤੀ ਪਲਾਨਸ ਦੇ ਬਾਰੇ ‘ਚ ਦੱਸਾਂਗੇ ਜਿਨ੍ਹਾਂ ਦੀ ਕੀਮਤ 100 ਰੁਪਏ ਤੋਂ ਵੀ ਘੱਟ ਹੈ। ਪਰ ਇਨ੍ਹਾਂ ਪਲਾਨਸ ‘ਚ ਯੂਜ਼ਰਸ ਨੂੰ ਡਾਟਾ ਅਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਉਪਲੱਬਧ ਰਹੇਗੀ। ਜਿਓ ਨੇ ਆਪਣੇ ਯੂਜ਼ਰਸ ਲਈ ਕਈ ਕਿਫਾਇਤੀ 4ਜੀ ਡਾਟਾ ਵਾਊਚਰਸ ਉਪਲੱਬਧ ਕਰਵਾਏ ਹਨ ਜਿਨ੍ਹਾਂ ਦੀ ਕੀਮਤ 11 ਰੁਪਏ, 21 ਰੁਪਏ ਅਤੇ 51 ਰੁਪਏ ਹੈ। ਇਨ੍ਹਾਂ ਪਲਾਨਸ ਦੀ ਕੀਮਤ ਬੇਸ਼ਕ ਘੱਟ ਹੈ ਪਰ ਇਨ੍ਹਾਂ ‘ਚ ਯੂਜ਼ਰਸ ਨੂੰ ਕਈ ਬੈਨੀਫਿਟਸ ਦਿੱਤੇ ਜਾ ਰਹੇ ਹਨ।

11 ਰੁਪਏ ਵਾਲਾ ਪਲਾਨ

ਰਿਲਾਇੰਸ ਜਿਓ ਦੇ 11 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ‘ਚ ਯੂਜ਼ਰਸ ਨੂੰ 800 ਐੱਮ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਾਲਿੰਗ ਲਈ 75 ਮਿੰਟ ਵੀ ਮਿਲਦੇ ਹਨ ਜਿਸ ਦੀ ਵਰਤੋਂ ਯੂਜ਼ਰਸ ਜਿਓ ਤੋਂ ਹੋਰ ਨੈੱਟਵਰਕ ‘ਤੇ ਕਾਲਿੰਗ ਲਈ ਕਰ ਸਕਦੇ ਹਨ।

 

21 ਰੁਪਏ ਵਾਲਾ ਪਲਾਨ

21 ਰੁਪਏ ਵਾਲੇ ਵਾਊਚਰ ‘ਚ ਯੂਜ਼ਰਸ ਨੂੰ ਅਨਲਿਮਟਿਡ 2ਜੀ.ਬੀ. ਡਾਟਾ ਦੀ ਸੁਵਿਧਾ ਮਿਲਦੀ ਹੈ। ਨਾਲ ਹੀ ਜਿਓ ਤੋਂ ਹੋਰ ਨੈੱਟਵਰਕ ‘ਤੇ ਕਾਲ ਕਰਨ ਲਈ 200 ਮਿੰਟ ਵੀ ਦਿੱਤੇ ਜਾਂਦੇ ਹਨ। ਜਦਕਿ ਯੂਜ਼ਰਸ ਜਿਓ ਤੋਂ ਜਿਓ ‘ਤੇ ਅਨਲਿਮਟਿਡ ਕਾਲਿੰਗ ਦਾ ਲਾਭ ਲੈ ਸਕਦੇ ਹਨ।

51 ਰੁਪਏ ਵਾਲਾ ਪਲਾਨ

ਰਿਲਾਇੰਸ ਜਿਓ ਯੂਜ਼ਰਸ 51 ਰੁਪਏ ਵਾਲਾ ਕਿਫਾਇਤੀ ਪਲਾਨ ਵੀ ਖਰੀਦ ਸਕਦੇ ਹਨ। ਇਸ ਪਲਾਨ ‘ਚ 6ਜੀ.ਬੀ. ਅਨਲਿਮਟਿਡ ਡਾਟਾ ਦਿੱਤਾ ਜਾ ਰਿਹਾ ਹੈ। ਇਨਾਂ ਹੀ ਨਹੀਂ ਜਿਓ ਤੋਂ ਦੂਜੇ ਨੈੱਟਵਰਕ ‘ਤੇ ਕਾਲ ਕਰਨ ਲਈ ਯੂਜ਼ਰਸ ਨੂੰ 500 ਮਿੰਟਸ ਵੀ ਮਿਲਦੇ ਹਨ।

Related posts

ਸੁਰਜੀਤ ਹਾਕੀ ਨੂੰ ਹਾਕੀ ਇੰਡੀਆ ਤੋਂ ਮਿਲੀ ਮਾਨਤਾ

qaumip

ਮਾਸਕ ਨਾ ਪਾਉਣ ਤੇ 2000 ਜੁਰਮਾਨਾ, LG ਨੇ ਸੋਧ ਨੂੰ ਦਿੱਤੀ ਮਨਜ਼ੂਰੀ

qaumip

ਖੇਤੀ ਕਾਲ਼ੇ ਕਾਨੂੰਨਾਂ ਖਿਲਾਫ਼ ਦਿੱਲੀ ਮੋਰਚੇ ਤੇ ਡਟੇ ਕਿਸਾਨਾਂ ਦਾ ਹੌਸਲਾ ਬੁਲੰਦ ਕਰਨ ਲਈ ਚਲਾਈ ਝੰਡਾ ਮੂਹਿੰਮ

qaumip

ਕਿਰਤੀ ਕਿਸਾਨ ਯੂਨੀਅਨ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਹਾੜੇ ਤੇ ਸਰਹੰਦ ਵਿਖੇ ਕੀਤੀ ਜਾਣ ਵਾਲੀ ਕਿਸਾਨ ਕਾਨਫਰੰਸ ਦੀ ਤਿਆਰੀ ਸਬੰਧੀ ਪਿੰਡਾਂ ਚ ਰੈਲੀਆਂ

qaumip

ਮੋਦੀ ਸਰਕਾਰ ਅੱਜ ਕਰੇਗੀ ਵੱਡਾ ਐਲਾਨ! ਕੈਬਨਿਟ ਮੀਟਿੰਗ ‘ਚ ਲੱਗੇਗੀ ਮੋਹਰ

qaumip

qaumip

Leave a Comment