16.7 C
New York
April 20, 2021
Delhi Latest News National New Delhi

ਦਿੱਲੀ ‘ਚ ਮੀਂਹ ਨੇ ਵਧਾਈ ਠੰਡ, ਆਉਣ ਵਾਲੇ ਦਿਨਾਂ ‘ਚ ਹੋਰ ਘਟੇਗਾ ਤਾਪਮਾਨ

ਨਵੀਂ ਦਿੱਲੀ: ਰਾਜਧਾਨੀ ਦਿੱਲੀ ‘ਚ ਸ਼ਨੀਵਾਰ ਦਾ ਦਿਨ ਹਲਕੀ ਬਾਰਸ਼ ਤੇ ਸੰਘਣੀ ਧੁੰਦ ਨਾਲ ਸ਼ੁਰੂ ਹੋਇਆ। ਇਸ ਦੌਰਾਨ ਵੀ ਕਿਸਾਨ ਆਪਣੇ ਪ੍ਰਦਰਸ਼ਨ ‘ਤੇ ਡਟੇ ਰਹੇ। ਦਿਨ ਚੜ੍ਹਨ ਨਾਲ ਹਲਕੀ ਧੁੱਪ ਚਮਕਦੀ ਦਿਖਾਈ ਦਿੱਤੀ। ਪਰ ਸੂਰਜ ਧੁੰਦ ਕਾਰਨ ਮੱਧਮ ਹੀ ਰਿਹਾ। ਇਸ ਵਾਰ ਅਕਤੂਬਰ ਤੇ ਨਵੰਬਰ ਦੇ ਮਹੀਨੇ ਆਮ ਨਾਲੋਂ ਕਾਫੀ ਜ਼ਿਆਦਾ ਠੰਡ ਪਈ ਜਿਸ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ।

 

ਦਸੰਬਰ ਮਹੀਨੇ ਦੀ ਸ਼ੁਰੂਆਤ ਤੋਂ ਠੰਡ ਕਾਫੀ ਘੱਟ ਗਈ। ਜਿਸ ਨਾਲ ਤਾਪਮਾਨ ਛੇ ਡਿਗਰੀ ਸੈਲਸੀਅਸ ਜ਼ਿਆਦਾ ਰਿਹਾ। ਸ਼ਨੀਵਾਰ ਮੀਂਹ ਪੈਣ ਤੋਂ ਬਾਅਦ ਤਾਪਮਾਨ ‘ਚ ਵੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਸ਼ਨੀਵਾਰ ਮੀਂਹ ਪੈਣ ਦੀ ਮੌਸਮ ਵਿਭਾਗ ਨੇ ਪਹਿਲਾਂ ਹੀ ਸੰਭਵਨਾ ਜਤਾ ਦਿੱਤੀ ਸੀ। ਹੁਣ ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਠੰਡ ਹੋਰ ਵਧ ਸਕਦੀ ਹੈ ਤੇ ਤਾਪਮਾਨ ‘ਚ ਗਿਰਾਵਟ ਆਵੇਗੀ।

ਮੌਸਮ ਮਾਹਿਰਾਂ ਮੁਤਾਬਕ ਐਤਵਾਰ ਤਾਪਮਾਨ 10 ਡਿਗਰੀ ਸੈਲਸੀਅਸ ਹੋਣ ਦੀ ਉਮੀਦ ਹੈ ਜੋ ਸੋਮਵਾਰ ਤਕ 8 ਡਿਗਰੀ ਸੈਲਸੀਅਸ ‘ਤੇ ਪਹੁੰਚ ਸਕਦਾ ਹੈ। ਬੇਸ਼ੱਕ ਦਿੱਲੀ ‘ਚ ਠੰਡ ਲਗਾਤਾਰ ਵਧ ਰਹੀ ਹੈ ਪਰ ਕਿਸਾਨ ਆਪਣੇ ਮੋਰਚਿਆਂ ‘ਤੇ ਜਿਉਂ ਦੀ ਤਿਉਂ ਡਟੇ ਹੋਏ ਹਨ।

Related posts

ਦਿੱਲੀ ਨੂੰ ਝਤਕਾ ਕੋਰੋਨਾ ਦੇ ਰਿਕਾਰਡ ਤੋੜ ਮਾਮਲਿਆਂ ‘ਚ ਹਵਾ ਗੁਣਵੱਤਾ ਦਾ ਖਤਰਨਾਕ ਪੱਧਰ

qaumip

ਕੋਟਲਾ ਨੌਧ ਸਿੰਘ ਸਕੂਲ ‘ਚ ਪੰਜਾਬੀ ਸਪਤਾਹ ਨੂੰ ਸਮਰਪਿਤ ਪ੍ਰੋਗਰਾਮ

qaumip

ਭਾਰਤੀ ਸਰਹੱਦ ‘ਚ ਵੜ ਰਹੇ ਘੁਸਪੈਠੀਏ ਨੂੰ ‘ਚ ਬੀ.ਐੱਸ.ਐੱਫ. ਨੇ ਕੀਤਾ ਢੇਰ

qaumip

ਮੋਦੀ ਸਰਕਾਰ ਅੱਜ ਕਰੇਗੀ ਵੱਡਾ ਐਲਾਨ! ਕੈਬਨਿਟ ਮੀਟਿੰਗ ‘ਚ ਲੱਗੇਗੀ ਮੋਹਰ

qaumip

ਕਿਸਾਨਾਂ ਨੂੰ ਰਾਜ਼ੀ ਕਰਨ ਦੀ ਮੋਦੀ ਨੇ ਸੰਭਾਲੀ ਕਮਾਨ, ‘ਭਾਰਤ ਬੰਦ’ ਦਾ ਐਕਸਨ ਵੇਖ ਕਰਨਗੇ ਫੈਸਲਾ

qaumip

ਲੱਖਾਂ ਦੇ ਕਰਜ਼ੇ ਸਿਰ ਚਾੜ੍ਹ ਕੇ ਅਮਰੀਕਾ ਪੁੱਜੇ 69 ਭਾਰਤੀ ਹੋਏ ਡਿਪੋਰਟ

qaumip

Leave a Comment