ਮਾਨਸਾ ( ਤਰਸੇਮ ਸਿੰਘ ਫਰੰਡ ) ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਯੂਨੀਅਨ ਵੱਲੋਂ ਐਲਾਨ ਕੀਤਾ ਗਿਆ ਕਿ ਕੱਲ ਮਿਤੀ 23/01/2021 ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਓ.ਐਸ.ਡੀ. ਕੈਪਟਨ ਸੰਦੀਪ ਸੰਧੂ ਨਾਲ ਹੋ ਰਹੀ ਬੇਰੁਜ਼ਗਾਰੀ ਟੈੱਟ ਪਾਸ ਅਧਿਆਪਕਾਂ ਦੀ ਮੀਟਿੰਗ ਵਿੱਚ ਜੇਕਰ ਕੋਈ ਸਾਰਥਿਕ ਹੱਲ ਨਾ ਕੱਢਿਆ ਗਿਆ ਤਾਂ 26 ਜਨਵਰੀ ਨੂੰ ਮਾਨਸਾ ਵਿਖੇ ਸਿੱਖਿਆ ਮੰਤਰੀ ਦਾ ਜਬਰਦਸਤ ਘਿਰਾਓ ਕੀਤਾ ਜਾਵੇਗਾ। ਅੱਜ ਇੱਥੇ ਸਥਾਨਕ ਬਾਲ ਭਵਨ ਵਿਖੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀ ਜਿਲ੍ਹਾ ਪੱਧਰੀ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜਿਲ੍ਹਾ ਜਨਰਲ ਸਕੱਤਰ ਕੁਲਦੀਪ ਖੋਖਰ ਨੇ ਕਿਹਾ ਕਿ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੇ ਗਠਜੋੜ ਵੱਲੋਂ ਈ.ਟੀ.ਟੀ. ਅਧਿਆਪਕਾਂ ਦਾ ਭਵਿੱਖ ਤਬਾਅ ਕੀਤਾ ਜਾ ਰਿਹਾ ਹੈ। ਈ.ਟੀ.ਟੀ. ਦੀਆਂ ਅਸਾਮੀਆਂ ਉਪਰ ਬੀ.ਐੱਡ ਤੇ ਬਿਨਾਂ ਟੈੱਟ ਪਾਸ ਅਧਿਆਪਕਾਂ ਨੂੰ ਵਿਚਾਰ ਕੇ ਈ.ਟੀ.ਟੀ. ਦਾ ਵਜੂਦ ਖਤਮ ਕਰਨ ਦੀਆਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸਤ ਨਹੀਂ ਕੀਤਾ ਜਾਵੇਗਾ। ਹਰ ਵਾਰ ਪੈਨਲ ਮੀਟਿੰਗ ਵਿੱਚ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਜਾਂਦਾ ਹੈ ਪਰ 4 ਸਾਲ ਤੋਂ ਮਸਲੇ ਨੂੰ ਲਮਕਾਇਆ ਜਾ ਰਿਹਾ ਹੈ। ਪਰ ਹੁਣ ਜਥੇਬੰਦੀ ਵੱਲੋਂ ਆਰ—ਪਾਰ ਦੀ ਲੜਾਈ ਲੜੀ ਜਾਵੇਗੀ। ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਈ.ਟੀ.ਟੀ. ਦੀਆਂ 12 ਹਜ਼ਾਰ ਪੋਸਟਾਂ ਕੱਢੀਆਂ ਜਾਣ। ਈ.ਟੀ.ਟੀ. ਦੀਆਂ ਪੋਸਟਾਂ ਤੇ ਈ.ਟੀ.ਟੀ. ਅਧਿਆਪਕਾਂ ਨੂੰ ਪਹਿਲ ਦੇ ਆਧਾਰ ਵਿਚਾਰਿਆ ਜਾਵੇ, ਈ.ਟੀ.ਟੀ. ਦੀ ਭਰਤੀ ਬਾਰਵੀਂ ਦੇ ਆਧਾਰ ਤੇ ਕੀਤੀ ਜਾਵੇ, ਉਮਰ ਹੱਦ ਵਿੱਚ 5 ਸਾਲ ਦੀ ਛੋਟ ਦਿੱਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਪ੍ਰਧਾਨ ਬੱਗਾ ਸਿੰਘ ਖੁਡਾਲ, ਜਿਲ੍ਹਾ ਖਜ਼ਾਨਚੀ ਮੰਗਲ ਸਿੰਘ ਰੜ੍ਹ, ਸਹਾਇਕ ਖਜ਼ਾਨਚੀ ਸੁਰਿੰਦਰ ਮਾਨਸਾ, ਜਿਲ੍ਹਾ ਮੀਤ ਪ੍ਰਧਾਨ ਗਗਨਦੀਪ ਕੌਰ ਖਿਆਲਾ, ਮੀਤ ਪ੍ਰਧਾਨ ਗੁਰਸੰਗਤ ਸਿੰਘ ਬੁਢਲਾਡਾ, ਜੱਗਾ ਬੋਹਾ, ਦੀਪ ਅਮਨ, ਸੁਰੇਸ਼ ਅੱਕਾਂਵਾਲੀ, ਗੁਰਦੀਪ ਗੁਰਨੇ, ਗੋਰਾ ਗੁਰਨੇ, ਰਮਨਦੀਪ ਬੱਪੀਆਣਾ, ਮਨਪ੍ਰੀਤ ਕੌਰ ਬੱਪੀਆਣਾ, ਸੁਖਵਿੰਦਰ ਕੌਰ ਬੱਪੀਆਣਾ ਆਦਿ ਆਗੂ ਹਾਜ਼ਰ ਸਨ।

next post