ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ‘ਤੇ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਅੰਦੋਲਨ ਦਾ ਅੱਜ 59ਵਾਂ ਦਿਨ ਹੈ।। ਕਿਸਾਨ ਪਹਿਲਾਂ ਹੀ 26 ਜਨਵਰੀ ਯਾਨੀ ਗਣਤੰਤਰ ਦਿਵਸ ਮੌਕੇ ਦਿੱਲੀ ‘ਚ ਟ੍ਰੈਕਟਰ ਮਾਰਚ ਦਾ ਐਲਾਨ ਕਰ ਚੁੱਕੇ ਹਨ। ਹੁਣ ਕਿਸਾਨਾਂ ਵੱਲੋਂ ਇਸ ਟ੍ਰੈਕਟਰ ਮਾਰਚ ਵਿਚ ਅੜਚਣ ਪਾਉਣ ਦਾ ਦਾਅਵਾ ਕੀਤਾ ਗਿਆ ਹੈ। ਵੱਡੀ ਗੱਲ ਇਹ ਹੈ ਕਿ ਕਿਸਾਨ ਜਥੇਬੰਦੀਆਂ ਨੇ ਦਾਅਵਾ ਕੀਤਾ ਹੈ ਕਿ ਟ੍ਰੈਕਟਰ ਮਾਰਚ ਦੌਰਾਨ ਚਾਰ ਕਿਸਾਨ ਲੀਡਰਾਂ ਨੂੰ ਗੋਲੀ ਮਾਰਨ ਦੀ ਸਾਜ਼ਿਸ਼ ਵਲੀ ਰਚੀ ਗਈ।