27.9 C
New York
July 31, 2021
Bathinda-Mansa Latest News Punjab

ਖੇਤੀ ਕਾਲ਼ੇ ਕਾਨੂੰਨਾਂ ਖਿਲਾਫ਼ ਦਿੱਲੀ ਮੋਰਚੇ ਤੇ ਡਟੇ ਕਿਸਾਨਾਂ ਦਾ ਹੌਸਲਾ ਬੁਲੰਦ ਕਰਨ ਲਈ ਚਲਾਈ ਝੰਡਾ ਮੂਹਿੰਮ

ਮਾਨਸਾ ( ਤਰਸੇਮ ਸਿੰਘ ਫਰੰਡ ) ਪੰਜਾਬ ਫ਼ਾਸਟ ਸੰਸਥਾ ਨੇ ਮਾਨਸਾ ਵਿੱਚ ਕਿਸਾਨੀ ਝੰਡੇ ਲਾਉਣ ਦੀ ਮੁਹਿੰਮ ਅਰੰਭੀ, ਵੱਡੇ ਪੱਧਰ ਤੇ ਲਗਾਏ ਜਾਣਗੇ ਕਿਸਾਨੀ ਝੰਡੇ ਇੱਕ ਸੰਸਥਾ ਪੰਜਾਬ ਫ਼ਾਸਟ ਪੰਜਾਬ ਪਹਿਲਾਂ” ਵੱਲੋਂ ਪੂਰੇ ਪੰਜਾਬ ਵਿੱਚ ਕਿਸਾਨੀ ਝੰਡੇ ਲਾਓੁਣ ਦੀ ਮੁਹਿੰਮ ਅਰੰਭੀ ਗਈ ਹੈ। ਇਸੇ ਮੁਹਿੰਮ ਦੇ ਤਹਿਤ ਅੱਜ ਮਾਨਸਾ ਦੇ ਬਜਾਰਾਂ ਵਿੱਚ ਕਿਸਾਨੀ ਝੰਡੇ ਲਗਾਏ ਗਏ। ਮੈਂਬਰਾਂ ਮੁਤਾਬਿਕ ਮਾਨਸਾ ਵਿੱਚ ਕਈ ਦਿਨਾਂ ਤੱਕ ਇਹ ਝੰਡੇ ਲਗਾਏ ਜਾਣਗੇ। ਸੰਸਥਾ ਦੇ ਨੈਸ਼ਨਲ ਕਮੈਟੀ ਦੇ ਮੈਂਬਰ ਮਾਨਿਕ ਗੋਇਲ ਨੇ ਦੱਸਿਆ ਕਿ “ਸਾਡੇ ਵੱਲੋਂ 20000 ਝੰਡੇ ਕਿਸਾਨੀ ਸੰਘਰਸ਼ ਨੁੰ ਮਜ਼ਬੂਤ ਕਰਣ ਲਈ ਪੂਰੇ ਪੰਜਾਬ ਚ ਵੰਡੇ ਜਾਣਗੇ। ਇਹਨਾਂ “ਕਿਸਾਨ ਮਜਦੂਰ ਏਕਾਤਾ ਜਿੰਦਾਬਾਦ” ਲਿਖੇ ਪੀਲੇ ਝੰਡਿਆਂ ਨੂੰ ਪੂਰੇ ਪੰਜਾਬ ਵਿੱਚ ਸੰਸਥਾ ਦੇ ਵਲੰਟੀਅਰਾਂ ਵੱਲੋਂ ਮੁਫਤ ਵੰਡਿਆ ਜਾਵੇਗਾ।ਅੱਜ ਅਸੀਂ ਇਸੇ ਮੁਹਿੰਮ ਦੇ ਤਹਿਤ ਮਾਨਸਾ ਵਿੱਚ ਝੰਡੇ ਲਗਾ ਰਹੇ ਹਾਂ। ਹਰ ਵਰਗ ਮੂਹਰੇ ਹੋ ਕੇ ਸਾਥ ਦੇ ਰਿਹਾ ਹੈ । ਵਿਸ਼ਵਦੀਪ ਬਰਾੜ ਨੇ ਕਿਹਾ ਕਿ “ਇਹ ਝੰਡੇ ਸ਼ਹਿਰਾਂ ਪਿੰਡਾ ਦੀਆਂ ਮੁੱਖ ਥਾਂਵਾਂ , ਚੌਂਕਾਂ, ਘਰਾਂ ਅਤੇ ਦੁਕਾਨਾਂ ਆਦਿ ਤੇ ਲਾਏ ਜਾਣਗੇ। ਪੰਜਾਬ ਫ਼ਾਸਟ ਦੀ ਇਸ ਮੁਹਿੰਮ ਦਾ ਮੁੱਖ ਮੁੱਦਾ ਕਿਸਾਨੀ ਮੋਰਚੇ ਲਈ ਸਹਿਯੋਗ ਵਧਾਓੁਣ ਅਤੇ ਕਿਸਾਨੀ ਮੁੱਦਿਆਂ ਬਾਰੇ ਲੋਕਾਂ ਨੂੰ ਹੋਰ ਜਾਣੂ ਕਰਵਾਉਣ ਦਾ ਰਹੇਗਾ, ਹਰ ਥਾਂ ਲੱਗੇ ਪੀਲੇ ਕਿਸਾਨੀ ਝੰਡੇ ਲੋਕਾਂ ਵਿੱਚ ਹੋਰ ਜੋਸ਼ ਭਰਣਗੇ – 26 ਜਨਵਰੀ ਨੁੰ ਵੱਧ ਤੋਂ ਵੱਧ ਲੋਕ ਦਿੱਲੀ ਪਹੁੰਚਣ ਇਹ ਵੀ ਸਾਡੀ ਕੰਪੇਨ ਦੇ ਮੁੱਖ ਟੀਚਿਆਂ ਵਿੱਚੋ ਇੱਕ ਹੈ” ਗੁਰਪ੍ਰੀਤ ਮੋਨੀ ਤੇ ਮਾਨਿਕ ਗੋਇਲ ਨੇ ਦੱਸਿਆ ਕਿ “ਇਹ ਝੰਡਿਆਂ ਦਾ ਪਹਿਲਾ ਲਾਟ ਹੈ ਅਤੇ ਹੋਰ ਝੰਡੇ ਛਪਾ ਕੇ ਵੰਡੇ ਜਾਣਗੇ। ਉਹਨਾਂ ਦੱਸਿਆ ਕਿ ਵੱਧ ਤੋ ਵੱਧ ਲੋਕਾਂ ਤੱਕ ਪਹੁੰਚ ਕੀਤੀ ਦਾ ਰਹੀ ਹੈ , ਤਾਂ ਕਿ ਹੋਰ ਲੋਕ ਮੁਹਿੰਮ ਨਾਲ ਜੁੜ ਸਕਣ, ਚਾਹੇ ਭਾਰਤ ਤੋਂ ਹੋਣ ਜਾ ਵਿਦੇਸ਼ ਤੋਂ, ਇਸ ਨਾਲ ਕਿਸਾਨਾਂ ਦੇ ਨਾਲ ਮੋਡੇ ਨਾਲ ਮੋਡਾ ਜੋੜ ਕਿਸਾਨੀ ਮੋਰਚੇ ਦੇ ਹੱਕ ਵਿੱਚ ਅਵਾਜ ਬੁਲੰਦ ਕੀਤੀ ਜਾਵੇਗੀ ਅਤੇ ਹਜਾਰਾਂ ਝੰਡਿਆਂ ਤੋਂ ਸ਼ੁਰੂ ਕੀਤੀ ਇਹ ਮੁਹਿੰਮ ਲੱਖਾਂ ਝੰਡਿਆਂ ਤੱਕ ਲੈ ਕੇ ਜਾਵੇਗੀ । ਸੋਸ਼ਲ ਮੀਡੀਆ ਤੇ ਵੀ ਇਸ ਮੁਹਿੰਮ ਨੁੰ ਓੁਭਾਰਿਆ ਜਾਵੇਗਾ, ਤਾਂ ਜੋ ਵੱਧ ਤੋਂ ਵੱਧ ਲੋਕ ਇਹਨਾੰ ਝੰਡਿਆਂ ਨੁੰ ਆਪਣੇ ਘਰਾਂ, ਦੁਕਾਨਾਂ ਅਤੇ ਗੱਡੀਆਂ ਤੇ ਲਾਓੁਣ, ਝੰਡਿਆਂ ਨੂੰ ਆਪਣੇ ਘਰਾਂ , ਦੁਕਾਨਾਂ ਤੇ ਲਾ ਕੇ ਸੋਸ਼ਲ ਮੀਡੀਆ ਤੇ ਪਾਉਣਾ ਵੀ ਇਸ ਮੁਹਿੰਮ ਦਾ ਇੱਕ ਅਹਿਮ ਹਿੱਸਾ ਹੋਵੇਗਾ, ਤਾਂ ਕਿ ਲੋਕ ਵੱਧ ਤੋਂ ਵੱਧ ਜਾਗਰੁਕ ਹੋ ਕੇ ਆਪ ਮੁਹਾਰੇ ਹਰ ਥਾਂ ਤੇ ਝੰਡੇ ਲਾਉਣ” ਵਿਸ਼ਵਦੀਪ ਬਰਾੜ ਨੇ ਕਿਹਾ ਕਿ ਸਾਡੇ ਇਸ ਮੁਹਿੰਮ ਨਾਲ ਜੁੜੇ ਹੋਰ ਵਲੰਟੀਅਰ ਜੋ ਮਾਨਸਾ ਵਿੱਚ ਝੰਡਾ ਮੁਹਿੰਮ ਵਿੱਚ ਸਹਿਯੋਗ ਦੇਣ ਵਾਲਿਆਂ ਵਿੱਚ ਸਹਿਜਪ੍ਰੀਤ ਸਿੰਘ, ਇਕਬਾਲ ਸਿੰਘ, ਗੁਰਲੀਨ ਸਿੰਘ, ਗੱਗੀ ਵਿਸ਼ਵ, ਫਤਿਹ ਸਿੰਘ ਆਦਿ ਮੌਜੂਦ ਹਨ ।

Related posts

ਸਿਆਸੀ ਨੇਤਾ ਤੇ ਮੁਲਾਜ਼ਮਾਂ ਲਈ ਅਲੱਗ-ਅਲੱਗ ਪੈਨਸ਼ਨ ਵਿਵਸਥਾ ਦੇ ਖ਼ਾਤਮੇ ਤੱਕ ਸੰਘਰਸ ਜਾਰੀ ਰਹੇਗਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾਂ ਕਰਨ ‘ਤੇ ਸਰਕਾਰ ਦੀ ਅਰਥੀ ਫੂਕ ਕੇ ਰੋਸ ਜਾਹਿਰ ਕੀਤਾ

qaumip

ਅਮਨਦੀਪ ਕੌਰ ਪਰਾਲੀ ਦੀ ਸੰਭਾਲ ਲਈ ਹੈਪੀਸੀਡਰ ਨਾਲ ਕਣਕ

qaumip

ਸਹਾਇਤਾ ਗਰੁੱਪ ਲੁਧਿਆਣਾ ਨੇ ਲੋੜਵੰਦ 80 ਪਰਿਵਾਰਾਂ ਨੂੰ ਵੰਡੇ ਗਰਮ ਕੱਪੜੇ

qaumip

24 ਤੋਂ 31 ਮਈ ਤੱਕ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਫੋਨ ਕਾਲ ਰਾਹੀਂ ਮਾਪਿਆਂ ਨਾਲ ਬਣਾਉਣਗੇ ਰਾਬਤਾ : ਜਿਲ੍ਹਾ ਅਧਿਕਾਰੀ

qaumip

ਕਿਸਾਨ ਅਦਲੋਣ ਤਹਿਤ 26 27 ਨਵੰਬਰ ਨੂੰ ਲੱਖਾਂ ਲੋਕ ਦਿੱਲੀ ਜਾਮ ਕਰਨਗੇ. ਕੁਲਵਿੰਦਰ ਉਡਤ

qaumip

ਪਠਲਾਵਾ ਸੰਸਥਾ ਵੱਲੋ ਬਹਿਰਾਮ ਟੋਲ ਪਲਾਜ਼ਾ ਤੇ ਲੰਗਰ ਲਗਾਇਆ ਗਿਆ

qaumip

Leave a Comment