8.4 C
New York
February 25, 2021
Bollywood Entertainment Latest News

ਸੋਨੂੰ ਸੂਦ ਦੇ ਨੇਕ ਕੰਮਾਂ ਤੋਂ ਪ੍ਰਭਾਵਿਤ ਹੋਇਆ ਹੈਦਰਾਬਾਦ

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਨੇਕ ਕੰਮਾਂ ਤੋਂ ਹਰ ਕੋਈ ਪ੍ਰਭਾਵਿਤ ਹੋ ਰਿਹਾ ਹੈ। ਸਿਰਫ਼ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ’ਚ ਵੀ ਸੋਨੂੰ ਸੂਦ ਦੇ ਚਰਚੇ ਹੋ ਰਹੇ ਹਨ। ਹੁਣ ਸੋਨੂੰ ਸੂਦ ਦੇ ਨਾਂ ’ਤੇ ਐਂਬੂਲੈਂਸ ਸੇਵਾ ਸ਼ੁਰੂ ਹੋ ਗਈ ਹੈ। ਹੈਦਰਾਬਾਦ ’ਚ ਸੋਨੂੰ ਸੂਦ ਦੇ ਨਾਂ ’ਤੇ ਇਹ ਐਂਬੂਲੈਂਸ ਸੇਵਾ ਸ਼ੁਰੂ ਹੋਈ ਹੈ, ਜਿਸ ਦਾ ਉਦਘਾਟਨ ਖ਼ੁਦ ਸੋਨੂੰ ਸੂਦ ਨੇ ਕੀਤਾ। ਹੈਦਰਾਬਾਦ ਦੇ ਰਹਿਣ ਵਾਲੇ ਸ਼ਿਵਾ ਨਾਂ ਦੇ ਵਿਅਕਤੀ ਸੋਨੂੰ ਸੂਦ ਦੇ ਕੰਮਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। ਐਂਬੂਲੈਂਸ ਸੇਵਾ ਦਾ ਨਾਂ ਨਾਂ ‘ਸੋਨੂੰ ਸੂਦ ਐਂਬੂਲੈਂਸ ਸੇਵਾ’ ਰੱਖਿਆ ਗਿਆ ਹੈ। ਸ਼ਿਵਾ ਨਾਂ ਦਾ ਇਹ ਬੰਦਾ ਇਕ ਤੈਰਾਕ ਹੈ ਅਤੇ ਸਮਾਜ ਭਲਾਈ ਦੇ ਕੰਮ ਕਰਦਾ ਹੈ। ਉਹ ਹੁਣ ਤੱਕ 100 ਤੋਂ ਵਧ ਲੋਕਾਂ ਦੀਆਂ ਜ਼ਿੰਦਗੀਆਂ ਬਚਾ ਚੁੱਕਿਆ ਹੈ। ਉਨ੍ਹਾਂ ਦੀ ਇਸ ਸੇਵਾ ਨੂੰ ਵੇਖ ਕੇ ਕਈ ਵਾਰ ਉਸ ਨੂੰ ਪੈਸੇ ਦੇ ਦਿੰਦੇ ਹਨ। ਇਨ੍ਹਾਂ ਪੈਸਿਆਂ ਨਾਲ ਉਹ ਇਕ ਐਂਬੂਲੈਂਸ ਲੈ ਕੇ ਆਏ ਹਨ।

 

ਦੱਸ ਦਈਏ ਕਿ ਸੋਨੂੰ ਸੂਦ ਦੀ ਇਮਾਰਤ ਸ਼ਕਤੀ ਸਾਗਰ BMC ਦੁਆਰਾ ਢਾਹੁਣ ਦੀ ਕਾਰਵਾਈ ਦਾ ਸਾਹਮਣਾ ਕਰ ਰਹੀ ਹੈ। ਸੋਨੂੰ ਤੇ ਉਸ ਦੀ ਪਤਨੀ ਸੋਨਾਲੀ ਨੇ ਇਸ ਮਾਮਲੇ ਵਿਚ ਬੰਬੇ ਹਾਈਕੋਰਟ ਤੱਕ ਪਹੁੰਚ ਕੀਤੀ ਸੀ, ਜਿਸ ਤੋਂ ਬਾਅਦ ਦਿਨਦੋਸ਼ੀ ਸਿਵਲ ਕੋਰਟ ਨੇ ਉਨ੍ਹਾਂ ਦੀ ਰਾਹਤ ਪਟੀਸ਼ਨ ਖਾਰਜ ਕਰ ਦਿੱਤੀ ਹੈ।

Related posts

ਕੀ ਤੁਸੀਂ ਅਜੇ ਵੀ ਨਹੀਂ ਜਾਣਦੇ ਕਿਉਂ ਹੋ ਰਿਹੈ ਖੇਤੀ ਕਾਨੂੰਨਾਂ ਦਾ ਵਿਰੋਧ ਤਾਂ ਜ਼ਰੂਰ ਪੜ੍ਹੋ ਇਹ ਖ਼ਾਸ ਰਿਪੋਰਟ

qaumip

ਪੰਜਾਬ ‘ਚ ‘ਬਰਡ ਫਲੂ’ ਦੀ ਪੁਸ਼ਟੀ ਮਗਰੋਂ ਲਿਆ ਗਿਆ ਅਹਿਮ ਫ਼ੈਸਲਾ

qaumip

ਕਾਜਲ ਅਗਰਵਾਲ ਵਿਆਹ ਦੇ ਬੰਧਨ ਵਿੱਚ ਬੱਝੇ

qaumip

ਯੂਕੇ ‘ਚ ਕੋਰੋਨਾ ਦਾ ਕਹਿਰ ਜਾਰੀ, ਹਜ਼ਾਰਾਂ ਛੋਟੇ ਕਾਰੋਬਾਰ ਬੰਦ ਹੋਣ ਦਾ ਖ਼ਦਸ਼ਾ

qaumip

ਸੁਰਜੀਤ ਹਾਕੀ ਨੂੰ ਹਾਕੀ ਇੰਡੀਆ ਤੋਂ ਮਿਲੀ ਮਾਨਤਾ

qaumip

ਦਿੱਲੀ ‘ਚ ਮੀਂਹ ਨੇ ਵਧਾਈ ਠੰਡ, ਆਉਣ ਵਾਲੇ ਦਿਨਾਂ ‘ਚ ਹੋਰ ਘਟੇਗਾ ਤਾਪਮਾਨ

qaumip

Leave a Comment