4.5 C
New York
March 8, 2021
Latest News Punjab

ਪੰਜਾਬ ‘ਚ ‘ਬਰਡ ਫਲੂ’ ਦੀ ਪੁਸ਼ਟੀ ਮਗਰੋਂ ਲਿਆ ਗਿਆ ਅਹਿਮ ਫ਼ੈਸਲਾ

ਪੰਜਾਬ ਦੇ ਡੇਰਾਬੱਸੀ ‘ਚ ਪਿੰਡ ਬੇਹੜਾ ਦੇ ਦੋ ਪੋਲਟਰੀ ਫ਼ਾਰਮਾਂ ‘ਚ ਬਰਡ ਫਲੂ ਦੀ ਪੁਸ਼ਟੀ ਹੋਣ ਬਾਅਦ ਪ੍ਰਸ਼ਾਸਨ ਹਰਕਤ ‘ਚ ਆ ਗਿਆ ਹੈ। ਪ੍ਰਸ਼ਾਸਨ ਨੇ ਅਹਿਮ ਫ਼ੈਸਲਾ ਲੈਂਦੇ ਹੋਏ ਉਕਤ ਦੋਵੇਂ ਪੋਲਟਰੀ ਫ਼ਾਰਮਾਂ ‘ਚ ਮੁਰਗੀਆਂ ਨੂੰ ਮਾਰਨ ਦੀ ਤਿਆਰੀ ਕਰ ਲਈ ਹੈ। ਪ੍ਰਸ਼ਾਸਨ ਵੱਲੋਂ 22 ਜਨਵਰੀ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ।

 

ਹਾਲਾਂਕਿ ਪਹਿਲਾਂ ਇਹ ਮੁਹਿੰਮ 21 ਜਨਵਰੀ ਤੋਂ ਸ਼ੁਰੂ ਹੋਣੀ ਸੀ ਪਰ ਤਿਆਰੀਆਂ ਮੁਕੰਮਲ ਨਾ ਹੋਣ ਦੇ ਕਾਰਨ ਹੁਣ ਇਹ ਮੁਹਿੰਮ 22 ਜਨਵਰੀ ਤੋਂ ਸ਼ੁਰੂ ਕੀਤੀ ਜਾਵੇਗੀ। ਡੀ. ਸੀ. ਮੋਹਾਲੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਭੋਪਾਲ ਦੀ ਲੈਬ ਤੋਂ ਪਿੰਡ ਬੇਹੜਾ ਸਥਿਤ ਅਲਫ਼ਾ ਅਤੇ ਰੌਇਲ ਪੋਲਟਰੀ ਫ਼ਾਰਮ ਦੀਆਂ ਮੁਰਗੀਆਂ ਦੇ ਨਮੂਨਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਦੋਹਾਂ ਪੋਲਟਰੀ ਫ਼ਾਰਮਾਂ ਦੀਆਂ ਕਰੀਬ 50 ਹਜ਼ਾਰ ਤੋਂ ਜ਼ਿਆਦਾ ਮੁਰਗੀਆਂ ਨੂੰ ਮਾਰਿਆ ਜਾਵੇਗਾ।

ਇਸ ਲਈ 25 ਟੀਮਾਂ ਬਣਾਈਆਂ ਗਈਆਂ ਹਨ। ਹਰ ਟੀਮ ‘ਚ ਪੰਜ ਮੈਂਬਰ ਹਨ। ਟੀਮਾਂ ਨੂੰ ਪੀ. ਪੀ. ਈ. ਕਿੱਟ, ਮੈਂਬਰਾਂ ਨੂੰ ਕੁਆਰੰਟਾਈਨ ਭੇਜਣ ਦਾ ਪ੍ਰਬੰਧ ਅਤੇ ਜੇ. ਸੀ. ਬੀ. ਮੁਹੱਈਆ ਕਰਵਾ ਦਿੱਤੀ ਗਈ ਹੈ। ਪ੍ਰਸ਼ਾਸਨ ਵੱਲੋਂ ਦੋਹਾਂ ਪੋਲਟਰੀ ਫ਼ਾਰਮਾਂ ਦੇ 10 ਕਿਲੋਮੀਟਰ ਦੇ ਦਾਇਰੇ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਇਸ ਦਾਇਰੇ ‘ਚ ਕੋਈ ਵੀ ਪੋਲਟਰੀ ਜਾਂ ਚਿਕਨ ਦੀ ਕਮਰਸ਼ੀਅਲ ਗਤੀਵਿਧੀ ਨਹੀਂ ਹੋਵੇਗੀ। ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਠੋਸ ਪ੍ਰਬੰਧ ਕੀਤੇ ਗਏ ਹਨ।

Related posts

ਮੋਦੀ ਸਾਬ ਦੁਸਿਹਰੇ ਦੀਵਾਲੀ ਤੇ ਚੱਲਣ ਵਾਲੇ ਪਟਾਕਿਆ ਦਾ ਧੂਆ ਪਰਾਲੀ ਦੇ ਧੂਏ ਤੋ ਵੀ ਜਹਿਰੀਲਾ ਹੈ :- ਸੰਤ ਬਾਬਾ ਸਤਰੰਜਨ ਸਿੰਘ

qaumip

ਲੋਕ ਇਨਸਾਫ਼ ਪਾਰਟੀ ਆੜਤੀਆਂ ਨੂੰ ਪੂਰਨ ਸਹਿਯੋਗ ਦੇਵੇਗੀ:–ਰਾਏਪੁਰ

qaumip

ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਅਤੇ ਆਰਐੱਸਐੱਸ ਦੀ ਮੀਟਿੰਗ ਖ਼ਿਲਾਫ਼ ਰੋਸ ਮਾਰਚ ਕੱਢਿਆ ਗਿਆ

qaumip

ਨਿਤੀਸ਼ ਨੇ ਮੁੱਖ ਮੰਤਰੀ ਦਾ ਦਾਅਵਾ ਪੇਸ਼ ਕਰਨ ਤੋਂ ਕੀਤਾ ਇਨਕਾਰ!

qaumip

ਵਿਲੱਖਣ ਹੈ 2021 ਦਾ ਫ਼ਰਵਰੀ ਮਹੀਨਾ

qaumip

ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਆੜਤੀਆਂ ਨੂੰ ਪ੍ਰੇਸ਼ਾਨ ਕਰਨਾਂ ਬੰਦ ਨਾਂ ਕੀਤਾ ਤਾਂ ਦਫਤਰਾਂ ਦਾ ਘਿਰਾਓ ਕਰਾਂਗੇ

qaumip

Leave a Comment