16.2 C
New York
April 20, 2021
Bathinda-Mansa Latest News Punjab

ਵੱਖ ਵੱਖ ਆਗੂਆਂ ਨੇ ਕਮਿਊਨਿਸਟ ਆਗੂ ਨੂੰ ਦਿੱਤੀਆਂ ਸ਼ਰਧਾਂਜਲੀਆਂ

ਮਾਨਸਾ ( ਤਰਸੇਮ ਸਿੰਘ ਫਰੰਡ ) ਮੁਲਾਜ਼ਮ ਲਹਿਰ ਦੇ ਸਿਰਮੌਰ ਨੇਤਾ ਲੋਕਪੱਖੀ, ਉੱਘੇ ਟਰੇਡ ਯੂਨੀਅਨ ਅਤੇ ਕਮਿਊਨਿਸਟ ਆਗੂ ਡਾ. ਆਤਮਾ ਸਿੰਘ ਆਤਮਾ ਦਾ ਸਰਧਾਂਜਲੀ ਸਮਾਰੋਹ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਦੋ ਮਿੰੰੰਟ ਦਾ ਮੋਨ ਧਾਰ ਕੇ ਸਰਧਾਂਜਲੀ ਭੇਟ ਕੀਤੀ ਗਈ ਅਤੇ ਵੱਖ—ਵੱਖ ਰਾਜਨੀਤਿਕ, ਮੁਲਾਜ਼ਮ, ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਸਰਧਾਂਜਲੀ ਭੇਟ ਕੀਤੀ। ਇਸ ਸਮੇਂ ਸੀ.ਪੀ.ਆਈ. ਦੇ ਜਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਉਨਾਂ ਦੀ ਜੀਵਨ ਅਧਾਰਿਤ ਅਤੇ ਸੰਘਰਸ਼ਮਈ ਇਤਿਹਾਸ ਸੰਖੇਪ ਵਿੱਚ ਹਾਜ਼ਰ ਸਾਥੀਆਂ ਨੂੰ ਰਿਪੋਰਟ ਵਜੋਂ ਪੇਸ ਕੀਤਾ। ਸੀ.ਪੀ.ਆਈ. ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਭਾਵੁਕ ਸ਼ਬਦਾਂ ਵਿੱਚ ਆਪਣੇ ਸਾਥੀ ਨੂੰ ਸਰਧਾਂਜਲੀ ਭੇਟ ਕਰਦਿਆ ਕਿਹਾ ਕਿ ਅਜੌਕੇ ਦੌਰ ਵਿੱਚ ਸਾਥੀ ਦਾ ਵਿਛੋੜਾ ਖੱਬੀ ਲਹਿਰ, ਪਾਰਟੀ ਅਤੇ ਪਰਿਵਾਰ ਲਈ ਅਸਹਿ ਹੈ ਕਿਉਂਕਿ ਜਿਸ ਤਰ੍ਹਾਂ ਦੇ ਫਾਸੀਵਾਦੀ ਹਮਲਿਆਂ ਦੇ ਟਾਕਰੇ ਲਈ ਸਮਝਦਾਰ ਅਤੇ ਅਡੋਲ ਸਾਥੀਆਂ ਦੀ ਸੰਘਰਸ਼ ਲਈ ਅਗਵਾਈ ਦੀ ਲੋੜ ਹੈ ਅਤੇ ਉਨਾਂ ਦਾ ਸੰਘਰਸ਼ਮਈ ਜੀਵਨ ਦਾ ਇਤਿਹਾਸ ਆਉਣ ਵਾਲੀਆਂ ਪੀੜ੍ਹੀਆਂ ਲਈ ਪੇ੍ਰਰਨਾ ਸਰੋਤ ਹੈ। ਇਸ ਸਮੇਂ ਸਾਥੀ ਅਰਸ਼ੀ ਨੇ ਅਨੇਕਾਂ ਮੁਲਾਜ਼ਮ ਘੋਲਾਂ, ਲੋਕ ਘੋਲਾਂ ਦਾ ਜ਼ਿਕਰ ਕਰਦਿਆਂ ਆਪਣੇ ਮਹਿਬੂਬ ਸਾਥੀ ਨੂੰ ਸਰਧਾਂਜਲੀ ਭੇਟ ਕੀਤੀ। ਸੀ.ਪੀ.ਆਈ.(ਐਮ) ਦੇ ਜਿਲ੍ਹਾ ਸਕੱਤਰ ਕੁਲਵਿੰਦਰ ਉੱਡਤ, ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਦੇ ਸੂਬਾ ਆਗੂ ਜਸਵੀਰ ਨੱਤ ਅਤੇ ਆਰ.ਐਮ.ਪੀ.ਆਈ. ਦੇ ਮੇਜਰ ਸਿੰਘ ਦੂਲੋਵਾਲ ਨੇ ਕਿਹਾ ਕਿ ਖੱਬੀਆਂ ਅਤੇ ਹਮਖਿਆਲੀ ਧਿਰਾਂ ਇਸ ਦੌਰ ਨੂੰ ਟੱਕਰ ਦੇ ਸਕਦੀਆਂ ਹਨ ਅਤੇ ਸਾਥੀ ਆਤਮਾ ਸਿੰਘ ਵਰਗੇ ਆਗੂ ਇਸ ਲਹਿਰ ਦੀ ਅਗਵਾਈ ਕਰ ਸਕਦੇ ਹਨ। ਆਉਣ ਵਾਲੇ ਸਮੇਂ ਵਿੱਚ ਉਨਾਂ ਦੀ ਕਮੀ ਖੱਬੀ ਲਹਿਰ ਲਈ ਵੱਡਾ ਘਾਟਾ ਸਾਬਤ ਹੋਵੇਗੀ ਅਤੇ ਉਨਾਂ ਆਪਣੇ ਸਾਥੀ ਦੀ ਸੋਚ ਤੇ ਪਹਿਰਾ ਦੇ ਕੇ ਹੋ ਰਹੇ ਲੋਕਤੰਤਰ ਦੇ ਘਾਣ ਨੂੰ ਰੋਕਣ ਖਿਲਾਫ ਤਿੱਖੇ ਘੋਲ ਦੀ ਤਿਆਰੀ ਦੀ ਅਪੀਲ ਕੀਤੀ। ਇਸ ਸਮੇਂ ਬਜ਼ੁਰਗ ਆਗੂ ਨਿਹਾਲ ਸਿੰਘ ਮਾਨਸਾ, ਰੂਪ ਢਿੱਲੋਂ, ਵੇਦ ਪ੍ਰਕਾਸ਼ ਬੁਢਲਾਡਾ, ਜਗਰਾਜ ਹੀਰਕੇ, ਤਿੰਨੋ ਸਕੱਤਰ ਸਬ ਡਵੀਜ਼ਨ, ਇਸਤਰੀ ਸਭਾ ਦੇ ਸੂਬਾਈ ਦਲਜੀਤ ਅਰਸ਼ੀ, ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਲੱਖਾ ਸਿੰਘ, ਉੱਘੇ ਕਹਾਣੀਕਾਰ ਜਸਬੀਰ ਢੰਡ, ਪੋ੍ਰ. ਕੁਲਦੀਪ ਚੌਹਾਨ, ਦਰਸ਼ਨ ਜੋਗਾ, ਸਿਕੰਦਰ ਸਿੰਘ ਘਰਾਂਗਣਾ, ਡਾ. ਧੰਨਾ ਮੱਲ ਗੋਇਲ, ਟਰੇਡ ਯੂਨੀਅਨ ਆਗੂ ਦਰਸ਼ਨ ਪੰਧੇਰ, ਖੇਤ—ਮਜ਼ਦੂਰ ਸਭਾ ਦੇ ਸੀਤਾ ਰਾਮ ਗੋਬਿੰਦਪੁਰਾ, ਨਿਰਮਲ ਮਾਨਸਾ, ਅਕਾਲੀ ਦਲ ਦੇ ਬਿੱਕਰ ਮਘਾਣੀਆਂ, ਬੀ.ਐਸ.ਪੀ. ਦੇ ਆਤਮਾ ਸਿੰਘ ਪੁਮਾਰ, ਕਾਮਰੇਡ ਕਾਕਾ ਸਿੰਘ, ਕਲਾਸਫੌਰ ਯੂਨੀਅਨ ਦੇ ਰਾਜ ਕੁਮਾਰ ਰੰਗਾ, ਉਨਾਂ ਦੀ ਧਰਮਪਤਨੀ ਮੈਡਮ ਅਰਵਿੰਦਰ ਕੌਰ ਅਤੇ ਸਮੁੱਚਾ ਪਰਿਵਾਰ ਆਦਿ ਵੱਖ—ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਰਧਾਂਜਲੀਆਂ ਭੇਟ ਕੀਤੀਆਂ। ਅੰਤ ਵਿੱਚ ਉਨਾਂ ਦੀ ਬੇਟੀ ਡਾ. ਅਮਨਪ੍ਰੀਤ ਪ੍ਰੀਤੀ ਵੱਲੋਂ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਕ੍ਰਿਸ਼ਨ ਚੌਹਾਨ ਨੇ ਬਾਖੂਬੀ ਨਿਭਾਈ ।

Related posts

ਬੇਅੰਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਅਖੰਡ ਜਾਪ ਦੌਰਾਨ ਅਰਦਾਸ ਕਰਕੇ ਸ਼ਰਧਾਂਜਲੀ ਭੇਂਟ ਕੀਤੀ।

qaumip

ਮੋਦੀ ਸਰਕਾਰ ਅੱਜ ਕਰੇਗੀ ਵੱਡਾ ਐਲਾਨ! ਕੈਬਨਿਟ ਮੀਟਿੰਗ ‘ਚ ਲੱਗੇਗੀ ਮੋਹਰ

qaumip

ਫੇਸਬੁੱਕ ਨੂੰ ਦਿੱਤੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਚੇਤਾਵਨੀ

qaumip

ਪੁਲਿਸ ਨੇ ਰੋਕੀ ਭਾਜਪਾ ਦੀ ਇਨਸਾਫ਼ ਯਾਤਰਾ

qaumip

ਕਿਸਾਨਾਂ ਦੇ ਫੈਸਲੇ ਮਗਰੋਂ ਕੇਂਦਰ ਵੱਲੋਂ ਮੀਟਿੰਗ ਰੱਦ, ਕਿਸਾਨ ਅਗਲੀ ਰਣਨੀਤੀ ਬਣਾਉਣ ‘ਚ ਜੁਟੇ

qaumip

ਅਲੋਪ ਹੋ ਰਹੀ ਬਾਜਰਾ ਭਿਉਣ ਦੀ ਰਸਮ

qaumip

Leave a Comment