ਹੁਸ਼ਿਆਰਪੁਰ: ਇਲਾਕੇ ਦੀ ਸਿਰਮੌਰ ਸੰਸਥਾ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵਲੋਂ ਸਰਕਾਰ ਵਲੋ ਕਿਰਸਾਨੀ ਵਿਰੁੱਧ ਪਾਸ ਕੀਤੇ ਕਾਲੇ ਕਾਨੂੰਨਾਂ ਦਾ ਡੱਟ ਕੇ ਵਿਰੋਧ ਕਰਦੇ ਹੋਏ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਸੰਸਥਾ ਵੱਲੋ ਅੱਜ ਟੋਲ ਪਲਾਜ਼ਾ ਬਹਿਰਾਮ ਵਿੱਖੇ ਧਰਨੇ ਤੇ ਬੈਠੇ ਕਿਸਾਨਾਂ ਲਈ ਅੱਜ ਗੁਰੂ ਕੇ ਲੰਗਰ ਤਿਆਰ ਕਰਕੇ ਵਰਤਾਏ ਗਏ।ਏਕ ਨੂਰ ਸਵੈ ਸੇਵੀ ਸੰਸਥਾ ਦੇ ਵਿਸ਼ੇਸ਼ ਉੱਦਮ ਉਪਰਾਲਾ ਸੱਦਕਾ ਅਤੇ ਸੰਸਥਾ ਦੇ ਧਾਰਮਿਕ ਵਿੰਗ ਦੇ ਮੁੱਖੀ ਜੱਥੇਦਾਰ ਸਵਰਨਜੀਤ ਸਿੰਘ ਜੀ ਮੁੱਖੀ ਮਿਸ਼ਲ ਸ਼ਹੀਦਾਂ ਤਰਨਾ ਦਲ ਦੀ ਰਹਿਨੁਮਾਈ ਹੇਠ ਇਹ ਗੁਰੂ ਕੇ ਲੰਗਰ ਗੁਰਦੁਆਰਾ ਸ਼ਹੀਦਾ ਸਿੰਘਾਂ ਚੌਹੜਾ, ਕੋਟ ਪੱਲੀਆ ਵਿਖੇ ਤਿਆਰ ਕਰਵਾਏ ਗਏ। ਇਸ ਮੌਕੇ ਤੇ ਏਕ ਨੂਰ ਸਵੈ ਸੇਵੀ ਸੰਸਥਾ ਦੇ ਸੰਮੂਹ ਅਹੁਦੇਦਾਰਾਂ ਅਤੇ ਮੈਬਰਾਂ ਵਲੋ ਧਰਨੇ ਤੇ ਬੈਠੇ ਕਿਸਾਨਾਂ ਨੂੰ ਇਹ ਲੰਗਰ ਵਰਤਾਇਆ ਗਿਆ।ਇਸ ਮੌਕੇ ਤੇ ਜੱਥੇਦਾਰ ਸਵਰਨਜੀਤ ਸਿੰਘ ਜੀ ਮੁੱਖੀ ਮਿਸ਼ਲ ਸ਼ਹੀਦਾਂ ਤਰਨਾ ਦਲ ਦੁਆਬਾ ਵਲੋ ਇਨ੍ਹਾਂ ਕਾਲੇ ਕਾਨੂੰਨਾਂ ਦਾ ਡੱਟ ਕੇ ਵਿਰੋਧ ਕੀਤਾ ਗਿਆ । ਉਨਾ ਹੋਰ ਕਿਹਾ ਏਕ ਨੂਰ ਸਵੈ ਸੇਵੀ ਸੰਸਥਾ ਇਸ ਔਖੀ ਘੜੀ ਵਿੱਚ ਕਿਸਾਨਾਂ ਦਾ ਮੋਢੇ ਨਾਲ ਮੋਢਾ ਲਾ ਕੇ ਸਾਥ ਦੇਵੇਗੀ। ਸੰਸਥਾ ਦੇ ਵਿੱਤ ਸਕੱਤਰ ਤਰਸੇਮ ਪਠਲਾਵਾ ਜੀ ਵਲੋਂ ਵੀ ਇਨਾਂ ਕਾਲੇ ਕਾਨੂੰਨਾਂ ਦੀ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ।ਉਨਾ ਸੰਸਥਾ ਵੱਲੋਂ ਕਿਸਾਨਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਸਮੂੰਹ ਅਹੁਦੇਦਾਰਾਂ ਅਤੇ ਮੈਬਰਾਂ ਵਿੱਚ ਏਕ ਨੂਰ ਸਵੈ ਸੇਵੀ ਸੰਸਥਾ ਦੇ ਵਾਈਸ ਚੇਅਰਮੈਨ ਸ੍ਰੀ ਤਰਲੋਚਨ ਸਿੰਘ ਵਾਰੀਆ, ਡਾਕਟਰ ਪਰਮਿੰਦਰ ਸਿੰਘ ਵਾਰੀਆ, ਸੰਸਥਾ ਦੇ ਧਾਰਮਿਕ ਵਿੰਗ ਦੇ ਮੁੱਖੀ ਜਥੇਦਾਰ ਸਵਰਨਜੀਤ ਸਿੰਘ ਜੀ ਮੁੱਖੀ ਮਿਸ਼ਲ ਸ਼ਹੀਦਾਂ ਤਰਨਾ ਦਲ, ਤਰਸੇਮ ਪਠਲਾਵਾ, ਤਰਲੋਚਨ ਸਿੰਘ ਪਠਲਾਵਾ, ਹਰਪ੍ਰੀਤ ਸਿੰਘ ਖਾਲਸਾ ਪਠਲਾਵਾ,ਬਲਵੀਰ ਸਿੰਘ ਜਗੈਤ, ਹਰਜੀਤ ਸਿੰਘ ਜੀਤਾ,ਹਰਮਨ,ਬਾਬਾ ਅਜੀਤ ਸਿੰਘ, ਬਾਬਾ ਫਤਹਿ ਸਿੰਘ, ਬਾਬਾ ਸੇਵਾ ਸਿੰਘ, ਬਾਬਾ ਸੁਖਦੇਵ ਸਿੰਘ, ਬਲਵੀਰ ਸਿੰਘ ਯੂ ਕੇ, ਹਰਮੇਸ਼ ਪਠਲਾਵਾ,ਰਮਨ,ਜਸ਼ਨ, ਗੁਰਜੀਤ ਸਿੰਘ ਆਦਿ ਹਾਜ਼ਰ ਸਨ।

previous post