8.4 C
New York
February 25, 2021
Latest News National Punjab

ਦਿੱਲੀ ਬਾਰਡਰ ’ਤੇ ਡਟੇ ਕਿਸਾਨਾਂ ਲਈ ਤਲਵੰਡੀ ਅਕਲੀਆ ਤੋਂ ਭੇਜਿਆ ਖੋਆ ਤੇ ਗਜ਼ਰੇਲਾ

ਤਰਸੇਮ ਸਿੰਘ ਫਰੰਡ : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਚੱਲ ਰਹੇ ਅੰਦੋਲਨ ’ਚ ਕਿਸੇ ਚੀਜ ਦਾ ਟੋਟਾ ਨਹੀਂ। ਬਾਰਡਰਾਂ ’ਤੇ ਡਟੇ ਕਿਸਾਨ ਕੇਂਦਰ ਖਿਲਾਫ਼ ਨਾਅਰੇ ਮਾਰ ਰਹੇ ਨੇ ਤੇ ਪੰਜਾਬ ਵਾਲੇ ਉਨ੍ਹਾਂ ਨੂੰ ਹੱਲਾਸ਼ੇਰੀ ਦੇਣ ਲਈ ਖੋਆ ਮਾਰ ਰਹੇ ਨੇ । ਜ਼ਿਲ੍ਹੇ ਦੇ ਪਿੰਡ ਤਲਵੰਡੀ ਅਕਲੀਆ ਵਾਸੀਆਂ ਨੇ ਵੀ ਕੜਾਕੇ ਦੀ ਠੰਢ ਤੇ ਖਰਾਬ ਮੌਸਮ ਦੇ ਬਾਵਜ਼ੂਦ ਖੋਆ ਤੇ ਗਜ਼ਰੇਲਾ ਤਿਆਰ ਕੀਤਾ ਹੈ ਜੋ ਦਿੱਲੀ ਅੰਦੋਲਨ ’ਚ ਪੁੱਜਦਾ ਕਰ ਦਿੱਤਾ। ਹਾਸਿਲ ਹੋਏ ਵੇਰਵਿਆਂ ਮੁਤਾਬਿਕ ਪਿੰਡ ਤਲਵੰਡੀ ਅਕਲੀਆ ’ਚ ਪੰਜਾਬ ਕਿਸਾਨ ਯੂਨੀਅਨ ਦੀ ਇਕਾਈ ਵੱਲੋਂ ਖੇਤੀ ਬਿੱਲਾਂ ਦੀ ਵਾਪਸੀ ਲਈ ਸ਼ੁਰੂ ਹੋਏ ਅੰਦੋਲਨ ’ਚ ਪਹਿਲੇ ਦਿਨ ਤੋਂ ਭਰਪੂਰ ਯੋਗਦਾਨ ਪਾਇਆ ਜਾ ਰਿਹਾ ਹੈ। ਇਸੇ ਯੋਗਦਾਨ ਦੇ ਚਲਦਿਆਂ ਪਿੰਡ ਵਾਸੀਆਂ ਨੇ ਆਪਸੀ ਸਲਾਹ ਕੀਤੀ ਕਿ ਦਿੱਲੀ ਅੰਦੋਲਨ ’ਚ ਬੈਠੇ ਕਿਸਾਨਾਂ ਲਈ ਖੋਆ ਤੇ ਗਜ਼ਰੇਲਾ ਤਿਆਰ ਕਰਕੇ ਲਿਜਾਇਆ ਜਾਵੇ। ਗੱਲ ਸਿਰੇ ਚੜ੍ਹੀ ਤਾਂ ਦੋਧੀਆਂ ਨੇ ਡੇਅਰੀਆਂ ਬੰਦ ਕਰ ਲਈਆਂ ਤਾਂ ਜੋ ਡੇਅਰੀਆਂ ਦੀ ਥਾਂ ਦੁੱਧ ਖੋਏ ਲਈ ਇਕੱਠਾ ਹੋਵੇ। ਲੋਕ ਸੰਘਰਸ਼ ਦਾ ਹੀ ਨਤੀਜ਼ਾ ਹੈ ਕਿ ਹਲਵਾਈਆਂ ਨੇ ਇਸ ਕੰਮ ਲਈ ਕੋਈ ਪੈਸਾ ਨਹੀਂ ਲਿਆ। ਪਲਾਂ ’ਚ ਕੜਾਹੀਆਂ ਚਾੜ੍ਹ ਦਿੱਤੀਆਂ। ਛੋਟੇ-ਛੋਟੇ ਬੱਚੇ, ਬਜ਼ੁਰਗ ਹਰ ਉਮਰ ਵਰਗ ਦੇ ਪਿੰਡ ਵਾਸੀ ਆਪੋ-ਆਪਣੇ ਘਰੇਲੂ ਹਾਲਾਤ ਮੁਤਾਬਿਕ ਦੁੱਧ ਲੈ ਕੇ ਆਏ । ਕੋਈ ਗਾਜ਼ਰਾਂ ਕੱਦੂਕਾਸ ਕਰਦਾ ਫਿਰੇ ਤੇ ਕੋਈ ਚਾਹ ਦੀ ਸੇਵਾ ਲਈ ਕੇਤਲੀ ਚੁੱਕ ਕੇ ਗੇੜੇ ਲਾ ਰਿਹਾ। ਪਿੰਡ ਦੇ ਬਜ਼ੁਰਗ ਨੌਜਵਾਨਾਂ ਨੂੰ ਹੱਲਾਸ਼ੇਰੀ ਦੇਣ ਲੱਗੇ ‘ਮੁੰਡਿਓ, ਧਿਆਨ ਨਾਲ ਕਿਸੇ ਗੱਲ ਦੀ ਕੋਈ ਕੱਚ ਨਾ ਰਹੇ । ਪੰਜਾਬ ਕਿਸਾਨ ਯੂਨੀਅਨ ਦੇ ਪਿੰਡ ਇਕਾਈ ਪ੍ਰਧਾਨ ਦੀਪ ਸਿੰਘ ਕਾਲੀ ਨੇ ਦੱਸਿਆ ਕਿ ਸਰਕਾਰ ਖਿਲਾਫ਼ ਉਬਾਲ ਤੇ ਬਜ਼ੁਰਗਾਂ ਦੇ ਮਿਲੇ ਥਾਪੜੇ ਮਗਰੋਂ ਨੌਜਵਾਨਾਂ ਨੇ 17 ਕੁਇੰਟਲ ਦੁੱਧ ਤੇ 4 ਕੁਇੰਟਲ ਗਾਜਰਾਂ ਦਾ ਖੋਆ ਤੇ ਗਜਰੇਲਾ ਤਿਆਰ ਕੀਤਾ ਗਿਆ। ਮੀਤ ਪ੍ਰਧਾਨ ਗੋਰਾ ਸਿੰਘ ਮੈਂਬਰ ਜ਼ਿਲ੍ਹਾ ਆਗੂ, ਜ਼ਿਲ੍ਹਾ ਆਗੂ ਪੰਜਾਬ ਸਿੰਘ ਤੇ ਜਸਵੀਰ ਸਿੰਘ ਨੇ ਆਖਿਆ ਕਿ ਸਰਕਾਰ ਕਿਸਾਨਾਂ ਦੇ ਸਬਰ ਨੂੰ ਨਾ ਪਰਖੇ। ਕੜਾਕੇ ਦੀ ਠੰਢ ਜਾਂ ਮੌਸਮ ਦੀ ਖਰਾਬੀ ਕਿਸਾਨ ਪਹਿਲੀ ਵਾਰ ਨਹੀਂ ਹੰਢਾ ਰਹੇ ਉਹ ਆਪਣੇ ਖੇਤਾਂ ’ਚ ਵੀ ਅਜਿਹੇ ਮੌਸਮ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਆਖਿਆ ਕਿ ਸੰਘਰਸ਼ ਜਿੰਨ੍ਹਾਂ ਮਰਜੀ ਲੰਬਾ ਚੱਲੇ ਸੰਘਰਸ਼ ਵਾਲੀ ਥਾਂ ’ਤੇ ਕਿਸੇ ਚੀਜ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਤੇ ਇਸੇ ਜੋਸ਼ ਨਾਲ ਕੇਂਦਰ ਖਿਲਾਫ਼ ਮੋਰਚਾ ਬਿੱਲਾਂ ਦੀ ਵਾਪਸੀ ਤੱਕ ਲੱਗਿਆ ਰਹੇਗਾ।

Related posts

”ਡਰਾਈਵਿੰਗ ਲਾਈਸੈਂਸ” ਨੂੰ ਡਿਜੀਟਲ ਅਪਡੇਟ ਕਰਾਉਣ ਦੀ ਤਾਰੀਖ਼ ”ਚ ਵਾਧਾ

qaumip

ਹਰ ਮ੍ਰਿਤਕ ਦਾ ਸੰਸਕਾਰ ਮੁਫਤ ਹੋਣਾ ਚਾਹੀਦਾ ਹੈ : ਬਾਲੀ

qaumip

ਸਰਕਾਰ ਨਹੀਂ ਲਵੇਗੀ ਖੇਤੀ ਕਾਨੂੰਨ ਵਾਪਸ, 3 ਵੱਡੀਆਂ ਸੋਧਾਂ ਲਈ ਸਹਿਮਤ, ਜਾਣੋ ਕਿੱਥੇ ਫਸਿਆ ਕਿਸਾਨਾਂ ਤੇ ਸਰਕਾਰ ਦਾ ਪੇਚਾ

qaumip

ਸਟਾਰ ਹੈਲਥ ਇੰਸ਼ੋਰੈਂਸ ਕੰਪਨੀ ਵੱਲੋਂ 7 ਪ੍ਰਾਰਥੀਆਂ ਨੂੰ ਸੇਲਜ਼ ਅਧਿਕਾਰੀ ਵਜੋਂ ਚੁਣਿਆ-ਰਵਿੰਦਰ ਪਾਲ ਸਿੰਘ

qaumip

ਕਾਲਜਾਂ, ਯੂਨੀਵਰਸਿਟੀਆਂ ਨੂੰ ਫੌਰੀ ਖੋਲਿਆ ਜਾਵੇ -ਪੰਜਾਬ ਸਟੂਡੈਂਟਸ ਯੂਨੀਅਨ

qaumip

ਨਗਰ ਕੌਂਸਲਾਂ ਵਿੱਚ ਵਾਰਡਾਂ ਦੇ ਮੁਕਾਬਲੇ ਸਫਾਈ ਕਰਮੀਆਂ ਦੀ ਪੂਰੀ ਗਿਣਤੀ ਯਕੀਨੀ ਬਣਾਈ ਜਾਵੇ: ਚੇਅਰਮੈਨ ਗੇਜਾ ਰਾਮ ਵਾਲਮੀਕਿਸਫਾਈ

qaumip

Leave a Comment